ਜਲਾਲਾਬਾਦ (ਆਦਰਸ਼,ਜਤਿੰਦਰ) : ਸ਼ੁੱਕਰਵਾਰ ਦੇਰ ਸ਼ਾਮ ਨੂੰ ਅਰਾਈਆਂ ਵਾਲਾ ਰੋਡ ’ਤੇ ਸਥਿਤ ਜਗਦੀਸ਼ ਇੰਡਸਟਰੀ ਦੇ ਕੋਲ 2 ਮੋਟਰਸਾਈਕਲਾਂ ਦੀ ਹੋਈ ਆਪਸੀ ਟੱਕਰ ’ਚ ਔਰਤ ਸਣੇ 3 ਵਿਅਕਤੀਆਂ ਜ਼ਖਮੀ ਹੋ ਗਏ। ਹਾਦਸੇ ’ਚ ਜ਼ਖਮੀ ਹੋਏ ਵਿਅਕਤੀਆਂ ਦਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਈ ਔਰਤ ਕੋਸ਼ੱਲਿਆ ਬਾਈ ਪਤਨੀ ਜੋਗਿੰਦਰ ਸਿੰਘ ਪਿੰਡ ਬੋਦਲ ਪੀਰੇ ਕੇ ਨੇ ਦੱਸਿਆ ਬੀਤੇ ਦਿਨੀਂ ਉਹ ਆਪਣੇ ਲੜਕੇ ਪ੍ਰਿੰਸ ਸਿੰਘ ਦੇ ਨਾਲ ਰੱਖੜੀ ਦਾ ਸਮਾਨ ਲਈ ਪਿੰਡ ਤੋਂ ਅਰਾਈਵਾਲਾਂ ਰੋਡ ਰਾਹੀ ਜਲਾਲਾਬਾਦ ਨੂੰ ਆ ਰਹੇ ਸਨ ਤਾਂ ਜਦੋਂ ਉਹ ਜਗਦੀਸ਼ ਇੰਡਸਟਰੀ ਕੋਲ ਪੁੱਜੇ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਪਿਆ। ਹਾਦਸੇ ਵਿਚ ਉਹ ਦੋਵੇਂ ਮਾਂ -ਪੁੱਤਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਮੋਟਰਸਾਈਕਲ ਵੀ ਕਾਫੀ ਨੁਕਸਾਨਿਆ ਗਿਆ।
ਦੂਜੇ ਪਾਸੇ ਜ਼ਖਮੀ ਨੌਜਵਾਨ ਭਾਰਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਚੰਕ ਰੁੰਮ ਵਾਲਾ ਨੇ ਦੱਸਿਆ ਕਿ ਉਹ ਜਗਦੀਸ਼ ਸ਼ੈਲਰ ’ਚ ਦਿਹਾੜੀ ਮਜ਼ਦੂਰੀ ਕਰਦਾ ਹੈ ਅਤੇ ਬੀਤੇ ਦਿਨੀਂ ਜਦੋਂ ਉਹ ਸ਼ੈਲਰ ਤੋਂ ਬਾਹਰ ਨਿਕਲਿਆ ਤਾਂ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਚਾਲਕ ਪ੍ਰਿੰਸ ਸਿੰਘ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਸਰਕਾਰੀ ਹਸਪਤਾਲ ਵੱਲੋਂ ਹਾਦਸੇ ’ਚ ਜ਼ਖਮੀ ਹੋਏ ਵਿਅਕਤੀਆਂ ਦੀ ਐੱਮ.ਐੱਲ.ਆਰ ਰਿਪੋਰਟ ਸਬੰਧਤ ਥਾਣਾ ਨੂੰ ਭੇਜ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪਾਬੰਦੀਆਂ ਦੇ ਹੁਕਮ ਜਾਰੀ
NEXT STORY