ਗੈਜੇਟ ਡੈਸਕ - ਟੈਲੀਕਾਮ ਕੰਪਨੀ ਏਅਰਟੈੱਲ ਨੇ ਦੂਜੀਆਂ ਕੰਪਨੀਆਂ ਨੂੰ ਟੱਕਰ ਦੇਣ ਲਈ ਆਪਣੇ ਚੋਣਵੇਂ ਪ੍ਰੀਪੇਡ ਪਲਾਨਾਂ 'ਤੇ ਅਨਲਿਮਟਿਡ 5G ਡੇਟਾ ਦੀ ਸਹੂਲਤ ਮੁੜ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਭਾਰਤ 'ਚ 5G ਲਾਂਚ ਕਰਨ ਵੇਲੇ ਇਹ ਸਹੂਲਤ ਦਿੱਤੀ ਸੀ ਪਰ ਬਾਅਦ 'ਚ ਇਸਨੂੰ ਬੰਦ ਕਰ ਦਿੱਤਾ ਸੀ। ਹੁਣ ਗਾਹਕ ਰੋਜ਼ਾਨਾ ਡੇਟਾ ਲਿਮਿਟ ਤੋਂ ਇਲਾਵਾ ਮੁਫਤ 5G ਡੇਟਾ ਦਾ ਆਨੰਦ ਲੈ ਸਕਣਗੇ।
ਅਨਲਿਮਟਿਡ 5G ਵਾਲੇ ਮੁੱਖ ਰੀਚਾਰਜ ਪਲਾਨ :-
ਏਅਰਟੈੱਲ ਨੇ ਵੱਖ-ਵੱਖ ਬਜਟ ਵਾਲੇ ਗਾਹਕਾਂ ਲਈ ਕਈ ਪਲਾਨ ਪੇਸ਼ ਕੀਤੇ ਹਨ :-
349 ਰੁਪਏ
- 28 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 1.5GB ਡੇਟਾ, ਅਨਲਿਮਟਿਡ 5G ਅਤੇ ਸੋਨੀ ਲਿਵ (Sony LIV) ਦਾ ਸਬਸਕ੍ਰਿਪਸ਼ਨ।
379 ਰੁਪਏ
- 1 ਮਹੀਨੇ ਦੀ ਵੈਲੀਡਿਟੀ, ਰੋਜ਼ਾਨਾ 2GB ਡੇਟਾ, ਅਨਲਿਮਟਿਡ 5G ਅਤੇ ਐਪਲ ਮਿਊਜ਼ਿਕ।
399 ਰੁਪਏ
- 28 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 2.5GB ਡੇਟਾ, ਅਨਲਿਮਟਿਡ 5G ਅਤੇ ਜੀਓ ਹੌਟਸਟਾਰ (JioHotstar) ਦਾ ਮੋਬਾਈਲ ਸਬਸਕ੍ਰਿਪਸ਼ਨ।
649 ਰੁਪਏ
- 56 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 2GB ਡੇਟਾ ਅਤੇ ਅਨਲਿਮਟਿਡ 5G।
979 ਰੁਪਏ
- 84 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 2GB ਡੇਟਾ, ਅਨਲਿਮਟਿਡ 5G ਅਤੇ 20 ਤੋਂ ਵੱਧ OTT ਪਲੇਟਫਾਰਮਾਂ ਤੱਕ ਪਹੁੰਚ।
1798 ਰੁਪਏ
- 84 ਦਿਨਾਂ ਦੀ ਵੈਲੀਡਿਟੀ, ਰੋਜ਼ਾਨਾ 3GB ਡੇਟਾ, ਅਨਲਿਮਟਿਡ 5G ਅਤੇ ਨੈੱਟਫਲਿਕਸ (Netflix) ਬੇਸਿਕ ਸਬਸਕ੍ਰਿਪਸ਼ਨ।
3999 ਰੁਪਏ
- 365 ਦਿਨਾਂ (ਇਕ ਸਾਲ) ਦੀ ਵੈਲੀਡਿਟੀ, ਰੋਜ਼ਾਨਾ 2.5GB ਡੇਟਾ, ਅਨਲਿਮਟਿਡ 5G ਅਤੇ ਇਕ ਸਾਲ ਲਈ ਜੀਓ ਹੌਟਸਟਾਰ ਮੋਬਾਈਲ ਸਬਸਕ੍ਰਿਪਸ਼ਨ।
ਕਿਹੜੇ ਗਾਹਕਾਂ ਨੂੰ ਮਿਲੇਗਾ ਫਾਇਦਾ?
ਇਹ ਅਨਲਿਮਟਿਡ 5G ਡੇਟਾ ਸਿਰਫ ਉਨ੍ਹਾਂ ਖੇਤਰਾਂ 'ਚ ਕੰਮ ਕਰੇਗਾ ਜਿੱਥੇ ਏਅਰਟੈੱਲ ਦਾ 5G ਨੈੱਟਵਰਕ ਉਪਲਬਧ ਹੈ। ਜੇਕਰ ਤੁਹਾਡੇ ਇਲਾਕੇ 'ਚ ਅਜੇ 5G ਸੇਵਾਵਾਂ ਨਹੀਂ ਪਹੁੰਚੀਆਂ ਹਨ, ਤਾਂ ਤੁਹਾਨੂੰ ਇਸਦਾ ਲਾਭ ਨਹੀਂ ਮਿਲੇਗਾ। ਹਾਲਾਂਕਿ ਖਾਸ ਗੱਲ ਇਹ ਹੈ ਕਿ ਇਹ ਸਹੂਲਤ ਦੂਜੇ ਸੂਬਿਆਂ 'ਚ ਰੋਮਿੰਗ ਦੌਰਾਨ ਵੀ ਕੰਮ ਕਰਦੀ ਹੈ।
ਆਸਟ੍ਰੇਲੀਆ ਤੋਂ ਬਾਅਦ ਹੁਣ ਇਸ ਦੇਸ਼ ਨੇ ਬੱਚਿਆਂ ਲਈ Social Media ਕੀਤਾ ਬੈਨ
NEXT STORY