ਜਲਾਲਾਬਾਦ (ਆਦਰਸ਼,ਜਤਿੰਦਰ) : ਥਾਣਾ ਸਦਰ ਜਲਾਲਾਬਾਦ ਦੇ ਅਧੀਨ ਪੁਲਸ ਚੌਕੀ ਦੇ ਵੱਲੋ ਮੁਖਬਰ ਦੀ ਠੋਸ ਇਤਲਾਹ ’ਤੇ 1 ਵਿਅਕਤੀ ਨੂੰ 1 ਕਿੱਲੋ 175 ਗ੍ਰਾਮ ਡੋਡੇ ਚੂਰਾ ਪੋਸਤ ਸਣੇ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਚੌਕੀ ਘੁਬਾਇਆ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੀ 12 ਜਨਵਰੀ ਨੂੰ ਪੁਲਸ ਪਾਰਟੀ ਸਣੇ ਸ਼ੱਕੀ ਪੁਰਸ਼ਾ ਦੀ ਚੈਕਿੰਗ ਲਈ ਪਿੰਡ ਘੁਬਾਇਆ , ਮੌਜੇ ਵਾਲਾ, ਚੱਕ ਟਾਹਲੀ ਵਾਲਾ ਨੂੰ ਗਸ਼ਤ ਕਰਦੇ ਹੋਏ ਮੌਜੇ ਵਾਲਾ ਨੂੰ ਜਾ ਰਹੇ ਸੀ ਤਾਂ ਸਾਹਮਣੇ ਤੋਂ ਇਕ ਮੋਨਾ ਨੌਜਵਾਨ ਆਉਂਦਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਦੇਖ ਕੇ ਹੱਥ ’ਚ ਫੜ੍ਹੇ ਗੱਟੇ ਨੂੰ ਹੇਠਾਂ ਸੁੱਟ ਕੇ ਥੱਲੇ ਬੈਠਣ ਲੱਗਿਆ ਤਾਂ ਉਸ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸਦੇ ਪਾਸੋ 1ਕਿਲੋ 175 ਗ੍ਰਾਮ ਡੋਡੇ ਚੂਰਾ ਪੋਸਤ ਬਰਾਮਦ ਹੋਇਆ ।
ਉਨ੍ਹਾ ਕਿਹਾ ਕਿ ਫੜ੍ਹੇ ਗਏ ਦੋਸ਼ੀ ਵਿਅਕਤੀ ਦੀ ਪਛਾਣ ਮੰਗਤ ਸਿੰਘ ਊਰਫ ਮੰਗ ਪੁੱਤਰ ਟਹਿਲ ਸਿੰਘ ਵਾਸੀ ਘੁਬਾਇਆ ਦੇ ਰੂਪ ’ਚ ਹੋਈ ਅਤੇ ਜਿਸਦੇ ਵਿਰੁੱਧ ਥਾਣਾ ਸਦਰ ਜਲਾਲਾਬਾਦ ਵਿਖੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਰੇਲਗੱਡੀਆਂ 'ਚ ਗੰਦਗੀ ਕਾਰਨ ਲੋਕਾਂ ਨੂੰ ਕਰਨਾ ਪੈਂਦਾ ਹੈ ਪਰੇਸ਼ਾਨੀ ਦਾ ਸਾਹਮਣਾ
NEXT STORY