ਫਾਜ਼ਿਲਕਾ (ਲੀਲਾਧਰ, ਨਾਗਪਾਲ) : ਪਿਛਲੇ ਹਿਸਿਆਂ ਵਿਚ ਲਗਾਤਾਰੀ ਭਾਰੀ ਬਾਰਸ਼ਾਂ ਪੈਣ ਕਾਰਨ ਪਾਣੀ ਦਾ ਪੱਧਰ ਜ਼ਰੂਰ ਵਧਿਆ ਹੈ ਪਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਆਪਣੀ ਟੀਮ ਸਮੇਤ ਸਵੇਰ ਤੋਂ ਹੀ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਕੇ ਰਾਸ਼ਨ ਅਤੇ ਫੀਡ ਦੀ ਵੰਡ ਕਰਵਾ ਰਹੇ ਹਨ। ਪਿੰਡ ਗੁਦੜ ਭੈਣੀ ਵਿਖੇ ਪਹੁੰਚ ਕੇ ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਉਦਿਆਂ ਕਿਹਾ ਕਿ ਇਸ ਮੁਸ਼ਕਲ ਹਾਲਾਤ ਵਿਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਹੈ ਅਤੇ ਉਹ ਖ਼ੁਦ ਵੀ ਪਿੰਡ ਵਾਸੀਆਂ ਦੇ ਨਾਲ ਖੜ੍ਹੇ ਹਨ।
ਵਿਧਾਇਕ ਸਵਨਾਂ ਨੇ ਕਿਹਾ ਕਿ ਉਹ ਲਗਾਤਾਰ ਹੜ੍ਹ ਪ੍ਰਭਾਵਿਤ ਪਿੰਡਾਂ ਅਤੇ ਢਾਣੀਆਂ ਵਿਚ ਵਿਚਰ ਰਹੇ ਹਨ ਅਤੇ ਲੋਕਾਂ ਨੂੰ ਜਿਸ ਵੀ ਚੀਜ਼ ਦੀ ਲੋੜ ਹੈ, ਉਹ ਉਨ੍ਹਾਂ ਨੂੰ ਮੁਹੱਈਆ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਦਾ ਰਲ-ਮਿਲ ਕੇ ਸਾਹਮਣਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਸ਼ਨ ਅਤੇ ਪਸ਼ੂਆਂ ਲਈ ਫੀਡ ਦੀ ਕਮੀ ਨਹੀਂ ਆਉਣ ਦੇਣਗੇ, ਜਿਵੇਂ-ਜਿਵੇਂ ਲੋਕਾਂ ਦੀ ਮੰਗ ਹੈ, ਉਹ ਉਸ ਅਨੁਸਾਰ ਲਗਾਤਾਰ ਰਾਸ਼ਨ ਅਤੇ ਫੀਡ ਲੈ ਕੇ ਉਨ੍ਹਾਂ ਕੋਲ ਖ਼ੁਦ ਪਹੁੰਚ ਰਹੇ ਹਨ। ਉਨ੍ਹਾਂ ਪਿੰਡ ਘੁਰਕਾ, ਨੂਰਸ਼ਾਹ ਅਤੇ ਆਦਿ ਹੋਰ ਪਿੰਡਾ ਤੇ ਢਾਣੀਆਂ ਵਿਚ ਰਾਸ਼ਨ ਕਿੱਟਾਂ ਤੇ ਫੀਡ ਮੁਹੱਈਆ ਕਰਵਾਈ। ਇਸ ਮੌਕੇ ਪਰਮਜੀਤ ਸਿੰਘ ਨੂਰਸ਼ਾਹ, ਪ੍ਰਸ਼ਾਸਨਿਕ ਅਧਿਕਾਰੀ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।
'ਸਹੇਲੀ' ਪਿੱਛੇ ਲੜ ਪਏ ਦੋ ਮੁੰਡੇ! ਹੋ ਗਿਆ ਕਤਲ
NEXT STORY