ਫਾਜ਼ਿਲਕਾ (ਨਾਗਪਾਲ) : ਥਾਣਾ ਸਦਰ ਫਾਜ਼ਿਲਕਾ ਨੇ ਇਕ ਵਿਅਕਤੀ ਨੂੰ 5 ਕਿੱਲੋ ਪੋਸਤ ਸਮੇਤ ਕਾਬੂ ਕੀਤਾ ਹੈ। ਪੁਲਸ ਪਾਰਟੀ ਗਸ਼ਤ ਦੌਰਾਨ ਜਦੋਂ ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਪਿੰਡ ਬਾਧਾ ਦੀ ਨਹਿਰ ਦੀ ਪੱਟੜੀ ’ਤੇ ਮੌਜੂਦ ਸੀ ਤਾਂ ਇਕ ਵਿਅਕਤੀ ਆਉਂਦਾ ਦਿਖਾਈ ਦਿੱਤਾ। ਇਸ ਦੌਰਾਨ ਜਦੋਂ ਸ਼ੱਕ ਦੇ ਆਧਾਰ ’ਤੇ ਉਸ ਕੋਲ ਫੜ੍ਹੇ ਗੱਟੇ ਨੂੰ ਚੈੱਕ ਕੀਤਾ ਤਾਂ ਉਸ ’ਚੋਂ 5 ਕਿੱਲੋ ਪੋਸਤ ਬਰਾਮਦ ਹੋਇਆ। ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ ਮਿਆਣੀ ਬਸਤੀ ਦੇ ਰੂਪ ’ਚ ਹੋਈ। ਪੁਲਸ ਨੇ ਉਸ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ’ਚੋਂ 1 ਮੋਬਾਇਲ ਫੋਨ ਬਰਾਮਦ, ਮਾਮਲਾ ਦਰਜ
NEXT STORY