ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਗਾਹਕਾਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਇਕ ਨਵਾਂ ਅਤੇ ਕਿਫ਼ਾਇਤੀ ਰੀਚਾਰਜ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੇ ਤਹਿਤ ਯੂਜ਼ਰਸ ਨੂੰ 70 ਦਿਨਾਂ ਦੀ ਲੰਬੀ ਵੈਲੀਡਿਟੀ ਦੇ ਨਾਲ-ਨਾਲ ਕਈ ਸ਼ਾਨਦਾਰ ਲਾਭ ਮਿਲਣਗੇ।
ਪਲਾਨ ਦੀ ਮੁੱਖ ਖਾਸੀਅਤ :-
ਡੇਟਾ
- ਯੂਜ਼ਰਸ ਨੂੰ ਰੋਜ਼ਾਨਾ 3GB ਹਾਈ-ਸਪੀਡ ਡੇਟਾ ਮਿਲੇਗਾ।
ਕਾਲਿੰਗ ਤੇ SMS
- ਪਲਾਨ 'ਚ ਅਨਲਿਮਟਿਡ ਕਾਲਿੰਗ ਅਤੇ ਮੁਫ਼ਤ SMS ਦੀ ਸਹੂਲਤ ਵੀ ਸ਼ਾਮਲ ਹੈ।
ਵੈਲੀਡਿਟੀ
- ਇਹ ਪਲਾਨ ਪੂਰੇ 70 ਦਿਨਾਂ ਲਈ ਵੈਧ ਰਹੇਗਾ।
ਨੈੱਟਵਰਕ 'ਚ ਵੱਡਾ ਸੁਧਾਰ :-
ਸੂਤਰਾਂ ਅਨੁਸਾਰ, BSNL ਨੇ ਪਿਛਲੇ ਕੁਝ ਮਹੀਨਿਆਂ 'ਚ ਲੱਖਾਂ ਨਵੇਂ ਯੂਜ਼ਰਸ ਨੂੰ ਆਪਣੇ ਨਾਲ ਜੋੜਿਆ ਹੈ। ਕੰਪਨੀ ਆਪਣੇ ਨੈੱਟਵਰਕ ਕਵਰੇਜ ਨੂੰ ਬਿਹਤਰ ਬਣਾਉਣ ਲਈ ਤੇਜ਼ੀ ਨਾਲ ਕੰਮ ਕਰ ਰਹੀ ਹੈ ਅਤੇ ਹਾਲ ਹੀ 'ਚ ਲਗਭਗ 1 ਲੱਖ ਨਵੇਂ 4G/5G ਮੋਬਾਈਲ ਟਾਵਰ ਲਗਾਏ ਗਏ ਹਨ। ਇਹ ਟਾਵਰ ਪੂਰੀ ਤਰ੍ਹਾਂ ਸਵਦੇਸ਼ੀ ਤਕਨੀਕ 'ਤੇ ਅਧਾਰਤ ਹਨ।
ਸਰਕਾਰ ਵੱਲੋਂ ਮਿਲੇਗੀ ਮਦਦ
ਕੰਪਨੀ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਭਾਰਤ ਸਰਕਾਰ ਨੇ ਇਸ ਸਾਲ ਦੇ ਬਜਟ 'ਚ ਹਜ਼ਾਰਾਂ ਕਰੋੜ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਇਸ ਸਹਾਇਤਾ ਨਾਲ BSNL ਆਪਣੀਆਂ ਸੇਵਾਵਾਂ ਨੂੰ ਹੋਰ ਵੀ ਆਧੁਨਿਕ ਅਤੇ ਪ੍ਰਭਾਵਸ਼ਾਲੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਸਸਤੇ ਪਲਾਨ ਅਤੇ ਬਿਹਤਰ ਹੁੰਦੇ ਨੈੱਟਵਰਕ ਕਾਰਨ BSNL ਦੂਜੀਆਂ ਨਿੱਜੀ ਟੈਲੀਕਾਮ ਕੰਪਨੀਆਂ ਨੂੰ ਸਖ਼ਤ ਟੱਕਰ ਦੇ ਰਹੀ ਹੈ।
ਛੋਟਾ ਹਾਥੀ ਲੈ ਲਓ ਪਰ ਭੁੱਲ ਕੇ ਵੀ ਨਾ ਖਰੀਦੋ ਮਹਿੰਦਰਾ ਦੀ ਇਹ ਗੱਡੀ...! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY