ਗੈਜੇਟ ਡੈਸਕ- ਹਾਲ ਹੀ 'ਚ ਰਿਲਾਇੰਸ ਜਿਓ ਵਲੋਂ ਭਾਰਤ 'ਚ ਪੋਰਨ ਵੈੱਬਸਾਈਟਸ ਨੂੰ ਬਲਾਕ ਕਰਨ ਦੀ ਜਾਣਕਾਰੀ ਸਾਹਮਣੇ ਆਈ ਸੀ। ਜਿਸ ਦੇ ਨਾਲ ਇਹ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ ਸੀ। ਰਿਲਾਇੰਸ ਜਿਓ ਨੂੰ ਬਾਅਦ ਬਾਕੀ ਟੈਲੀਕਾਮ ਕੰਪਨੀਆਂ ਨੇ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈ ਲਿਆ ਹੈ। ਜਿਸ ਦੇ ਚੱਲਦੇ ਭਾਰਤ ਦੀਆਂ ਹੋਰ ਮਸ਼ਹੂਰ ਟੈਲੀਕਾਮ ਕੰਪਨੀਆਂ ਏਅਰਟੈੱਲ ਤੇ ਵੋਡਾਫੋਨ ਨੇ ਆਪਣੇ ਨੈੱਟਵਰਕ 'ਤੇ 827 ਪੋਰਨੋਗ੍ਰਾਫਿਕਸ ਵੈੱਬਸਾਈਟਸ ਨੂੰ ਬੰਦ ਕਰ ਦਿੱਤੀਆਂ ਹਨ।
ਦੱਸ ਦੇਈਏ ਪਿਛਲੇ ਹਫਤੇ ਹੀ ਟੈਲੀਕਾਮ ਡਿਪਾਰਟਮੈਂਟ ਨੇ ਟੈਲੀਕਾਮ ਆਪਰੇਟਰਾਂ ਨੂੰ ਪਾਰਨ ਵੈੱਬਸਾਈਟ ਬਲਾਕ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਨੇ ਆਪਣੇ ਨੈੱਟਵਰਕ 'ਤੇ ਸਭ ਤੋਂ ਪਹਿਲਾਂ ਕਰੀਬ 800 ਪੋਰਨ ਵੈੱਬਸਾਈਟ 'ਤੇ ਬੈਨ ਲਗਾ ਦਿੱਤਾ ਸੀ।
ਕਿੱਥੋ ਹੋਈ ਸੀ ਸ਼ੁਰੂਆਤ
ਦੱਸ ਦੇਈਏ ਉਤਰਾਖੰਡ ਹਾਈਕੋਰਟ ਨੇ 28 ਸਤੰਬਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਟੈਲੀਕਾਮ ਆਪਰੇਟਰਸ ਨੇ ਪੋਰਨ ਸਾਈਟਾਂ ਨੂੰ ਬੈਨ ਨਹੀਂ ਕੀਤਾ, ਤਾਂ ਉਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ। ਇਸ ਦੇ ਤੁਰੰਤ ਬਾਅਦ ਹੀ 4o“ ਨੇ ਸਾਰੀਆਂ ਇੰਟਰਨੈੱਟ ਸਰਵਿਸ ਕੰਪਨੀਆਂ ਨੂੰ ਪੋਰਨ ਸਾਈਟ ਬਲਾਕ ਕਰਨ ਦਾ ਆਦੇਸ਼ ਦਿੱਤਾ ਸੀ। ਜਿਸ ਤੋਂ ਬਾਅਦ ਰਿਲਾਇੰਸ ਜਿਓ ਨੇ ਸਭ ਤੋਂ ਪਹਿਲਾਂ ਇਸ ਨਿਰਦੇਸ਼ ਦਾ ਪਾਲਣਾ ਕੀਤਾ।
ਜਿਓ ਵਲੋਂ ਪੋਰਨ ਸਾਈਟ ਬੈਨ ਕਰਨ 'ਤੇ ਮਸ਼ਹੂਰ ਪੋਰਨ ਵੈੱਬਸਾਈਟ Pornhub ਨੇ ਆਪਣਾ ਡੋਮੇਨ ਡਾਟ ਕਾਮ ਬਦਲਕੇ ਡਾਟ ਨੈੱਟ ਕਰ ਲਿਆ ਹੈ। ਪੋਰਨਹਬ ਨੇ ਇਸ ਗੱਲ ਦੀ ਜਾਣਕਾਰੀ ਟਵਿਟ ਦੁਆਰਾ ਦਿੱਤੀ। ਉਨ੍ਹਾਂ ਨੇ ਕਿਹਾ ਕਿ ਭਾਰਤ 'ਚ ਸਾਡੀ ਵੈੱਬਸਾਈਟ 'ਤੇ ਬੈਨ ਲਗਾਏ ਜਾਣ ਤੋਂ ਬਾਅਦ ਅਸੀਂ ਆਪਣੇ ਯੂਜ਼ਰਸ ਲਈ ਸਾਈਟ ਦਾ ਡੋਮੇਨ ਬਦਲ ਦਿੱਤਾ ਹੈ। ਜਿਸ ਦੇ ਨਾਲ ਉਹ ਇਸ ਨੂੰ ਵੇਖ ਸਕਣਗੇ।
ਡਿਊਲ ਕੈਮਰਿਆਂ ਤੋਂ ਬਾਅਦ ਹੁਣ ਆਇਆ ਡਿਊਲ ਸਕਰੀਨ ਵਾਲਾ ਸਮਾਰਟਫੋਨ
NEXT STORY