ਆਟੋ ਡੈਸਕ– ਬੇਨੇਲੀ ਨੇ 302 ਆਰ ਸਪੋਰਟਸ ਬਾਈਕ ਦੇ 2021 ਮਾਡਲ ਨੂੰ ਪੇਸ਼ ਕਰ ਦਿੱਤਾ ਹੈ। ਫਿਲਹਾਲ ਇਸ ਨੂੰ ਸਿਰਫ਼ ਚੀਨ ’ਚ ਪੇਸ਼ ਕੀਤਾ ਗਿਆ ਹੈ ਪਰ ਜਲਦ ਹੀ ਇਸ ਨੂੰ ਭਾਰਤ ’ਚ ਵੀ ਲਾਂਚ ਕੀਤਾ ਜਾਵੇਗਾ। ਬਦਲਾਵਾਂ ਦੀ ਗੱਲ ਕਰੀਏ ਤਾਂ ਇਸ ਬਾਈਕ ’ਚ ਨਵਾਂ ਬੀ.ਐੱਸ.-6/ ਯੂਰੋ 5 ਕੰਪਲੇਂਟ 302 ਸੀਸੀ ਦਾ ਪੈਰੇਲਲ ਟਵਿਨ ਇੰਜਣ ਲਗਾਇਆ ਗਿਆ ਹੈ ਜੋ 35 ਬੀ.ਐੱਚ.ਪੀ. ਦੀ ਪਾਵਰ ਅਤੇ 27 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 6 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਨੂੰ ਪੁਰਾਣੇ ਮਾਡਲ ਨਾਲੋਂ 22 ਕਿਲੋਗ੍ਰਾਮ ਹਲਕਾ ਬਣਾਇਆ ਗਿਆ ਹੈ ਅਤੇ ਇਸ ਦਾ ਕੁਲ ਭਾਰ 182 ਕਿਲੋਗ੍ਰਾਮ ਹੈ।
ਇੰਜਣ
ਬਾਈਕ ਦੇ ਇੰਜਣ ਤੋਂ ਇਲਾਵਾ ਇਸ ਦੇ ਡਿਜ਼ਾਇਨ ’ਚ ਵੀ ਕਾਫੀ ਬਦਲਾਅ ਕੀਤੇ ਗਏ ਹਨ। ਕੁਲ ਮਿਲਾ ਕੇ ਹੁਣ ਇਹ ਬਾਈਕ ਪਹਿਲਾਂ ਨਾਲੋਂ ਜ਼ਿਆਦਾ ਏਅਰੋਡਾਇਨਾਮਿਕ ਬਣਾ ਦਿੱਤੀ ਗਈ ਹੈ। ਇਸ ਬਾਈਕ ’ਚ ਵਰਟਿਕਲ ਸਪਲਿਟ ਐੱਲ.ਈ.ਡੀ. ਹੈੱਡਲਾਈਟ, ਐੱਲ.ਈ.ਡੀ. ਟੇਲਲਾਈਟ ਅਤੇ ਐੱਲ.ਈ.ਡੀ. ਟਰਨ ਇੰਡੀਕੇਟਰ ਲਗਾਏ ਗਏ ਹਨ। ਹੁਣ ਇਸ ਵਿਚ ਪੁਰਾਣੇ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਨੂੰ ਹਟਾ ਕੇ ਫੁਲ ਡਿਜੀਟਲ ਟੀ.ਐੱਫ.ਟੀ. ਡਿਸਪਲੇਅ ਮਿਲੇਦੀ ਹੈ। ਇਸ ਡਿਸਪਲੇਅ ’ਤੇ ਓਡੋਮੀਟਰ, ਸਪੀਡੋਮੀਟਰ, ਟ੍ਰਿਪ ਮੀਟਰ, ਗਿਅਰ ਪੋਜੀਸ਼ਨ ਇੰਡੀਕੇਟਰ, ਫਿਊਲ ਲੈਵਲ, ਇੰਜਣ ਟਾਪਮਾਨ ਸਮੇਤ ਕਈ ਜਾਣਕਾਰੀਆਂ ਸ਼ੋਅ ਹੁੰਦੀਆਂ ਹਨ।
ਅਨੁਮਾਨਿਤ ਕੀਮਤ
2021 ਬੇਨੇਲੀ 302 ਆਰ ਚੀਨ ’ਚ 29,800 ਚੀਨੀ ਯੇਨ (ਕਰੀਬ 3.38 ਲੱਖ ਰੁਪਏ) ’ਚ ਉਪਲੱਬਦ ਕੀਤੀ ਗਈ ਹੈ। ਅਜਿਹੇ ’ਚ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਭਾਰਤ ’ਚ ਲਗਭਗ 3.60 ਲੱਖ ਰੁਪਏ ਦੀ ਐਕਸ-ਸ਼ੋਅਰੂਮ ਕੀਮਤ ’ਤੇ ਲਿਆਇਆ ਜਾ ਸਕਦਾ ਹੈ।
80 ਫੀਸਦੀ ਤੋਂ ਵਧੇਰੇ ਸਮਾਂ ਐਪਸ ’ਤੇ ਬਿਤਾ ਰਹੇ ਹਨ ਭਾਰਤੀ
NEXT STORY