ਫਿਰੋਜ਼ਪੁਰ (ਕੁਮਾਰ) : ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ’ਚ 9 ਥਾਣਾ ਇੰਚਾਰਜਾਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ’ਚ ਇੰਸਪੈਕਟਰ ਜਸਵਿੰਦਰ ਸਿੰਘ ਐੱਸ. ਐੱਚ. ਓ. ਥਾਣਾ ਗੁਰੂਹਰਸਹਾਏ ਨੂੰ ਐੱਸ. ਐੱਚ. ਓ. ਥਾਣਾ ਸਦਰ ਜ਼ੀਰਾ ਅਤੇ ਇੰਸਪੈਕਟਰ ਗੁਰਮੀਤ ਸਿੰਘ ਐੱਸ. ਐੱਚ. ਓ. ਥਾਣਾ ਕੁਲਗੜ੍ਹੀ ਨੂੰ ਐੱਸ. ਐੱਚ. ਓ. ਥਾਣਾ ਸਿਟੀ ਜ਼ੀਰਾ ਵਜੋਂ ਤਬਦੀਲ ਕੀਤਾ ਗਿਆ ਹੈ। ਸਬ ਇੰਸਪੈਕਟਰ ਬਲਜਿੰਦਰ ਸਿੰਘ ਐੱਸ. ਐੱਚ. ਓ. ਥਾਣਾ ਸਦਰ ਜ਼ੀਰਾ ਨੂੰ ਐੱਸ. ਐੱਚ. ਓ. ਥਾਣਾ ਕੁਲਗੜ੍ਹੀ, ਸਬ ਇੰਸਪੈਕਟਰ ਲੋਕਲ/ਬਲਜਿੰਦਰ ਸਿੰਘ ਐੱਸ. ਐੱਚ. ਓ. ਥਾਣਾ ਸਿਟੀ ਜ਼ੀਰਾ ਨੂੰ ਐੱਸ. ਐੱਚ. ਓ. ਥਾਣਾ ਗੁਰੂਹਰਸਹਾਏ ਅਤੇ ਗੁਰਪ੍ਰੀਤ ਸਿੰਘ ਐੱਸ. ਐੱਚ. ਓ. ਥਾਣਾ ਘਲਖੁਰਦ ਨੂੰ ਐੱਸ. ਐੱਚ. ਓ. ਥਾਣਾ ਮਮਦੋਟ ਵਜੋਂ ਤਬਦੀਲ ਕੀਤਾ ਗਿਆ ਹੈ।
ਤਬਾਦਲਿਆਂ ’ਚ ਇੰਸਪੈਕਟਰ ਬਲਰਾਜ ਸਿੰਘ, ਜਿਨ੍ਹਾਂ ਕੋਲ ਐੱਸ. ਐੱਚ. ਓ. ਤਲਵੰਡੀ ਭਾਈ ਦੇ ਨਾਲ ਥਾਣਾ ਸਾਈਬਰ ਕ੍ਰਾਈਮ ਦਾ ਚਾਰਜ ਵੀ ਸੰਭਾਲ ਰਹੇ ਸਨ, ਨੂੰ ਇੰਚਾਰਜ ਥਾਣਾ ਸਾਈਬਰ ਕ੍ਰਾਈਮ ਫਿਰੋਜ਼ਪੁਰ ਵਜੋਂ ਤਬਦੀਲ ਕੀਤਾ ਗਿਆ ਹੈ। ਇੰਸਪੈਕਟਰ/ਲੋਕਲ ਗੁਰਵਿੰਦਰ ਸਿੰਘ ਐੱਸ. ਐੱਚ. ਓ. ਥਾਣਾ ਮਮਦੋਟ ਨੂੰ ਬਦਲ ਕੇ ਐੱਸ. ਐੱਚ. ਓ. ਥਾਣਾ ਸਦਰ ਫਿਰੋਜ਼ਪੁਰ, ਸਬ ਇੰਸਪੈਕਟਰ ਦਵਿੰਦਰ ਸਿੰਘ, ਐਡੀਸ਼ਨਲ ਐੱਸ. ਐੱਚ. ਓ., ਗੁਰੂਹਰਸਹਾਏ ਨੂੰ ਬਦਲ ਕੇ ਐੱਸ. ਐੱਚ. ਓ. ਤਲਵੰਡੀ ਭਾਈ ਅਤੇ ਸਬ ਇੰਸਪੈਕਟਰ ਤਰਸੇਮ ਸ਼ਰਮਾ ਐਡੀਸ਼ਨਲ ਐੱਸ. ਐੱਚ. ਓ. ਥਾਣਾ ਸਦਰ ਫਿਰੋਜ਼ਪੁਰ ਨੂੰ ਬਦਲ ਕੇ ਐੱਸ. ਐੱਚ. ਓ. ਘੱਲ ਖੁਰਦ ਲਾਇਆ ਗਿਆ ਹੈ।
ਮਹਿਲਾ ਅਧਿਆਪਕ ਦਾ ਸ਼ਰਮਨਾਕ ਕਾਰਾ, 9ਵੀਂ ਦੇ ਵਿਦਿਆਰਥੀ ਤੋਂ 6ਵੀਂ ਦੀ ਵਿਦਿਆਰਥਣ ਨੂੰ...
NEXT STORY