ਫਿਰੋਜ਼ਪੁਰ/ਫਾਜ਼ਿਲਕਾ (ਸੁਨੀਲ ਨਾਗਪਾਲ, ਸੰਨੀ ਚੋਪੜਾ) : ਪੰਜਾਬ 'ਚ ਲਗਾਤਾਰ ਪੈ ਰਹੇ ਮੀਂਹ ਨੇ ਸਰਹੱਦੀ ਪਿੰਡਾਂ ਦੇਲੋਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ ਅਤੇ ਪਿੰਡਾਂ 'ਚ ਹੜ੍ਹ ਆ ਗਏ ਹਨ। ਇੱਥੇ ਪਿੰਡ ਅਲੀ ਕੇ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਘਰ ਦੀ ਛੱਤ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਡਿੱਗ ਗਈ ਅਤੇ ਪਰਿਵਾਰ ਦਾ ਮਸਾਂ-ਮਸਾਂ ਬਚਾਅ ਹੋ ਗਿਆ। ਇਹ ਪਰਿਵਾਰ ਹੁਣ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹੈ। ਛੱਤ ਦਾ ਪਹਿਲਾਂ ਇਕ ਬਾਲਾ ਡਿੱਗਿਆ ਅਤੇ ਥੱਲੇ ਬੈਠੀ ਔਰਤ ਨੇ ਜਲਦੀ-ਜਲਦੀ ਆਪਣੀ ਸੱਸ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਸਾਰੇ ਘਰ ਦੀ ਛੱਤ ਮਲਬੇ 'ਚ ਤਬਦੀਲ ਹੋ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਸਰਕਾਰ ਨੂੰ ਮਦਦ ਦੀ ਗੁਹਾਰ ਲਾਈ ਹੈ।

ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪੁੱਜਣ ਦੀ ਅਪੀਲ, ਹੈਲਪਲਾਈਨ ਨੰਬਰ ਹੋ ਗਏ ਜਾਰੀ
ਫਿਰੋਜ਼ਪੁਰ-ਫਾਜ਼ਿਲਕਾ 'ਚ ਵਿਗੜੇ ਹਾਲਾਤ
ਫਿਰੋਜ਼ਪੁਰ ਅਤੇ ਫਾਜ਼ਿਲਕਾਂ ਦੇ ਪਿੰਡਾਂ 'ਚ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਹਨ ਅਤੇ ਲੋਕਾਂ ਨੂੰ ਆਪਣਾ ਸਮਾਨ ਬੰਨ੍ਹ ਕੇ ਘਰਾਂ ਨੂੰ ਛੱਡ ਕੇ ਜਾਣਾ ਪੈ ਰਿਹਾ ਹੈ ਕਿਉਂਕਿ ਘਰ ਵੀ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਏ ਹਨ। ਹਾਲਾਤ ਇੰਨੇ ਜ਼ਿਆਦਾ ਖ਼ਰਾਬ ਹਨ ਕਿ ਲੋਕ ਰਾਹਤ ਕੈਂਪ ਵੀ ਨਹੀਂ ਪਹੁੰਚ ਰਹੇ ਕਿਉਂਕਿ ਰਾਹ 'ਚ ਪਾਣੀ ਹੀ ਇੰਨਾ ਜ਼ਿਆਦਾ ਹੈ। ਇਸ ਲਈ ਪਿੰਡ ਨੂਰਸ਼ਾਹ ਅਤੇ ਹੋਰ ਇਲਾਕਿਆਂ ਦੇ ਲੋਕ ਲਾਧੂਕਾ ਦੀ ਦਾਣਾ ਮੰਡੀ 'ਚ ਆ ਕੇ ਬੈਠ ਗਏ ਹਨ।

ਇਹ ਵੀ ਪੜ੍ਹੋ : ਭਾਜਪਾ ਆਗੂ ਅਸ਼ਵਨੀ ਸ਼ਰਮਾ ਨੂੰ ਡੂੰਘਾ ਸਦਮਾ, ਵੱਡੇ ਭਰਾ ਰਾਮ ਪ੍ਰਸਾਦ ਸ਼ਰਮਾ ਦਾ ਦਿਹਾਂਤ (ਵੀਡੀਓ)
ਦੂਜੇ ਪਾਸੇ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲੇਵਰਾ, ਧੀਰਾ ਧਾਰਾ, ਟਲੀ ਗੁਲਾਮ, ਬੰਡਾਲਾ ਆਦਿ ਪਿੰਡਾਂ 'ਚ ਹਰ ਪਾਸੇ ਪਾਣੀ ਘੁੰਮ ਰਿਹਾ ਹੈ ਲੋਕਾਂ ਦੇ ਘਰ ਕਈ-ਕਈ ਫੁੱਟ ਪਾਣੀ 'ਚ ਡੁੱਬੇ ਹੋਏ ਹਨ। ਫ਼ੌਜ ਦੇ ਜਵਾਨ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢ ਰਹੇ ਹਨ ਅਤੇ ਉਨ੍ਹਾਂ ਤੱਕ ਜ਼ਰੂਰੀ ਚੀਜ਼ਾਂ ਪਹੁੰਚਾ ਰਹੇ ਹਨ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਕਿਹਾ ਹੈ ਕਿ ਉਹ ਹਾਲਾਤ 'ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੇ ਹਨ ਅਤੇ ਫ਼ੌਜ ਦੇ ਜਵਾਨ ਅਤੇ ਐੱਨ. ਡੀ. ਆਰ. ਐੱਫ. ਦੀ ਟੀਮਾਂ ਰੈਸਕਿਊ 'ਚ ਲੱਗੀਆਂ ਹੋਈਆਂ ਹਨ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ: 46 ਪਿੰਡ ਹੜ੍ਹ ਦੀ ਲਪੇਟ 'ਚ ਆਏ, ਮਾਧੋਪੁਰ ਦਾ ਫਲੱਡ ਗੇਟ ਟੁੱਟਣ ਕਾਰਨ ਵੱਧ ਰਹੀ ਤਬਾਹੀ
NEXT STORY