ਗੈਜੇਟ ਡੈਸਕ– ਮੋਬਾਇਲ ਐਕਸੈਸਰੀਜ਼ ਨਿਰਮਾਤਾ ਕੰਪਨੀ Ambrane ਨੇ ਭਾਰਤ ’ਚ Vibe Beats ਟਰੂ ਵਾਇਰਲੈੱਸ ਈਅਰਬਡਸ ਲਾਂਚ ਕੀਤੇ ਹਨ। ਇਨ੍ਹਾਂ ਨੂੰ ਗੂਗਲ ਅਸਿਸਟੈਂਟ ਅਤੇ ਐਪਲ ਸੀਰੀ ਦੀ ਸੁਪੋਰਟ ਦੇ ਨਾਲ ਲਿਆਇਆ ਗਿਆ ਹੈ। ਐਕਟਿਵ ਨੌਇਜ਼ ਕੈਂਸਲੇਸ਼ਨ (ANC) ਫੀਚਰ ਨਾਲ ਲੈਸ ਇਨ੍ਹਾਂ ਵਾਇਰਲੈੱਸ ਈਅਰਬਡਸ ਦੀ ਕੀਮਤ ਕੰਪਨੀ ਨੇ 2,999 ਰੁਪਏ ਰੱਖੀ ਹੈ ਅਤੇ ਇਨ੍ਹਾਂ ਨੂੰ ਆਨਲਈਨ ਅਤੇ ਆਫਲਾਈਨ ਦੋਵਾਂ ਪਲੇਟਫਾਰਮਾਂ ਰਾਹੀਂ ਖਰੀਦਿਆ ਜਾ ਸਕਦਾ ਹੈ।
ਨਾਈਬ ਬੀਟਸ ਵਾਇਰਲੈੱਸ ਈਅਰਬਡਸ ਦੀਆਂ ਖੂਬੀਆਂ
ਵਾਈਬ ਬੀਟਸ ਈਅਰਬਡਸ ਬਲੂਟੁੱਥ ਵਰਜ਼ਨ 5.0 ’ਤੇ ਕੰਮ ਕਰਦੇ ਹਨ ਯਾਨੀ ਇਨ੍ਹਾਂ ਨੂੰ 10 ਮੀਟਰ ਦੀ ਰੇਂਜ ਤੋਂ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਹੈ ਕਿ ਇਨ੍ਹਾਂ ਨੂੰ ਡਿਊਲ ਮਾਈਕ੍ਰੋਫੋਨਜ਼ ਦੀ ਸੁਪੋਰਟ ਦੇ ਨਾਲ ਲਿਆਇਆ ਗਿਆ ਹੈ ਯਾਨੀ ਜ਼ਿਆਦਾ ਰੌਲੇ ਵਾਲੇ ਇਲਾਕੇ ’ਚ ਵੀ ਤੁਸੀਂ ਇਨ੍ਹਾਂ ਰਾਹੀਂ ਆਸਾਨੀ ਨਾਲ ਕਾਲਿੰਗ ਕਰ ਸਕਦੇ ਹੋ। ਇਹ ਈਅਰਬਡਸ IPX4 ਰੇਟਿੰਗਸ ਦੇ ਨਾਲ ਆਉਂਦੇ ਹਨ ਜੋ ਇਸ ਨੂੰ ਸਵੈਟ ਪਰੂਫ ਬਣਾਉਂਦਾ ਹੈ।
ਸਿੰਗਲ ਚਾਰਜ ’ਤੇ ਮਿਲੇਗਾ 5 ਘੰਟੇ ਦਾ ਪਲੇਅਬੈਕ ਟਾਈਮ
ਇਹ ਸਿੰਗਲ ਚਾਰਜ ’ਤੇ 5 ਘੰਟੇ ਦਾ ਪਲੇਅਬੈਕ ਟਾਈਮ ਦਿੰਦੇ ਹਨ। ਇਸ ਤੋਂ ਇਲਾਵਾ ਇਹ ਈਅਰਬਡਸ ਮਲਟੀਫੰਕਸ਼ਨ ਟੱਚਬਟਨ ਨੂੰ ਵੀ ਸੁਪੋਰਟ ਕਰਦੇ ਹਨ। ਜਿਸ ਨਾਲ ਯੂਜ਼ਰ ਵਾਲਿਊਮ ਕੰਟਰੋਲ, ਚੇਂਜ ਟਰੈਕ ਅਤੇ ਵਾਇਸ ਅਸਿਸਟੈਂਟ ਵਰਗੇ ਫੀਚਰਜ਼ ਦਾ ਇਸਤੇਮਾਲ ਕਰ ਸਕਦਾ ਹੈ।
NASA ਦੀ ਹਾਈ ਐਂਡ ਤਕਨੀਕ : ਅਰਬਾਂ ਮੀਲ ਦੀ ਦੂਰੀ ਤੋਂ , ਰੀਸਟਾਰਟ ਕਰ ਕੇ ਦਿਖਾਇਆ Voyager 2
NEXT STORY