ਲਾਸ ਵੇਗਾਸ/ਜਲੰਧਰ— ਜਨਰਲ ਮੋਟਰਸ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ ਸੀ. ਈ. ਐੱਸ. 2016 'ਚ ਸ਼ੈਵਰਲੇ ਬੋਲਟ ਨੂੰ ਪੇਸ਼ ਕੀਤਾ ਗਿਆ ਹੈ। ਹੋਰ ਇਲੈਕਟ੍ਰਾਨਿਕ ਕਾਰਾਂ ਦੇ ਮੁਕਾਬਲੇ ਬੋਲਟ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਨੂੰ ਖਰੀਦ ਸਕਣ। ਇਸ ਦੀ ਕੀਮਤ ਕਰੀਬ 38,000 ਡਾਲਰ ਹੋਵੇਗੀ ਜਿਸ ਵਿਚ ਬੋਲਟ ਦੀ ਕੀਮਤ 30 ਹਜ਼ਾਰ ਡਾਲਰ ਅਤੇ ਇਸ 'ਤੇ 7,500 ਟੈਕਸ ਲੱਗੇਗਾ ਜਿਸ ਨਾਲ ਇਸ ਦੀ ਕੀਮਤ 38 ਹਜ਼ਾਰ ਡਾਲਰ ਤੱਕ ਪਹੁੰਚ ਜਾਂਦੀ ਹੈ।
ਕੇਲੀ ਬਲੂ ਬੁੱਕ ਦੇ ਸੀਨੀਅਰ ਵਿਸ਼ਲੇਸ਼ਕ Karl Brauer ਨੇ ਸ਼ੇਲਵਰਲੇ ਬੋਲਟ ਦੀ ਅਗਵਾਈ ਕਰਦੇ ਹੋਏ ਕਿਹਾ ਕਿ ਇਹ ਗਾਹਕਾਂ ਲਈ ਮੁਹੱਈਆ ਪਹਿਲਾ ਗੰਭੀਰ ਇਲੈਕਟ੍ਰਾਨਿਕ ਵਾਹਨ ਹੈ।
ਜਨਰਲ ਮੋਟਰਸ ਸ਼ੇਵਰਲੇ ਵੋਲਟ ਇਲੈਕਟ੍ਰਾਨਿਕ ਕਾਰ ਮਾਡਲ ਨੂੰ ਪੇਸ਼ ਕੀਤੇ ਕਈ ਸਾਲ ਹੋ ਗਏ ਹਨ ਪਰ ਇਹ ਵਿਕਰੀ ਦੇ ਮਾਮਲੇ 'ਚ ਆਪਣਾ ਕਮਾਲ ਨਹੀਂ ਦਿਖਾ ਸਕੀ ਪਰ ਇਲੈਕਟ੍ਰਾਨਿਕ ਕਾਰਾਂ ਦੇ ਖੇਤਰ 'ਚ ਸ਼ੇਵਰਲੇ ਬੋਲਟ ਨਾਲ ਵਾਪਸੀ ਕਰਦੇ ਹੋਏ ਕੰਪਨੀ ਦਾ ਟੀਚਾ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ।
ਜੀ. ਐੱਮ. ਉੱਤਰੀ ਅਮਰੀਕਾ ਦੇ ਕਾਰਜਕਾਰੀ ਉਪ ਪ੍ਰਧਾਨ ਐਲਨ ਬੈਟੀ ਨੇ ਕਿਹਾ ਕਿ ਫਿਊਲ ਦੀਆਂ ਕੀਮਤਾਂ 'ਚ ਕਾਫੀ ਫੇਰਬਦਲ ਹੋ ਰਿਹਾ ਹੈ ਅਤੇ ਸਖ਼ਤ ਅਮਰੀਕੀ ਨਿਯਮਾਂ ਕਾਰਨ ਆਟੋ ਨਿਰਮਾਤਾਵਾਂ ਨੂੰ ਵ੍ਹੀਕਲ ਨੂੰ ਇਕ ਗੈਲਨ 'ਚ 55 ਮੀਲ ਦੀ ਦੂਰੀ ਤੈਅ ਕਰਨ ਵਾਲਾ ਬਣਾਉਣਾ ਪੈਂਦਾ ਹੈ ਅਤੇ ਇਸ ਲਈ ਕੰਪਨੀ ਨੇ ਬੋਲਟ 'ਤੇ ਬਾਜ਼ੀ ਲਗਾਈ ਹੈ। ਇਸ ਦੇ ਨਾਲ-ਨਾਲ ਕੈਲੇਫੋਰਨੀਆ ਨੂੰ ਅਜਿਹੇ ਆਟੋ ਮੇਕਰ ਚਾਹੀਦੇ ਹਨ ਜੋ ਜ਼ੀਰੋ-ਐਮੀਸ਼ਨਸ (ਪ੍ਰਦੂਸ਼ਣ- ਰਹਿਤ) ਵ੍ਹੀਕਲ ਵੇਚ ਸਕਣ।
ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਦਿੱਤੀ ਗਈ ਬੈਟਰੀ ਕਾਰ ਦੀ ਥਾਂ ਨੂੰ ਨਹੀਂ ਘੇਰਦੀ ਹੈ। ਟੈਸਲਾ ਦੀ ਮਾਡਲ ਐੱਸ ਇਲੈਕਟ੍ਰਿਕ ਕਾਰ ਦੀ ਤਰ੍ਹਾਂ ਇਸ ਵਿਚ ਵੀ ਫਲੈਟ ਬੈਟਰੀ ਦਿੱਤੀ ਗਈ ਹੇ ਜੋ ਕਾਰ ਦੇ ਹੇਠਲੇ ਹਿੱਸੇ 'ਚ ਲੱਗੀ ਹੋਈ ਹੈ। ਇਸ ਵਿਚ ਦਿੱਤਾ ਗਿਆ ਇੰਫੋਟੇਨਮੈਂਟ ਸਿਸਟਮ ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇ ਦੋਹਾਂ ਨੂੰ ਸਪੋਰਟ ਕਰਦਾ ਹੈ। ਇਸ ਦੀ ਹੋਮ ਸਕ੍ਰੀਨ ਕਿਸੇ ਐਂਡ੍ਰਾਇਡ ਦੀ ਤਰ੍ਹਾਂ ਦਿਸਦੀ ਹੈ। ਸਮਾਰਟਫੋਨ ਨੂੰ ਕਾਰ ਦੇ ਇੰਫੋਟੇਨਮੈਂਟ ਸਿਸਟਮ ਨਾਲ ਕੁਨੈੱਕਟ ਕਰਨ ਨਾਲ ਇਹ ਆਪਣੇ-ਆਪ ਸੈਟਿੰਗਸ ਦੀ ਪਛਾਣ ਕਰ ਲੈਂਦਾ ਹੈ ਅਤੇ ਆਪਣੇ-ਆਪ ਆਖਰੀ ਵਾਰ ਚਲਾਏ ਗਏ ਸੰਗੀਤ ਨੂੰ ਪਲੇ ਕਰ ਦਿੰਦਾ ਹੈ।
ਇਸ ਵਿਚ ਰਿਅਰ ਵਿਊ ਮਿਰਰ ਦਿੱਤਾ ਗਿਆ ਹੈ ਜੋ ਇਕ ਕੈਮਰਾ ਹੈ ਅਤੇ ਕਿਸੇ ਰਿਅਰ ਵਿਊ ਮਿਰਰ ਦੀ ਤਰ੍ਹਾਂ ਕੰਮ ਕਰਦਾ ਹੈ। ਫਿਲਹਾਲ ਇਸ ਕਾਰ ਦੀ ਮੋਟਰ ਅਤੇ ਪਾਵਰ ਬਾਰੇ ਪੂਰਨ ਤੌਰ 'ਤੇ ਜਾਣਕਾਰੀ ਨਹੀਂ ਮਿਲਦੀ ਹੈ ਪਰ 'ਦਿ ਵਰਜ' ਦੀ ਰਿਪੋਰਟ 'ਚ ਇਸ ਨੂੰ ਟੈਸਟ ਟ੍ਰੈਕ 'ਤੇ ਡਰਾਈਵ ਕਰਦੇ ਹੋਏ ਵਧੀਆ ਦੱਸਿਆ ਗਿਆ ਹੈ। ਇਹ ਕਾਰ ਤੁਹਾਨੂੰ ਦੇਖਣ 'ਚ ਬੀ. ਐੱਮ. ਡਬਲਿਊ. ਦੀ ਆਈ-3 ਵਰਗੀ ਲੱਗੇਗੀ ਜੋ ਕਿ ਇਕ ਛੋਟੀ ਇਲੈਕਟ੍ਰਿਕ ਕਾਰ ਹੈ ਪਰ ਬੋਲਟ 0-60 ਮੀਲ ਪ੍ਰਤੀ ਘੰਟਾ ਦੀ ਰਫਤਾਰ ਆਈ-3 ਤੋਂ ਜਲਦੀ (7 ਸੈਕਿੰਡ 'ਚ) ਫੜ ਲੈਂਦੀ ਹੈ। ਇਸ ਕਾਰ ਦੀ ਹੈਂਡਲਿੰਗ ਵੀ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਅਤੇ ਇਹ ਕਾਰ ਮਲਟੀਪਲ ਡਰਾਈਵ ਆਪਸ਼ਨ ਮੋਡ ਨਾਲ ਆਏਗੀ।
ਐਪਲ ਆਈਪੈਡ ਪ੍ਰੋ ਨੂੰ ਟੱਕਰ ਦੇਵੇਗਾ ਮਾਈਕ੍ਰੋਸਾਫਟ ਸਰਫੇਸ ਪ੍ਰੋ 4
NEXT STORY