ਗੈਜੇਟ ਡੈਸਕ - Airtel ਦੇ 40 ਕਰੋੜ ਮੋਬਾਈਲ ਉਪਭੋਗਤਾਵਾਂ ਲਈ ਇਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ। ਕੰਪਨੀ ਨੇ ਆਪਣੇ ਗਾਹਕਾਂ ਲਈ ਇਕ ਅਜਿਹਾ ਸ਼ਾਨਦਾਰ ਸਾਲਾਨਾ ਪਲਾਨ ਪੇਸ਼ ਕੀਤਾ ਹੈ, ਜਿਸ ਨਾਲ ਹੁਣ ਮੋਬਾਈਲ ਯੂਜ਼ਰਸ ਨੂੰ ਆਪਣੀ ਸਿਮ ਐਕਟਿਵ ਰੱਖਣ ਲਈ ਹਰ ਮਹੀਨੇ ਰੀਚਾਰਜ ਕਰਵਾਉਣ ਦੀ ਜ਼ਰੂਰਤ ਨਹੀਂ ਪਵੇਗੀ। ਇਸ ਨਵੇਂ ਪਲਾਨ ਨਾਲ ਮਹਿੰਗੇ ਰੀਚਾਰਜਾਂ ਦੀ ਚਿੰਤਾ ਹੁਣ ਪੂਰੀ ਤਰ੍ਹਾਂ ਖ਼ਤਮ ਹੋਣ ਵਾਲੀ ਹੈ।
ਕੀ ਹੈ ਏਅਰਟੈੱਲ ਦਾ ਨਵਾਂ ਪਲਾਨ?
ਸਰੋਤਾਂ ਅਨੁਸਾਰ, ਏਅਰਟੈੱਲ ਨੇ ਆਪਣੇ ਪੋਰਟਫੋਲੀਓ 'ਚ ਵੱਡਾ ਬਦਲਾਅ ਕਰਦੇ ਹੋਏ 2249 ਰੁਪਏ ਵਾਲਾ ਇਕ ਕਿਫਾਇਤੀ ਸਾਲਾਨਾ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਵੈਧਤਾ ਪੂਰੇ 365 ਦਿਨਾਂ ਦੀ ਹੈ। ਉਦਾਹਰਣ ਵਜੋਂ, ਜੇਕਰ ਕੋਈ ਉਪਭੋਗਤਾ 13 ਮਾਰਚ ਨੂੰ ਇਹ ਰੀਚਾਰਜ ਕਰਵਾਉਂਦਾ ਹੈ, ਤਾਂ ਉਸਨੂੰ ਅਗਲਾ ਰੀਚਾਰਜ 13 ਮਾਰਚ 2027 ਨੂੰ ਕਰਵਾਉਣਾ ਪਵੇਗਾ।
ਪਲਾਨ 'ਚ ਮਿਲਣ ਵਾਲੀਆਂ ਸਹੂਲਤਾਂ :-
ਅਨਲਿਮਟਿਡ ਕਾਲਿੰਗ
- ਇਸ ਪਲਾਨ 'ਚ ਗਾਹਕਾਂ ਨੂੰ 365 ਦਿਨਾਂ ਲਈ ਸਾਰੇ ਨੈੱਟਵਰਕਾਂ 'ਤੇ ਲੋਕਲ ਅਤੇ ਐਸ.ਟੀ.ਡੀ. (STD) ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲੇਗੀ।
ਮੁਫਤ SMS
- ਯੂਜ਼ਰਸ ਨੂੰ ਪੂਰੇ ਸਾਲ ਲਈ ਕੁੱਲ 3600 ਮੁਫਤ SMS ਦਿੱਤੇ ਜਾਣਗੇ, ਜਿਨ੍ਹਾਂ ਦੀ ਵਰਤੋਂ ਭਾਰਤ ਦੇ ਕਿਸੇ ਵੀ ਨੈੱਟਵਰਕ ਲਈ ਕੀਤੀ ਜਾ ਸਕਦੀ ਹੈ।
ਡਾਟਾ ਸਹੂਲਤ
- ਡਾਟਾ ਦੇ ਮਾਮਲੇ 'ਚ, ਇਸ ਪਲਾਨ 'ਚ ਪੂਰੀ ਵੈਧਤਾ ਦੌਰਾਨ ਕੁੱਲ 30GB ਡਾਟਾ ਮਿਲੇਗਾ। ਇਹ ਪਲਾਨ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਕਾਲਿੰਗ ਦੀ ਜ਼ਿਆਦਾ ਲੋੜ ਹੈ ਪਰ ਡਾਟਾ ਦੀ ਵਰਤੋਂ ਘੱਟ ਕਰਦੇ ਹਨ।
ਵਾਧੂ ਫਾਇਦੇ
- ਇਸ ਤੋਂ ਇਲਾਵਾ, ਕੰਪਨੀ ਗਾਹਕਾਂ ਨੂੰ 12 ਮਹੀਨਿਆਂ ਲਈ Adobe Express Premium ਦਾ ਸਬਸਕ੍ਰਿਪਸ਼ਨ ਵੀ ਮੁਫਤ ਦੇ ਰਹੀ ਹੈ।
ਏਅਰਟੈੱਲ ਦਾ ਇਹ ਕਦਮ ਉਨ੍ਹਾਂ ਯੂਜ਼ਰਸ ਲਈ ਵੱਡੀ ਰਾਹਤ ਹੈ ਜੋ ਲੰਬੇ ਸਮੇਂ ਦੀ ਵੈਧਤਾ ਵਾਲੇ ਸਸਤੇ ਪਲਾਨ ਦੀ ਤਲਾਸ਼ 'ਚ ਸਨ।
3-ਸਟਾਰ ਜਾਂ 5-ਸਟਾਰ AC: ਤੁਹਾਡੇ ਲਈ ਕਿਹੜਾ ਹੈ ਬਿਹਤਰ? ਪੜ੍ਹੋ ਪੂਰੀ ਖਬਰ
NEXT STORY