ਫਾਜ਼ਿਲਕਾ (ਸੁਖਵਿੰਦਰ ਥਿੰਦ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਰਤੀ ਦੇ ਹੇਠਲੇ ਪੱਧਰ ਦੇ ਪਾਣੀ ਨੂੰ ਬਚਾਉਣ ਲਈ ਲਗਾਤਾਰ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਚੱਲਦਿਆਂ ਫਾਜ਼ਿਲਕਾ ਦੇ ਪਿੰਡ ਰਾਜਨ ਕੰਬੋਜ ਵੱਲੋਂ ਸਰਕਾਰ ਦੀਆਂ ਗੱਲਾਂ 'ਤੇ ਗੌਰ ਕਰਦੇ ਹੋਏ ਕਣਕ ਅਤੇ ਝੋਨੇ ਦੀ ਫ਼ਸਲ ਨੂੰ ਛੱਡ ਡੇਢ ਏਕੜ ਜ਼ਮੀਨ 'ਚ ਅੱਜ ਤੋਂ ਪੰਜ ਸਾਲ ਪਹਿਲਾ ਅਮਰੂਦ ਦੀ ਖੇਤੀ ਸ਼ੁਰੂ ਕੀਤੀ ਗਈ ਸੀ। ਇਸ ਸਬੰਧੀ ਕਿਸਾਨ ਰਾਜਨ ਕੰਬੋਜ ਨਾਲ ਗੱਲਬਾਤ ਕੀਤੀ ਤਾਂ ਕਿਸਾਨ ਨੇ ਦੱਸਿਆ ਕਿ ਉਹ ਪਹਿਲਾਂ ਕਣਕ ਅਤੇ ਝੋਨੇ ਦੀ ਫ਼ਸਲ ਦੀ ਬਿਜਾਈ ਕਰਦਾ ਸੀ ਅਤੇ ਜਿਵੇਂ-ਜਿਵੇਂ ਪੰਜਾਬ ਦੀ ਧਰਤੀ ਦੇ ਹੇਠਲੇ ਪੱਧਰ ਦਾ ਪਾਣੀ ਖ਼ਤਮ ਹੋ ਰਿਹਾ ਸੀ ਤਾਂ ਉਸਨੇ ਅਮਰੂਦ ਦੇ ਬੂਟੇ ਹਰਿਆਣਾ ਤੋਂ ਮੰਗਵਾਏ ਅਤੇ ਬਾਗ ਲਗਾ ਦਿੱਤਾ, ਜੋ ਅੱਜ ਜਵਾਨ ਹੋ ਚੁੱਕਿਆ ਹੈ।
ਕਣਕ ਅਤੇ ਝੋਨੇ ਨਾਲੋਂ ਵੱਧ ਪੈਸੇ ਕਮਾ ਕੇ ਦੇ ਰਿਹਾ ਅਮਰੂਦ ਦਾ ਬਾਗ
ਕਿਸਾਨ ਨੇ ਦੱਸਿਆ ਕਿ ਇਸ ਵਾਰ ਉਸਦੇ ਬਾਗ ਨੇ ਸਾਢੇ ਚਾਰ ਲੱਖ ਰੁਪਏ ਕਮਾ ਕੇ ਉਸਨੂੰ ਦਿੱਤੇ ਹਨ, ਜੋ ਕਣਕ ਅਤੇ ਝੋਨੇ ਨਾਲੋਂ ਵੱਧ ਪੈਸੇ ਕਮਾ ਕੇ ਦੇ ਰਿਹਾ ਉਸਦਾ ਅਮਰੂਦ ਦਾ ਬਾਗ। ਕਿਸਾਨ ਦੱਸਦਾ ਹੈ ਕਿ ਕਣਕ ਅਤੇ ਝੋਨੇ ਦੀ ਫਸਲ 'ਚ ਖੇਚਲ, ਪਾਣੀ, ਪੈਸੇ ਅਤੇ ਰਿਸਕ ਬਹੁਤ ਹੈ ਅਤੇ ਝੋਨੇ ਦੀ ਪਰਾਲੀ ਨੂੰ ਮਜ਼ਬੂਰੀ ਵਸ ਅੱਗ ਵੀ ਲਗਾਉਣੀ ਪੈਂਦੀ ਸੀ, ਜਿਸ ਕਰਕੇ ਇਲਾਕੇ ਅੰਦਰ ਪ੍ਰਦੂਸ਼ਣ ਵੀ ਬਹੁਤ ਜਿ਼ਆਦਾ ਹੁੰਦਾ ਹੈ ਅਤੇ ਬਿਮਾਰੀਆਂ ਦੇ ਵੱਧਣ ਦਾ ਖ਼ਤਰਾਂ ਵੀ ਜਿ਼ਆਦਾ ਹੁੰਦਾ ਹੈ। ਰਾਜਨ ਨੇ ਦੱਸਿਆ ਕਿ ਅੱਜ ਤੋਂ ਪੰਜ ਸਾਲ ਪਹਿਲਾਂ ਉਸਨੇ ਬਾਗ ਲਗਾਇਆ ਸੀ ਅਤੇ ਜਿਸ ਉਸਨੇ ਇਲਾਹਬਾਦੀ ਅਤੇ ਹਿਸਾਰ ਸਫੈਦਾ ਦੇ ਬੂਟੇ ਲਗਾਏ ਅਤੇ ਹਰ ਸਾਲ ਬਹੁਤ ਜ਼ਿਆਦਾ ਫਲ ਲੱਗਦਾ ਹੈ। ਉਸ ਨੇ ਦੱਸਿਆ ਕਿ ਵਪਾਰੀ ਉਸਦੇ ਖੇਤ ਵਿੱਚ ਆਪ ਆਉਂਦੇ ਹਨ ਅਤੇ ਅਮਰੂਦ ਤੋੜ ਕੇ ਪੰਜਾਬ ਭਰ ਦੀਆਂ ਮੰਡੀਆਂ ਲਿਜਾਂਦੇ ਹਨ। ਰਾਜਨ ਕੰਬੋਜ ਨੇ ਦੱਸਿਆ ਕਿ ਉਸਦੇ ਪਿੰਡ ਦੇ ਲੋਕ ਸਵੇਰੇ ਉੱਠ ਕੇ ਉਸਦੇ ਬਾਗ ਵਿੱਚ ਆ ਜਾਂਦੇ ਹਨ ਅਤੇ ਘਾਹ 'ਤੇ ਸਵੇਰ- ਸਵੇਰੇ ਸੈਰ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਅਨੇਕਾ ਬਿਮਾਰੀਆਂ ਵੀ ਠੀਕ ਹੁੰਦੀਆਂ ਹਨ। ਕਿਸਾਨ ਨੇ ਦੱਸਿਆ ਕਿ ਉਹ ਹਰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਖੇਤ 'ਚ ਰਹਿੰਦਾ ਹੈ ਅਤੇ ਬਾਗ 'ਚ ਕੋਈ ਨਾ ਕੋਈ ਕੰਮ ਕਰਦਾ ਹੀ ਰਹਿੰਦਾ, ਜਿਸ ਨਾਲ ਸਰੀਰ 'ਚੋਂ ਸਾਰਾ ਗੰਦਾ ਪਸੀਨਾ ਬਾਹਰ ਨਿਕਲ ਜਾਂਦਾ ਹੈ ਅਤੇ ਉਹ ਸਰੀਰਕ ਪੱਖੋ ਤੰਦਰੁਸਤ ਰਹਿੰਦਾ ਹੈ।
ਖੇਤੀਬਾੜੀ ਯੂਨੀਵਰਸੀਟੀ ਦੇ ਟੋਲ ਫ੍ਰੀ ਨੰਬਰ 'ਤੇ ਕਿਸਾਨ ਲੈਂਦਾ ਜਾਣਕਾਰੀ
ਕਿਸਾਨ ਨੇ ਦੱਸਿਆ ਕਿ ਉਸਦੇ ਬਾਗ ਨੂੰ ਕੋਈ ਵੀ ਬਿਮਾਰੀ ਆਉਂਦੀ ਹੈ ਤਾਂ ਉਹ ਖੇਤੀਬਾੜੀ ਯੂਨੀਵਰਸੀਟੀ ਦੇ ਟੋਲ ਫ੍ਰੀ ਨੰਬਰ 'ਤੇ ਗੱਲਬਾਤ ਕਰਕੇ ਜਾਣਕਾਰੀ ਲੈ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਇੱਕ ਸਮਾਂ ਸੀ, ਉਸਦੇ ਬਾਗ ਨੂੰ ਸਭ ਤੋਂ ਜ਼ਿਆਦਾ ਫੱਲ ਲੱਗਿਆ ਸੀ ਅਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਜ਼ਹਰਿਲੀ ਸਪਰੇਅ ਦਾ ਛਿੜਕਾਅ ਕਰਕੇ ਉਸਦਾ ਬਾਗ ਤਬਾਹ ਕਰ ਦਿੱਤਾ ਗਿਆ। ਕਿਸਾਨ ਨੇ ਸਰਕਾਰੀ ਟੋਲ ਫ੍ਰੀ ਨੰਬਰ 'ਚੇ ਲਗਾਤਾਰ ਗੱਲਬਾਤ ਕਰਕੇ ਆਪਣੇ ਬਾਗ ਨੂੰ ਮੁੜ ਤੋਂ ਜਿਊਂਦਾ ਕਰਕੇ ਜਵਾਨ ਕਰ ਦਿੱਤਾ ਅਤੇ ਅੱਜ ਉਹ ਬਾਗ ਸਲਾਨਾ ਲੱਖਾਂ ਰੁਪਏ ਕਮਾ ਰਿਹਾ ਹੈ।
ਫਾਜ਼ਿਲਕਾ 'ਚ ਵੱਡੀ ਸਾਜ਼ਿਸ਼ ਨਾਕਾਮ : ਪਾਕਿਸਤਾਨ ਤੋਂ ਮੰਗਵਾਏ ਹੈਂਡ ਗ੍ਰਨੇਡਾਂ ਸਣੇ 2 ਲੋਕ ਗ੍ਰਿਫ਼ਤਾਰ
NEXT STORY