ਗੈਜੇਟ ਡੈਸਕ - ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਮੈਟਾ ਲਈ ਸਾਲ 2026 ਦੀ ਪਹਿਲੀ ਤਿਮਾਹੀ ਚੁਣੌਤੀਪੂਰਨ ਸਾਬਤ ਹੋ ਰਹੀ ਹੈ। ਤਾਜ਼ਾ ਰਿਪੋਰਟਾਂ ਮੁਤਾਬਕ, ਮਾਰਚ ਤਿਮਾਹੀ ਦੌਰਾਨ ਮੈਟਾ ਦੇ ਵੱਖ-ਵੱਖ ਪਲੇਟਫਾਰਮਾਂ ਨੇ ਆਪਣੇ ਲਗਭਗ 2 ਕਰੋੜ ਰੋਜ਼ਾਨਾ ਐਕਟਿਵ ਯੂਜ਼ਰਸ ਗੁਆ ਦਿੱਤੇ ਹਨ। ਹਾਲਾਂਕਿ ਸਾਲਾਨਾ ਆਧਾਰ 'ਤੇ ਯੂਜ਼ਰਸ ਦੀ ਗਿਣਤੀ 'ਚ 4 ਫੀਸਦੀ ਦਾ ਵਾਧਾ ਹੋਇਆ ਹੈ ਪਰ ਪਿਛਲੀ ਤਿਮਾਹੀ (ਦਸੰਬਰ 2025) ਦੇ ਮੁਕਾਬਲੇ ਇਹ ਗਿਰਾਵਟ ਕੰਪਨੀ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਕਿਉਂ ਘਟ ਰਹੇ ਹਨ ਯੂਜ਼ਰਸ?
ਸੂਤਰਾਂ ਅਨੁਸਾਰ, ਮੈਟਾ ਦੇ ਪਲੇਟਫਾਰਮਾਂ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ 'ਤੇ ਯੂਜ਼ਰਸ ਦੀ ਗਿਣਤੀ ਘਟਣ ਦੇ ਕਈ ਵੱਡੇ ਕਾਰਨ ਸਾਹਮਣੇ ਆਏ ਹਨ :
ਕੰਟੈਂਟ ਦੀ ਕੁਆਲਿਟੀ
- ਰਿਪੋਰਟਾਂ ਅਨੁਸਾਰ, ਯੂਜ਼ਰਸ ਫੀਡ 'ਚ ਮਿਲ ਰਹੇ ਕੰਟੈਂਟ ਦੀ ਗੁਣਵੱਤਾ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਨੂੰ ਆਪਣੀ ਪਸੰਦ ਦੀਆਂ ਪੋਸਟਾਂ ਦੀ ਬਜਾਏ ਗੈਰ-ਜ਼ਰੂਰੀ ਚੀਜ਼ਾਂ ਜ਼ਿਆਦਾ ਦਿਖਾਈ ਦੇ ਰਹੀਆਂ ਹਨ।
ਅੰਤਰਰਾਸ਼ਟਰੀ ਪਾਬੰਦੀਆਂ
- ਰੂਸ 'ਚ ਵਟਸਐਪ 'ਤੇ ਲੱਗੀਆਂ ਪਾਬੰਦੀਆਂ ਅਤੇ ਈਰਾਨ 'ਚ ਇੰਟਰਨੈੱਟ ਦੀਆਂ ਰੁਕਾਵਟਾਂ ਕਾਰਨ ਵੀ ਯੂਜ਼ਰ ਬੇਸ 'ਚ ਗਿਰਾਵਟ ਆਈ ਹੈ।
ਇੰਸਟਾਗ੍ਰਾਮ 'ਚ ਹੋਣਗੇ ਵੱਡੇ ਬਦਲਾਅ
ਯੂਜ਼ਰਸ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਮੈਟਾ ਹੁਣ ਇੰਸਟਾਗ੍ਰਾਮ ਦੇ ਐਲਗੋਰਿਦਮ 'ਚ ਵੱਡੇ ਸੁਧਾਰ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਦਾ ਟੀਚਾ ਫੀਡ ਨੂੰ ਯੂਜ਼ਰਸ ਲਈ ਵਧੇਰੇ ਦਿਲਚਸਪ ਅਤੇ ਉਪਯੋਗੀ ਬਣਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਪਲੇਟਫਾਰਮ 'ਤੇ ਵਾਪਸ ਲਿਆਂਦਾ ਜਾ ਸਕੇ।
AI 'ਤੇ ਖਰਚੇ ਜਾਣਗੇ 94,947 ਕਰੋੜ ਰੁਪਏ
ਆਪਣੀ ਸਥਿਤੀ ਨੂੰ ਮੁੜ ਮਜ਼ਬੂਤ ਕਰਨ ਲਈ ਮੈਟਾ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ 'ਤੇ ਆਪਣਾ ਨਿਵੇਸ਼ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਸਾਲ AI 'ਤੇ ਲਗਭਗ 10 ਅਰਬ ਡਾਲਰ (ਭਾਰਤੀ ਕਰੰਸੀ ਮੁਤਾਬਕ ਤਕਰੀਬਨ 94,947 ਕਰੋੜ ਰੁਪਏ) ਖਰਚ ਕਰੇਗੀ। ਕੰਪਨੀ ਨੂੰ ਉਮੀਦ ਹੈ ਕਿ ਬਿਹਤਰ AI ਤਕਨੀਕ ਦੀ ਮਦਦ ਨਾਲ ਉਹ ਯੂਜ਼ਰਸ ਨੂੰ ਵਧੀਆ ਅਨੁਭਵ ਦੇ ਸਕਣਗੇ।
6,000 ਰੁਪਏ ਸਸਤਾ ਹੋਇਆ ਇਹ ਧਾਕੜ 5G Phone! ਜਾਣੋ ਪੂਰੀ ਡੀਲ
NEXT STORY