ਜਲੰਧਰ- ਰਿਲਾਇੰਸ ਜਿਓ ਨੂੰ ਟੱਕਰ ਦੇਣ ਲਈ ਟੈਲੀਕਾਮ ਕੰਪਨੀਆਂ 'ਚ ਸਸਤੇ ਇੰਟਰਨੈੱਟ ਡਾਟਾ ਅਤੇ ਕਾਲਿੰਗ ਦੀਆਂ ਕੀਮਤਾਂ ਨੂੰ ਲੈ ਕੇ ਜੰਗ ਛਿੜ ਚੁੱਕੀ ਹੈ ਅਤੇ ਕੰਪਨੀਆਂ ਸਸਤੇ ਤੋਂ ਸਸਤੇ ਪੈਕ ਗਾਹਕਾਂ ਨੂੰ ਉਪਲੱਬਧ ਕਰਵਾ ਰਹੀਆਂ ਹਨ। ਏਅਰਟੈੱਲ ਤੋਂ ਬਾਅਦ ਹੁਣ ਦੂਰਸੰਚਾਰ ਕੰਪਨੀ ਏਅਰਸੈੱਲ ਨੇ 148 ਰੁਪਏ 'ਚ ਤਿੰਨ ਮਹੀਨੇ ਦੀ ਅਨਲਿਮਟਿਡ ਆਨ ਨੈੱਟ ਕਾਲਸ ਦੀ ਪੇਸ਼ਕਸ਼ ਕੀਤੀ ਹੈ। ਇਸ ਵਿਚ ਹੋਰ ਨੈੱਟਵਰਕ 'ਤੇ ਸੀਮਿਤ ਫ੍ਰੀ ਡਾਟਾ ਅਤੇ ਕਾਲਸ ਦੀ ਸੁਵਿਧਾ ਵੀ ਮਿਲੇਗੀ। ਤੁਹਾਨੂੰ ਦੱਸ ਦਈਏ ਕਿ ਟੈਲੀਕਾਮ ਕੰਪਨੀਆਂ 'ਚ ਛਿੜੀ ਇਸ ਜੰਗ 'ਚ ਸਭ ਤੋਂ ਜ਼ਿਆਦਾ ਫਾਇਦਾ ਗਾਹਕਾਂ ਨੂੰ ਹੀ ਹੋਣ ਵਾਲਾ ਹੈ।
ਏਅਰਸੈੱਲ ਨੇ ਬਿਆਨ 'ਚ ਕਿਹਾ ਕਿ 148 ਰੁਪਏ ਦੇ ਪਹਿਲੇ ਰਿਚਾਰਜ 'ਤੇ ਗਾਹਕਾਂ ਨੂੰ ਫ੍ਰੀ ਏਅਰਸੈੱਲ (ਲੋਕਲ ਅਤੇ ਐੱਸ.ਟੀ.ਡੀ.) ਅਤੇ ਫ੍ਰੀ ਏਅਰਸੈੱਲ ਨਾਲ ਲੋਕਲ ਅਤੇ ਐੱਸ.ਟੀ.ਡੀ. ਮੁਫਤ ਇਸਤੇਮਾਲ ਦੀ ਸੁਵਿਧਾ 15,000 ਸੈਕਿੰਡ 250 ਮਿੰਟ ਪ੍ਰਤੀ ਮਹੀਨਾ ਮਿਲੇਗੀ। ਇਹ ਸੁਵਿਧਾ 90 ਦਿਨਾਂ ਲਈ ਹੋਵੇਗੀ। ਇਹ ਸੁਵਿਧਾ ਸਿਰਫ ਦਿੱਲੀ ਐੱਨ.ਸੀ.ਆਰ. ਦੇ ਗਾਹਕਾਂ ਨੂੰ ਉਪਲੱਬਧ ਹੋਵੇਗੀ। ਕਾਲ ਸਹੂਲਤਾਂ ਤੋਂ ਇਲਾਵਾ ਗਾਹਕਾਂ ਨੂੰ ਇਕ ਮਹੀਨੇ ਲਈ ਅਨਲਿਮਟਿਡ 2ਜੀ ਡਾਟਾ ਵੀ ਮਿਲੇਗਾ। ਇਸ ਕਾਲ ਲਾਭ ਨੂੰ ਜਾਰੀ ਰੱਖਣ ਲਈ ਗਾਹਕਾਂ ਦੂਜੇ ਅਤੇ ਤੀਜੇ ਮਹੀਨੇ ਘੱਟੋ-ਘੱਟ 50 ਰੁਪਏ ਦਾ ਰਿਚਾਰਜ ਕਰਾਉਣਾ ਹੋਵੇਗਾ।
ਏਅਰਸੈੱਲ ਦੇ ਖੇਤਰੀ ਪ੍ਰਬੰਧਕ ਉੱਤਰ ਹਰੀਸ਼ ਸ਼ਰਮਾ ਨੇ ਕਿਹਾ ਕਿ ਸਮਾਰਟ ਫੋਨ ਦੇ ਔਸਤ ਵਿਕਰੀ ਮੁੱਲ 'ਚ ਹਾਲ ਦੇ ਸਮੇਂ 'ਚ ਗਿਰਾਵਟ ਆਈ ਹੈ ਜਿਸ ਨਾਲ ਭਾਰਤੀਆਂ 'ਚ ਸਮਾਰਟਫੋਨ ਦੀ ਲੋਕਪ੍ਰਿਅਤਾ ਵਧੀ ਹੈ।
LG ਨੇ ਭਾਰਤ 'ਚ ਲਾਂਚ ਕੀਤਾ ਆਪਣਾ ਫਲੈਗਸ਼ਿਪ ਸਮਾਰਟਫੋਨ V20, ਕੀਮਤ 54,99 ਰੁਪਏ
NEXT STORY