ਗੈਜੇਟ ਡੈਸਕ - ਜੇਕਰ ਤੁਸੀਂ ਐਪਲ ਦਾ ਫਲੈਗਸ਼ਿਪ ਸਮਾਰਟਫੋਨ iPhone 17 Pro ਖਰੀਦਣ ਦੀ ਯੋਜਨਾ ਬਣਾ ਰਹੇ ਸੀ ਪਰ ਇਸ ਦੀ ਉੱਚੀ ਕੀਮਤ ਕਾਰਨ ਰੁਕੇ ਹੋਏ ਸੀ, ਤਾਂ ਹੁਣ ਤੁਹਾਡੀ ਇਹ ਚਿੰਤਾ ਦੂਰ ਹੋਣ ਵਾਲੀ ਹੈ। ਹੁਣ ਇਸ ਆਈਫੋਨ 'ਤੇ ਇਕ ਅਜਿਹਾ ਸ਼ਾਨਦਾਰ ਆਫਰ ਆਇਆ ਹੈ, ਜਿਸ ਨਾਲ ਤੁਸੀਂ ਹਜ਼ਾਰਾਂ ਰੁਪਏ ਦੀ ਬਚਤ ਕਰ ਸਕਦੇ ਹੋ ਅਤੇ ਆਪਣੇ ਪਸੰਦੀਦਾ ਫੋਨ ਨੂੰ ਆਪਣਾ ਬਣਾ ਸਕਦੇ ਹੋ।
ਕੀਮਤ ਅਤੇ ਮਿਲਣ ਵਾਲੀ ਛੋਟ
ਭਾਰਤ 'ਚ iPhone 17 Pro ਨੂੰ 1,34,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਪਰ ਹੁਣ ਵਿਜੇ ਸੇਲਜ਼ 'ਤੇ ਇਹ ਫੋਨ 2400 ਰੁਪਏ ਤੋਂ ਵੱਧ ਦੀ ਸਿੱਧੀ ਛੋਟ ਤੋਂ ਬਾਅਦ 1,32,490 ਰੁਪਏ 'ਚ ਲਿਸਟ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ HSBC ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 6,000 ਰੁਪਏ ਦੀ ਵਾਧੂ ਛੋਟ ਮਿਲੇਗੀ। ਕੁੱਲ ਮਿਲਾ ਕੇ, ਗਾਹਕ ਇਸ ਸਮੇਂ ਇਸ ਆਈਫੋਨ 'ਤੇ 8,000 ਰੁਪਏ ਤੋਂ ਵੱਧ ਦੀ ਬਚਤ ਕਰ ਸਕਦੇ ਹਨ।
iPhone 17 Pro ਦੇ ਸ਼ਾਨਦਾਰ ਫੀਚਰਸ :-
ਡਿਸਪਲੇਅ
- ਇਸ ਫੋਨ 'ਚ 6.3 ਇੰਚ ਦੀ OLED Super Retina XDR ਡਿਸਪਲੇਅ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
ਪ੍ਰੋਸੈਸਰ
- ਇਹ ਐਪਲ ਦੇ ਸਭ ਤੋਂ ਸ਼ਕਤੀਸ਼ਾਲੀ A19 Pro ਚਿੱਪਸੈੱਟ ਨਾਲ ਲੈਸ ਹੈ, ਜੋ ਮਲਟੀਟਾਸਕਿੰਗ ਅਤੇ ਐਪਲ ਇੰਟੈਲੀਜੈਂਸ ਫੀਚਰਸ ਨੂੰ ਬਹੁਤ ਹੀ ਆਸਾਨੀ ਨਾਲ ਹੈਂਡਲ ਕਰਦਾ ਹੈ।
ਕੈਮਰਾ
- ਫੋਨ ਦੇ ਪਿਛਲੇ ਹਿੱਸੇ 'ਚ 48MP ਪ੍ਰਾਇਮਰੀ ਲੈਂਜ਼ ਦੇ ਨਾਲ ਟ੍ਰਿਪਲ ਕੈਮਰਾ ਸੈੱਟਅੱਪ ਹੈ ਅਤੇ ਸੈਲਫੀ ਲਈ 18MP ਦਾ ਸੈਂਟਰ ਸਟੇਜ ਕੈਮਰਾ ਦਿੱਤਾ ਗਿਆ ਹੈ।
ਬੈਟਰੀ
- ਇਸ 'ਚ 4,252 mAh ਦੀ ਦਮਦਾਰ ਬੈਟਰੀ ਮਿਲਦੀ ਹੈ
ਦੱਸ ਦੇਈਏ ਕਿ iPhone 17 Pro ਨੂੰ ਪਿਛਲੇ ਸਾਲ ਸਤੰਬਰ 'ਚ ਕਈ ਵੱਡੇ ਅਪਗ੍ਰੇਡਸ ਦੇ ਨਾਲ ਲਾਂਚ ਕੀਤਾ ਗਿਆ ਸੀ। ਹੁਣ ਇਸ 'ਤੇ ਮਿਲ ਰਿਹਾ ਇਹ ਡਿਸਕਾਊਂਟ ਇਸ ਨੂੰ ਖਰੀਦਣ ਦਾ ਸਭ ਤੋਂ ਵਧੀਆ ਮੌਕਾ ਬਣਾਉਂਦਾ ਹੈ।
40,000 ਰੁਪਏ ਤੱਕ ਮਹਿੰਗੇ ਹੋਏ ਮੋਟਰਸਾਈਕਲ ! ਇਸ ਕੰਪਨੀ ਨੇ ਗਾਹਕਾਂ ਨੂੰ ਦਿੱਤਾ ਝਟਕਾ
NEXT STORY