ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਅੱਜ ਸ਼ਾਮ ਨੂੰ ਫਿਰੋਜ਼ਪੁਰ ਫ਼ਾਜ਼ਿਲਕਾ ਜੀਟੀ ਰੋਡ ਤੇ ਪਿੰਡ ਗੁੱਦੜ ਢੰਡੀ ਦੇ ਮੋੜ 'ਤੇ ਬਦਮਾਸ਼ਾਂ ਤੇ ਸੀਏ ਸਟਾਫ ਵਿਚਕਾਰ ਗੋਲੀਬਾਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਫ਼ਾਜ਼ਿਲਕਾ ਜੀਟੀ ਰੋਡ ਤੇ ਗੁੱਦੜ ਢੰਡੀ ਮੋੜ 'ਤੇ ਬਦਮਾਸ਼ ਜਦ ਬਰਗਰ ਵਾਲੀ ਰੇਹੜੀ ਤੋਂ ਬਰਗਰ ਲੈ ਰਹੇ ਸੀ ਤਾਂ ਉਨ੍ਹਾਂ ਦਾ ਪਿੱਛਾ ਕਰ ਰਹੀ ਬਠਿੰਡਾ ਦੇ ਸੀਏ ਸਟਾਫ ਦੇ ਮੁਲਾਜ਼ਮਾਂ ਨੂੰ ਜਦ ਬਦਮਾਸ਼ਾਂ ਨੇ ਦੇਖਿਆ ਤਾਂ ਉਹ ਆਪਣੀ ਕਾਰ ਲੈ ਕੇ ਪਿੰਡ ਗੁਦੜ ਢੰਡੀ ਵੱਲ ਨੂੰ ਭੱਜ ਗਏ ਤੇ ਸੀਏ ਸਟਾਫ ਮੁਲਾਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚਾਰ ਤੋਂ ਪੰਜ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਤੇ ਉਨ੍ਹਾਂ ਨੂੰ ਫੜ ਕੇ ਨੇੜਲੇ ਥਾਣਾ ਲੱਖੋ ਕੇ ਬਹਿਰਾਮ ਵਿੱਚ ਲੈ ਗਏ ਹਨ ਜਿੱਥੇ ਉਨ੍ਹਾਂ ਕੋਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਦ ਸੀਏ ਸਟਾਫ ਦੇ ਮੁਲਾਜ਼ਮਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਬਦਮਾਸ਼ ਬਠਿੰਡਾ ਸਾਈਟ 'ਤੇ ਕੋਈ ਵਾਰਦਾਤ ਕਰਕੇ ਆਏ ਹਨ ਤੇ ਅਸੀਂ ਇਨ੍ਹਾਂ ਦਾ ਪਿੱਛਾ ਕੀਤਾ ਤੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੱਠੇ ਕੁਤਰਦਿਆਂ ਟੋਕੇ 'ਚ ਆਇਆ ਕਰੰਟ, ਦੋ ਜਣਿਆਂ ਦੀ ਤੜਫ-ਤੜਫ ਨਿਕਲੀ ਜਾਨ
NEXT STORY