ਜੀਰਾ/ਫ਼ਿਰੋਜ਼ਪੁਰ,- (ਏਜੰਸੀਆਂ)- ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਦਰਿਆਵਾਂ ਤੇ ਨਹਿਰਾਂ ਦੇ ਉਫ਼ਾਨ ਨਾਲ ਸੈਂਕੜਿਆਂ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ, ਜਿੱਥੇ ਲੋਕ ਆਪਣੇ ਘਰ-ਵਿਹੜਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਦੀ ਖੋਜ ਵਿੱਚ ਹਨ।ਇਸ ਗੰਭੀਰ ਸਥਿਤੀ ਵਿੱਚ ਜੀਰਾ ਦੇ ਤਹਿਸੀਲਦਾਰ ਸਤਵਿੰਦਰ ਸਿੰਘ ਖੁਦ ਮੈਦਾਨ ਵਿੱਚ ਉਤਰ ਕੇ ਲੋਕਾਂ ਲਈ ਮਸੀਹਾ ਬਣੇ। ਉਨ੍ਹਾਂ ਨੇ ਆਪਣੀ ਟੀਮ ਨਾਲ ਮਿਲ ਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਹੜ੍ਹ ਦੇ ਪਾਣੀਆਂ ਵਿਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ।
ਸਥਾਨਕ ਲੋਕਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਖੇਤ ਖਾਲੀ ਹੋ ਗਏ ਹਨ, ਘਰਾਂ ਵਿੱਚ ਪਾਣੀ ਖੜ੍ਹਾ ਹੈ ਅਤੇ ਪਸ਼ੂ-ਪਾਲਣ ਵਾਲੇ ਸਭ ਤੋਂ ਵੱਧ ਹਾਨੀ ਝੱਲ ਰਹੇ ਹਨ।ਇੱਕ ਪੀੜਤ ਪਰਿਵਾਰ ਦੇ ਮੈਂਬਰ ਨੇ ਕਿਹਾ ਜਦੋਂ ਸਰਕਾਰੀ ਅਧਿਕਾਰੀ ਖੁਦ ਜਾਨ ਜੋਖ਼ਮ ਵਿੱਚ ਪਾ ਕੇ ਸਾਡੀ ਸਹਾਇਤਾ ਲਈ ਅੱਗੇ ਆਉਂਦੇ ਹਨ, ਤਾਂ ਸਾਨੂੰ ਲੱਗਦਾ ਹੈ ਕਿ ਅਸੀਂ ਇਕੱਲੇ ਨਹੀਂ ਹਾਂ। ਫ਼ਿਰੋਜ਼ਪੁਰ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ ਜਾਰੀ ਹਨ। 2,000 ਤੋਂ ਵੱਧ ਲੋਕਾਂ ਨੂੰ ਰਾਹਤ ਸੈਂਟਰਾਂ ਵਿੱਚ ਸ਼ਿਫਟ ਕੀਤਾ ਗਿਆ ਹੈ ਅਤੇ 12 ਰਾਹਤ ਕੈਂਪ ਕਾਇਮ ਕੀਤੇ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਸਰਕਾਰੀ ਮਦਦ ਤੋਂ ਵੱਧ ਉਹਨਾਂ ਨੂੰ ਮਨੋਬਲ ਮਿਲਦਾ ਹੈ ਜਦੋਂ ਅਧਿਕਾਰੀ ਸਿੱਧੇ ਮੈਦਾਨ ਵਿੱਚ ਉਤਰ ਕੇ ਮਨੁੱਖਤਾ ਦੀ ਸੇਵਾ ਕਰਦੇ ਹਨ।
ਜਲੰਧਰ ਪੁਲਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ: 19 ਮੁਲਜ਼ਮ ਗ੍ਰਿਫ਼ਤਾਰ
NEXT STORY