ਨਵੀਂ ਦਿੱਲੀ: ਜੋਤਿਸ਼ ਸ਼ਾਸਤਰ 'ਚ 'ਗ੍ਰਹਿਆਂ ਦੇ ਰਾਜਕੁਮਾਰ' ਮੰਨੇ ਜਾਣ ਵਾਲੇ ਬੁੱਧ ਗ੍ਰਹਿ ਨੇ 11 ਅਪ੍ਰੈਲ ਨੂੰ ਕੁੰਭ ਰਾਸ਼ੀ ਤੋਂ ਨਿਕਲ ਕੇ ਮੀਨ ਰਾਸ਼ੀ ਵਿੱਚ ਗੋਚਰ ਕਰ ਲਿਆ ਹੈ। ਬੁੱਧ ਹੁਣ 30 ਅਪ੍ਰੈਲ ਤੱਕ ਇਸੇ ਰਾਸ਼ੀ ਵਿੱਚ ਰਹਿਣਗੇ। ਜੋਤਿਸ਼ ਵਿਦਵਾਨਾਂ ਅਨੁਸਾਰ, ਮੀਨ ਰਾਸ਼ੀ ਵਿੱਚ ਬੁੱਧ ਦੀ ਸਥਿਤੀ ਕਾਫ਼ੀ ਕਮਜ਼ੋਰ ਮੰਨੀ ਜਾਂਦੀ ਹੈ, ਜਿਸ ਕਾਰਨ ਅਗਲੇ 20 ਦਿਨਾਂ ਤੱਕ ਤਿੰਨ ਖ਼ਾਸ ਰਾਸ਼ੀਆਂ ਦੇ ਜਾਤਕਾਂ ਨੂੰ ਕਾਫ਼ੀ ਸਾਵਧਾਨ ਰਹਿਣ ਦੀ ਲੋੜ ਹੈ।
1. ਮੇਸ਼ ਰਾਸ਼ੀ: ਕਾਹਲੀ 'ਚ ਫੈਸਲੇ ਲੈਣ ਤੋਂ ਬਚੋ
ਮੇਸ਼ ਰਾਸ਼ੀ ਵਾਲਿਆਂ ਲਈ ਬੁੱਧ ਦਾ ਇਹ ਗੋਚਰ 12ਵੇਂ ਘਰ ਵਿੱਚ ਹੋ ਰਿਹਾ ਹੈ। ਤੁਹਾਨੂੰ ਕਾਰਜਖੇਤਰ 'ਚ ਬਹੁਤ ਸੰਭਲ ਕੇ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਨੌਕਰੀ ਬਦਲਣ ਜਾਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ 'ਚ ਜਲਦਬਾਜ਼ੀ ਕਰਨਾ ਨੁਕਸਾਨਦੇਹ ਹੋ ਸਕਦਾ ਹੈ। ਵੱਡੇ ਨਿਵੇਸ਼ ਅਤੇ ਲੰਬੀਆਂ ਯਾਤਰਾਵਾਂ ਨੂੰ ਫਿਲਹਾਲ ਟਾਲ ਦੇਣਾ ਹੀ ਬਿਹਤਰ ਹੈ।
2. ਕੰਨਿਆ ਰਾਸ਼ੀ: ਸਿਹਤ ਤੇ ਕੰਮ 'ਤੇ ਦਿਓ ਧਿਆਨ
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕੰਮ ਲਈ ਦੂਜਿਆਂ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਨੁਕਸਾਨ ਹੋ ਸਕਦਾ ਹੈ। ਇਸ ਦੌਰਾਨ ਮਨ ਵਿੱਚ ਨਕਾਰਾਤਮਕ ਵਿਚਾਰ ਵਧ ਸਕਦੇ ਹਨ। ਸਿਹਤ ਪ੍ਰਤੀ ਸੁਚੇਤ ਰਹੋ ਅਤੇ ਕਿਸੇ ਹੋਰ ਦੀ ਗੱਡੀ ਮੰਗ ਕੇ ਚਲਾਉਣ ਤੋਂ ਗੁਰੇਜ਼ ਕਰੋ, ਕਿਉਂਕਿ ਸੱਟ-ਚੋਟ ਲੱਗਣ ਦਾ ਖ਼ਤਰਾ ਬਣਿਆ ਰਹਿ ਸਕਦਾ ਹੈ।
3. ਤੁਲਾ ਰਾਸ਼ੀ: ਗੁੱਸੇ ਤੇ ਉਧਾਰ ਤੋਂ ਰਹੋ ਦੂਰ
ਤੁਲਾ ਰਾਸ਼ੀ ਲਈ ਇਹ ਗੋਚਰ ਛੇਵੇਂ ਘਰ 'ਚ ਹੋ ਰਿਹਾ ਹੈ। ਅਗਲੇ 20 ਦਿਨਾਂ ਤੱਕ ਤੁਹਾਨੂੰ ਆਪਣੇ ਸੁਭਾਅ 'ਚ ਹਮਲਾਵਰਤਾ (Aggression) ਘੱਟ ਰੱਖਣੀ ਚਾਹੀਦੀ ਹੈ ਅਤੇ ਲੜਾਈ-ਝਗੜੇ ਤੋਂ ਬਚਣਾ ਚਾਹੀਦਾ ਹੈ। ਪੈਸੇ ਦੇ ਲੈਣ-ਦੇਣ ਜਾਂ ਉਧਾਰ ਦੇ ਮਾਮਲੇ 'ਚ ਸਾਵਧਾਨੀ ਵਰਤੋ। ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ 'ਚ ਸਫਲਤਾ ਲਈ ਵਧੇਰੇ ਮਿਹਨਤ ਕਰਨੀ ਪਵੇਗੀ।
ਬਚਾਅ ਲਈ ਖ਼ਾਸ ਉਪਾਅ
ਬੁੱਧਵਾਰ ਨੂੰ ਹਰੇ ਰੰਗ ਦੇ ਕੱਪੜੇ ਪਹਿਨੋ ਅਤੇ ਹਰੀਆਂ ਵਸਤੂਆਂ ਦਾ ਦਾਨ ਕਰੋ। ਗਾਂ ਨੂੰ ਹਰਾ ਚਾਰਾ ਖੁਆਓ। ਬੁੱਧਵਾਰ ਨੂੰ ਭਗਵਾਨ ਗਣੇਸ਼ ਦੀ ਪੂਜਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼੍ਰੀ ਅਮਰਨਾਥ ਯਾਤਰਾ 2026 ਦਾ ਐਲਾਨ: 3 ਜੁਲਾਈ ਤੋਂ ਹੋਵੇਗੀ ਸ਼ੁਰੂਆਤ, ਜਾਣੋ ਰਜਿਸਟ੍ਰੇਸ਼ਨ ਤੇ ਨਵੇਂ ਨਿਯਮ
NEXT STORY