ਨਵੀਂ ਦਿੱਲੀ : ਲੋਕ ਸਭਾ ਵਿੱਚ ਕਾਂਗਰਸ ਦੇ ਡਿਪਟੀ ਲੀਡਰ ਗੌਰਵ ਗੋਗੋਈ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ 'ਆਪ੍ਰੇਸ਼ਨ ਸਿੰਦੂਰ' ਕਿਉਂ ਰੋਕਿਆ ਗਿਆ ਅਤੇ ਪਹਿਲਗਾਮ ਵਿੱਚ 26 ਮਾਸੂਮ ਨਾਗਰਿਕਾਂ ਨੂੰ ਮਾਰਨ ਵਾਲੇ ਅੱਤਵਾਦੀ ਅਜੇ ਵੀ ਫ਼ਰਾਰ ਕਿਉਂ ਹਨ। ਹੇਠਲੇ ਸਦਨ ਵਿੱਚ 'ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਦੇ ਮਜ਼ਬੂਤ, ਸਫਲ ਅਤੇ ਫੈਸਲਾਕੁੰਨ 'ਆਪ੍ਰੇਸ਼ਨ ਸਿੰਦੂਰ'' 'ਤੇ ਇੱਕ ਵਿਸ਼ੇਸ਼ ਚਰਚਾ ਵਿੱਚ ਹਿੱਸਾ ਲੈਂਦੇ ਕਾਂਗਰਸ ਨੇਤਾ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਸੁਰੱਖਿਆ ਵਿੱਚ ਹੋਈ ਕੁਤਾਹੀ ਲਈ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ - 26, 27, 28, 29 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ, IMD ਵਲੋਂ ਯੈਲੋ ਅਲਰਟ ਜਾਰੀ
ਉਨ੍ਹਾਂ ਨੇ ਕੁਝ ਫੌਜੀ ਅਧਿਕਾਰੀਆਂ ਦੇ ਬਿਆਨਾਂ ਦਾ ਹਵਾਲਾ ਦਿੰਦੇ ਕਿਹਾ ਕਿ ਪਾਕਿਸਤਾਨ ਨਾਲ ਫੌਜੀ ਟਕਰਾਅ ਵਿੱਚ ਕਿੰਨੇ ਜਹਾਜ਼ ਡਿੱਗੇ, ਦੇ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਨਾ ਸਿਰਫ਼ ਜਨਤਾ ਲਈ ਸਗੋਂ ਸੈਨਿਕਾਂ ਲਈ ਵੀ ਮਹੱਤਵਪੂਰਨ ਹੈ। ਸਦਨ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਸਿੰਘ ਨੇ ਬਹੁਤ ਸਾਰੀਆਂ ਸੱਚਾਈਆਂ ਦਾ ਖੁਲਾਸਾ ਨਹੀਂ ਕੀਤਾ। ਗੋਗੋਈ ਨੇ ਕਿਹਾ, "ਹਾਲ ਹੀ ਵਿੱਚ, ਜੋ ਜੰਗ ਹੋਈ, ਉਹ ਸੂਚਨਾ ਦੀ ਜੰਗ ਸੀ। ਅਸੀਂ ਦੁਨੀਆ ਨੂੰ ਸੱਚਾਈ ਬਾਰੇ ਦੱਸਣਾ ਚਾਹੁੰਦੇ ਸੀ ਪਰ ਕੁਝ ਤਾਕਤਾਂ ਝੂਠ ਫੈਲਾ ਰਹੀਆਂ ਸਨ। ਇਸ ਚਰਚਾ ਦਾ ਮਕਸਦ ਇਹ ਹੈ ਕਿ ਸੱਚਾਈ ਸਦਨ ਵਿੱਚ ਜ਼ਰੂਰ ਆਵੇ।" ਉਨ੍ਹਾਂ ਕਿਹਾ ਰਾਜਨਾਥ ਸਿੰਘ ਜੀ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਪਰ ਰੱਖਿਆ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਅੱਤਵਾਦੀ ਪਹਿਲਗਾਮ ਕਿਵੇਂ ਆਏ? ਅੱਤਵਾਦੀ ਨੇ ਕਿਵੇਂ ਉੱਥੇ ਪਹੁੰਚ ਕੇ ਲੋਕਾਂ ਨੂੰ ਮਾਰਿਆ?
ਇਹ ਵੀ ਪੜ੍ਹੋ - ਜੰਮੀ ਦੋ ਸਿਰਾਂ ਵਾਲੀ ਅਨੌਖੀ ਕੁੜੀ, ਦੇਖ ਡਾਕਟਰਾਂ ਦੇ ਉੱਡੇ ਹੋਸ਼
ਉਨ੍ਹਾਂ ਕਿਹਾ, "ਵਿਰੋਧੀ ਧਿਰ ਦਾ ਫਰਜ਼ ਬਣਦਾ ਹੈ ਕਿ ਉਹ ਰਾਸ਼ਟਰੀ ਹਿੱਤ ਵਿੱਚ ਸਵਾਲ ਪੁੱਛੇ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਪੰਜ ਅੱਤਵਾਦੀ ਕਿਵੇਂ ਦਾਖਲ ਹੋਏ? ਉਨ੍ਹਾਂ ਅੱਤਵਾਦੀਆਂ ਦਾ ਉਦੇਸ਼ ਜੰਮੂ-ਕਸ਼ਮੀਰ ਦੀ ਆਰਥਿਕਤਾ ਨੂੰ ਤਬਾਹ ਕਰਨਾ ਅਤੇ ਦੇਸ਼ ਵਿੱਚ ਫਿਰਕੂ ਮਾਹੌਲ ਬਣਾਉਣਾ ਸੀ।" ਕਾਂਗਰਸ ਨੇਤਾ ਨੇ ਕਿਹਾ, "100 ਦਿਨ ਬੀਤ ਗਏ ਹਨ ਪਰ ਪੰਜ ਅੱਤਵਾਦੀ ਨਹੀਂ ਫੜੇ ਜਾ ਸਕੇ। ਅਜਿਹਾ ਕਿਉਂ ਹੈ? ਇਹ ਦੇਸ਼ ਜਾਣਨਾ ਚਾਹੁੰਦਾ ਹੈ।" ਉਨ੍ਹਾਂ ਕਿਹਾ, "ਤੁਸੀਂ ਕਿਹਾ ਸੀ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਆਓ ਅਤੇ ਲੋਕ ਆਏ ਪਰ ਜਦੋਂ ਲੋਕ ਅੱਤਵਾਦੀਆਂ ਦੀ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਤਾਂ ਐਂਬੂਲੈਂਸ ਨੂੰ ਪਹੁੰਚਣ ਵਿੱਚ ਇੱਕ ਘੰਟਾ ਲੱਗਿਆ।" ਉਪ ਰਾਜਪਾਲ (ਮਨੋਜ ਸਿਨਹਾ) ਨੇ ਸੁਰੱਖਿਆ ਵਿੱਚ ਕੁਤਾਹੀ ਦੀ ਜ਼ਿੰਮੇਵਾਰੀ ਲਈ ਹੈ ਪਰ ਇਹ ਜ਼ਿੰਮੇਵਾਰੀ ਗ੍ਰਹਿ ਮੰਤਰੀ ਨੂੰ ਲੈਣੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਸਰਕਾਰ ਇੰਨੀ "ਕਮਜ਼ੋਰ ਅਤੇ ਕਾਇਰ" ਹੈ ਕਿ ਪਹਿਲਗਾਮ ਹਮਲੇ ਤੋਂ ਬਾਅਦ ਇਸਨੇ ਟੂਰ ਆਪਰੇਟਰ 'ਤੇ ਦੋਸ਼ ਲਗਾਇਆ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕ ਉੱਥੇ ਪਹੁੰਚ ਗਏ ਹਨ। ਗੋਗੋਈ ਨੇ ਦੋਸ਼ ਲਗਾਇਆ, "ਇਸ ਸਰਕਾਰ 'ਚ ਹੰਕਾਰ ਆ ਗਿਆ ਹੈ।"
ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ
PM ਮੋਦੀ 'ਤੇ ਨਿਸ਼ਾਨਾ ਸਾਧਦੇ ਉਨ੍ਹਾਂ ਕਿਹਾ, "PM ਜੀ, ਜਦੋਂ ਤੁਸੀਂ (ਹਮਲੇ ਤੋਂ ਬਾਅਦ) ਸਾਊਦੀ ਅਰਬ ਤੋਂ ਵਾਪਸ ਆਏ ਸੀ, ਤਾਂ ਤੁਹਾਨੂੰ ਪਹਿਲਗਾਮ ਜਾਣਾ ਚਾਹੀਦਾ ਸੀ ਪਰ ਤੁਸੀਂ ਬਿਹਾਰ ਗਏ ਅਤੇ ਚੋਣ ਭਾਸ਼ਣ ਦਿੱਤਾ। ਜੇਕਰ ਕੋਈ ਪਹਿਲਗਾਮ ਗਿਆ ਤਾਂ ਉਹ ਸਾਡੇ ਨੇਤਾ ਰਾਹੁਲ ਗਾਂਧੀ ਸਨ।" ਇਸ 'ਤੇ ਸੱਤਾਧਾਰੀ ਧਿਰ ਸਦਨ ਵਿੱਚ ਵਿਘਨ ਪਾਉਣ ਲੱਗੀ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਗੋਗੋਈ ਨੂੰ ਸਦਨ ਵਿੱਚ ਤੱਥ ਰੱਖਣ ਲਈ ਕਿਹਾ। ਕਾਂਗਰਸ ਨੇਤਾ ਨੇ ਕਿਹਾ ਕਿ ਉਹੀ ਗੱਲਾਂ ਜੋ ਸਰਕਾਰ ਨੇ ਉੜੀ ਹਮਲੇ ਤੋਂ ਬਾਅਦ ਕਹੀਆਂ ਸਨ, ਹੁਣ ਕਹੀਆਂ ਗਈਆਂ ਹਨ। ਗੋਗੋਈ ਨੇ ਕਿਹਾ, "ਉਹ (ਰੱਖਿਆ ਮੰਤਰੀ) ਕਹਿੰਦੇ ਹਨ ਕਿ ਸਾਡਾ ਉਦੇਸ਼ ਜੰਗ ਨਹੀਂ ਸੀ, ਇਹ ਕਿਉਂ ਨਹੀਂ ਸੀ, ਇਹ ਹੋਣਾ ਚਾਹੀਦਾ ਸੀ। ਜੇਕਰ ਅਸੀਂ ਅੱਜ ਪੀਓਕੇ 'ਤੇ ਕਬਜ਼ਾ ਨਹੀਂ ਕਰਾਂਗੇ, ਤਾਂ ਅਸੀਂ ਇਸਨੂੰ ਕਦੋਂ ਹਾਸਲ ਕਰਾਂਗੇ?" ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐਸ) ਅਨਿਲ ਚੌਹਾਨ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ, "ਸਾਡੇ ਕੋਲ 35 ਰਾਫੇਲ ਜਹਾਜ਼ ਹਨ, ਜੇਕਰ ਇਨ੍ਹਾਂ ਵਿੱਚੋਂ ਕੁਝ ਡਿੱਗ ਜਾਂਦੇ ਹਨ, ਤਾਂ ਮੈਨੂੰ ਲੱਗਦਾ ਹੈ ਕਿ ਇਹ ਇੱਕ ਵੱਡਾ ਨੁਕਸਾਨ ਹੈ।" ਜਿਹੜੀ ਸਰਕਾਰ 'ਚੀਨ ਨੂੰ ਲਾਲ ਅੱਖਾਂ ਦਿਖਾਉਣ' ਦੀ ਗੱਲ ਕਰਦੀ ਹੈ, ਰੱਖਿਆ ਮੰਤਰੀ ਨੇ ਆਪਣੇ ਭਾਸ਼ਣ ਵਿੱਚ ਉਸ ਚੀਨ ਦਾ ਨਾਮ ਵੀ ਨਹੀਂ ਲਿਆ।
ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ
ਉਨ੍ਹਾਂ ਕਿਹਾ, "ਜਦੋਂ ਪੂਰਾ ਦੇਸ਼ ਅਤੇ ਵਿਰੋਧੀ ਧਿਰ ਪ੍ਰਧਾਨ ਮੰਤਰੀ ਦੇ ਨਾਲ ਖੜ੍ਹੀ ਸੀ, ਤਾਂ ਅਚਾਨਕ ਜੰਗਬੰਦੀ ਕਿਉਂ ਹੋਈ? ਜੇਕਰ ਪਾਕਿਸਤਾਨ ਗੋਡੇ ਟੇਕ ਰਿਹਾ ਸੀ, ਤਾਂ ਤੁਸੀਂ ਕਿਉਂ ਝੁਕ ਗਏ? ਤੁਸੀਂ ਕਿਸ ਅੱਗੇ ਝੁਕ ਗਏ?" ਕਾਂਗਰਸ ਨੇਤਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 26 ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਨੇ ਵਪਾਰ ਦੀ ਗੱਲ ਕਰਕੇ ਜੰਗ ਨੂੰ ਰੋਕਿਆ। ਉਨ੍ਹਾਂ ਕਿਹਾ, "ਰਾਜਨਾਥ ਸਿੰਘ ਦੱਸਣ ਕਿ ਕਿੰਨੇ ਜਹਾਜ਼ ਕਰੈਸ਼ ਹੋਏ। ਇਹ ਸੱਚਾਈ ਸਿਰਫ਼ ਦੇਸ਼ ਦੇ ਲੋਕਾਂ ਨੂੰ ਹੀ ਨਹੀਂ, ਸਗੋਂ ਸੈਨਿਕਾਂ ਨੂੰ ਵੀ ਪਤਾ ਹੋਣੀ ਚਾਹੀਦੀ ਹੈ।" ਗੋਗੋਈ ਨੇ ਕਿਹਾ, "ਸਰਕਾਰ ਨੂੰ ਸੱਚ ਤੋਂ ਡਰਨਾ ਨਹੀਂ ਚਾਹੀਦਾ। ਦੇਸ਼ ਅਤੇ ਵਿਰੋਧੀ ਧਿਰ ਪਹਿਲਾਂ ਵੀ ਇਕੱਠੇ ਖੜ੍ਹੇ ਸਨ ਅਤੇ ਅੱਜ ਵੀ ਇਕੱਠੇ ਖੜ੍ਹੇ ਹਨ। ਅਸੀਂ ਸਰਕਾਰ ਦੇ ਦੁਸ਼ਮਣ ਨਹੀਂ ਹਾਂ। ਅਸੀਂ ਆਪਣੇ ਦੇਸ਼ ਦੇ ਸੈਨਿਕਾਂ ਦੇ ਸਮਰਥਨ ਵਿੱਚ ਖੜ੍ਹੇ ਹਾਂ। ਤੁਸੀਂ ਸਾਨੂੰ ਸੱਚ ਦੱਸੋ।" ਉਨ੍ਹਾਂ ਕਿਹਾ, "ਇਹ ਉਮੀਦ ਕੀਤੀ ਜਾਂਦੀ ਸੀ ਕਿ ਗ੍ਰਹਿ ਮੰਤਰੀ ਨੈਤਿਨ ਜ਼ਿੰਮੇਵਾਰੀ ਲੈਣਗੇ, ਰਾਸ਼ਟਰੀ ਸੁਰੱਖਿਆ ਸਲਾਹਕਾਰ ਜ਼ਿੰਮੇਵਾਰੀ ਲੈਣਗੇ ਅਤੇ ਪ੍ਰਧਾਨ ਮੰਤਰੀ ਦੱਸਣਗੇ ਕਿ ਆਪ੍ਰੇਸ਼ਨ ਸਿੰਦੂਰ ਕਿਉਂ ਰੋਕਿਆ ਗਿਆ।" ਕਾਂਗਰਸ ਨੇਤਾ ਨੇ ਕਿਹਾ ਕਿ ਸਰਕਾਰ ਨੂੰ ਸੱਚਾਈ ਸਾਹਮਣੇ ਰੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ - '2 ਘੰਟੇ ਬਾਅਦ ਉਡਾ ਦੇਵਾਂਗੇ CM ਦਫ਼ਤਰ ਤੇ ਜੈਪੁਰ ਏਅਰਪੋਰਟ', ਅਲਰਟ 'ਤੇ ਸੁਰੱਖਿਆ ਏਜੰਸੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਮਾਸ਼ੰਕਰ ਨੇ ਘੇਰੀ ਕੇਂਦਰ ਸਰਕਾਰ, ਬੋਲੇ-'ਜਾਂ ਤਾਂ ਟਰੰਪ ਝੂਠ ਬੋਲ ਰਿਹਾ ਹੈ ਜਾਂ...'
NEXT STORY