ਜਲੰਧਰ-ਅਮੇਜ਼ਨ ਦੇ ਸਮਾਰਟਫੋਨ ਬ੍ਰਾਂਡ 10.or (Tenor) ਦਾ ਨਵਾਂ ਸਮਾਰਟਫੋਨ 22 ਅਗਸਤ ਨੂੰ ਭਾਰਤ 'ਚ ਲਾਂਚ ਹੋਵੇਗਾ, ਜੋ ਕਿ ਟੇਨਾਰ ਡੀ2 (Tenor D2) ਨਾਂ ਨਾਲ ਪੇਸ਼ ਹੋਵੇਗਾ। ਇਸ ਦੇ ਲਈ ਅਮੇਜ਼ਨ ਇੰਡੀਆ ਦੀ ਸਾਈਟ 'ਤੇ ਇਕ ਖਾਸ ਪੇਜ ਵੀ ਬਣਾਇਆ ਗਿਆ ਹੈ। ਪੇਜ 'ਤੇ ਲੋਕਾਂ ਦੇ ਲਈ ਨੋਟੀਫਾਈ ਮੀ ਦਾ ਆਪਸ਼ਨ ਵੀ ਦਿੱਤਾ ਗਿਆ ਹੈ। 10.or ਨੇ ਆਪਣੇ ਟਵਿੱਟਰ ਅਕਾਊਂਟ ਤੋਂ ਨਵੇਂ ਫੋਨ ਦਾ ਇਕ ਟੀਜ਼ਰ ਰਿਲੀਜ਼ ਕੀਤਾ ਹੈ। ਸਮਾਰਟਫੋਨ 'ਚ 5.45 ਇੰਚ ਦੀ ਐੱਚ. ਡੀ. ਪਲੱਸ ਡਿਸਪਲੇਅ ਨਾਲ 18:9 ਆਸਪੈਕਟ ਰੇਸ਼ੋ ਮੌਜੂਦ ਹੈ।
ਇਸ ਤੋਂ ਇਲਾਵਾ ਟੇਨਾਰ ਬ੍ਰਾਂਡ ਪਿਛਲੇ ਸਾਲ ਸਤੰਬਰ ਮਹੀਨੇ 'ਚ ਭਾਰਤ 'ਚ ਪੇਸ਼ ਹੋਇਆ ਸੀ ਅਤੇ ਇਸ ਬ੍ਰਾਂਡ ਦੇ 10.or G, 10.or E ਅਤੇ 10.or D ਨਾਂ ਦੇ 3 ਸਮਾਰਟਫੋਨਜ਼ ਲਾਂਚ ਕੀਤੇ ਸਨ। ਪਿਛਲੇ ਸਾਲ ਦਸੰਬਰ ਮਹੀਨੇ 'ਚ ਕੰਪਨੀ ਨੇ ਆਪਣਾ 10.or D ਸਮਾਰਟਫੋਨ ਲਾਂਚ ਕੀਤਾ ਸੀ। ਇਸ ਦੇ 2 ਜੀ. ਬੀ. ਅਤੇ 3 ਜੀ. ਬੀ. ਰੈਮ ਦੇ ਦੋ ਵੇਰੀਐਂਟਸ ਪੇਸ਼ ਕੀਤੇ ਗਏ ਸਨ। ਕੀਮਤ ਦੀ ਗੱਲ ਕਰੀਏ ਤਾਂ 2 ਜੀ. ਬੀ+16 ਜੀ. ਬੀ. ਵੇਰੀਐਂਟ ਦੀ ਕੀਮਤ 4,999 ਰੁਪਏ ਅਤੇ 3 ਜੀ. ਬੀ+32 ਜੀ. ਬੀ. ਵੇਰੀਐਂਟ ਦੀ ਕੀਮਤ 5,999 ਰੁਪਏ ਸੀ।
ਸੈਮਸੰਗ ਗਲੈਕਸੀ A8 ਸਟਾਰ ਸਮਾਰਟਫੋਨ ਜਲਦ ਭਾਰਤ 'ਚ ਹੋਵੇਗਾ ਲਾਂਚ
NEXT STORY