ਅਬੋਹਰ (ਸੁਨੀਲ) : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਇੱਥੇ ਪਹਿਲੀ ਵਾਰ ਜਦ ਚੋਣ ਜਲਸੇ ਨੂੰ ਸੰਬੋਧਨ ਕਰਨੇ ਆਏ ਤਾਂ ਅਕਾਲੀ ਆਗੂਆਂ ਨੇ ਪ੍ਰਮੁੱਖ ਸ਼ਰਾਬ ਵਪਾਰੀ ਅਤੇ ਭੀਮ ਕਤਲ ਕਾਂਡ ਵਿੱਚ ਸਾਜਿਸ਼ ਕਰਤਾ ਵੱਜੋਂ ਨਾਮਜਦ ਸ਼ਿਵ ਲਾਲ ਡੋਡਾ ਨੂੰ ਬੇਗੁਨਾਹ ਕਰਾਰ ਦੇਣ ਦਾ ਯਤਨ ਕੀਤਾ। ਸ਼ਹਿਰੀ ਸਰਕਲ ਪ੍ਰਧਾਨ ਅਸ਼ੋਕ ਆਹੂਜਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਕਾਂਗਰਸੀ ਵਿਧਾਇਕ ਸੁਨੀਲ ਜਾਖੜ ਦੇ ਦਬਾਅ ਹੇਠ ਡੋਡਾ ਨੂੰ ਕਤਲਕਾਂਡ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਫਸਾਇਆ ਗਿਆ। ਹੁਣ ਵਕਤ ਆ ਗਿਆ ਹੈ ਕਿ ਜਾਖੜ ਨੂੰ ਵਿਧਾਨ ਸਭਾ ਚੋਣ ਵਿੱਚ ਹਰਾ ਕੇ ਸਬਕ ਸਿਖਾਇਆ ਜਾਵੇ। ਜ਼ਿਲਾ ਅਕਾਲੀ ਦਲ ਸਕੱਤਰ ਹਰਚਰਨ ਸਿੰਘ ਪੱਪੂ ਨੇ ਕਿਹਾ ਕਿ ਬੇਸ਼ੱਕ ਤਕਨੀਕੀ ਕਾਰਨਾਂ ਵੱਜੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਸ਼ਿਵ ਲਾਲ ਡੋਡਾ ਨਾਮਜ਼ਦਗੀ ਪੱਤਰ ਵਾਪਸ ਨਹੀਂ ਲੈ ਸਕੇ ਪਰ ਉਨ੍ਹਾਂ ਦਾ ਸਮੁੱਚਾ ਪਰਿਵਾਰ ਅਤੇ ਸਾਰੇ ਸਮਰਥਕ ਭਾਜਪਾ ਉਮੀਦਵਾਰ ਦੇ ਪ੍ਰਚਾਰ ਵਿੱਚ ਜੁੱਟ ਗਏ ਹਨ।
ਕੇਂਦਰੀ ਗ੍ਰਹਿ ਮੰਤਰੀ ਲਗਭਗ ਪੌਣੇ ਇਕ ਵੱਜੇ ਹਕੀਕਤ ਰਾਏ ਚੌਕ ਵਿੱਚ ਆਯੋਜਿਤ ਸਭਾ ਵਿੱਚ ਪਹੁੰਚੇ ਪਰ ਸਖਤ ਸੁਰੱਖਿਆ ਪ੍ਰਬੰਧ ਹੇਠ ਸਵੇਰੇ 11 ਵਜੇ ਤੋਂ ਹੀ ਇਸ ਚੌਕ ਨਾਲ ਜੁੜੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਸਨ। ਇਥੋਂ ਤੱਕ ਕਿ ਰੇਲਵੇ ਸਟੇਸ਼ਨ ਦੇ ਸਟੀਲ ਬ੍ਰਿਜ ਨੂੰ ਵੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ, ਜਿਸ ਕਾਰਨ ਨਵੀ ਆਬਾਦੀ ਅਤੇ ਪੁਰਾਣੇ ਸ਼ਹਿਰ ਦਾ ਆਪਸੀ ਸੰਪਰਕ ਤਕਰੀਬਨ ਪੌਣੇ ਤਿੰਨ ਘੰਟੇ ਪ੍ਰਭਾਵਿਤ ਰਿਹਾ। ਨਗਰ ਕੌਂਸਲ ਪ੍ਰਧਾਨ ਪ੍ਰਮਿਲ ਕਲਾਨੀ ਸਮੇਤ ਕਈ ਭਾਜਪਾ ਆਗੂਆਂ ਨੇ ਕੌਂਸਲ ਦੇ ਸਾਬਕਾ ਕਾਂਗਰਸੀ ਪ੍ਰਧਾਨ ਤੁਲਸੀ ਰਾਮ ਧੌਲੀਆ ਦੀ ਰਹਸਮਈ ਮੌਤ ਦਾ ਮੁੱਦਾ ਚੁੱਕਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਤੋਂ ਇਸ ਦੀ ਜਾਂਚ ਸੀ. ਬੀ. ਆਈ ਤੋਂ ਕਰਵਾਉਣ ਦੀ ਮੰਗ ਕੀਤੀ ਅਤੇ ਮੈਮੋਰੰਡਮ ਵੀ ਸੌÎਪਿਆ ਪਰ ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ 50 ਮਿੰਟ ਦੇ ਭਾਸ਼ਣ ਦੌਰਾਨ ਇਸ ਦਾ ਕੁਝ ਜ਼ਿਕਰ ਤੱਕ ਨਹੀਂ ਕੀਤਾ।
ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹੇਗੀ ਚੋਣ ਪ੍ਰਕਿਰਿਆ : ਡੀ. ਐੱਸ. ਪੀ. ਭੁੱਲਰ
NEXT STORY