ਗੈਜੇਟ ਡੈਸਕ - ਚੀਨ ਦੀ ਸਮਾਰਟਫੋਨ ਕੰਪਨੀ Oppo ਜਲਦ ਹੀ ਆਪਣੀ ਇਕ ਨਵੀਂ ਸੀਰੀਜ਼ ਲਾਂਚ ਲਈ ਤਿਆਰ ਹੈ। ਦੱਸ ਦਈਏ ਕਿ ਇਹ ਸੀਰੀਜ਼ Find X10 ਵਜੋਂ ਜਾਣੀ ਜਾਵੇਗੀ। ਕੰਪਨੀ ਨੇ ਇਸ ਦੀ ਲਾਂਚਿੰਗ ਮਿਤੀ x ਦੇ ਸੋਸ਼ਲ ਮੀਡੀਆ ਹੈਂਡਲ 'ਤੇ ਜਾ ਕੇ ਇਕ ਪੋਸਟ ਰਾਹੀਂ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, Find X10 ਸੀਰੀਜ਼ ਦੇ ਫੋਨ 22 ਅਕਤੂਬਰ ਨੂੰ ਭਾਰਤ 'ਚ ਲਾਂਚ ਹੋਣਗੇ। ਦੱਸ ਦਈਏ ਕਿ ਓਪੋ ਕੰਪਨੀ ਨੇ ਇਕ ਦਿਨ ਪਹਿਲਾਂ ਹੀ ਚੀਨ 'ਚ ਇਸ ਨੂੰ ਲਾਂਚ ਕੀਤਾ ਸੀ। ਇਨ੍ਹਾਂ ਦੇ ਨਾਲ, ਕੰਪਨੀ Oppo Pad ਮਿੰਨੀ ਟੈਬਲੇਟ ਅਤੇ Oppo Enco X4 TWS ਈਅਰਬਡਸ ਨੂੰ ਵੀ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਆਓ ਇਨ੍ਹਾਂ ਬਾਰੇ ਹੋਰ ਜਾਣਕਾਰੀ ਹਾਸਲ ਕਰੀਏ।
Oppo Find X10
ਸਪੈਸੀਫਿਕੇਸ਼ਨਾਂ ਦੇ ਮਾਮਲੇ 'ਚ, Oppo Find X10 'ਚ 6.59-ਇੰਚ 1.5K LTPO OLED ਡਿਸਪਲੇਅ ਮਿਲ ਸਕਦੀ ਹੈ। ਇਹ 144Hz ਤੱਕ ਦੀ ਰਿਫਰੈਸ਼ ਦਰ ਨੂੰ ਵੀ ਸਪੋਰਟ ਕਰੇਗਾ। ਪ੍ਰਦਰਸ਼ਨ ਲਈ, ਫੋਨ 'ਚ 3nm ਪ੍ਰਕਿਰਿਆ 'ਤੇ ਬਣਿਆ MediaTek Dimensity 9600M ਚਿੱਪਸੈੱਟ ਹੋਣ ਦੀ ਉਮੀਦ ਹੈ। ਇਸ ਡਿਵਾਈਸ ਦੇ ਲੇਟੈਸਟ ColorOS 17 ਸਾਫਟਵੇਅਰ 'ਤੇ ਚੱਲਣ ਦੀ ਉਮੀਦ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ OIS ਸਪੋਰਟ ਦੇ ਨਾਲ 200MP ਪ੍ਰਾਇਮਰੀ ਕੈਮਰਾ ਹੋਣ ਦੀ ਉਮੀਦ ਹੈ। ਫੋਨ 'ਚ 50MP ਅਲਟਰਾਵਾਈਡ ਅਤੇ 200MP ਟੈਲੀਫੋਟੋ ਕੈਮਰਾ ਵੀ ਹੋ ਸਕਦਾ ਹੈ। ਸੈਲਫੀ ਲਈ 50MP ਫਰੰਟ ਕੈਮਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ, ਫੋਨ 'ਚ 80W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ 7,000mAh ਬੈਟਰੀ ਹੋਣ ਦੀ ਉਮੀਦ ਹੈ। ਭਾਰਤ ਵਿੱਚ ਇਸਦੀ ਕੀਮਤ ₹1 ਲੱਖ ਤੋਂ ਘੱਟ ਹੋ ਸਕਦੀ ਹੈ।
Oppo Find X10 Pro Max
ਮੈਕਸ ਮਾਡਲ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਇਸ 'ਚ 6.78-ਇੰਚ 1.5K LTPO OLED ਡਿਸਪਲੇਅ ਮਿਲ ਸਕਦੀ ਹੈ। ਇਹ 144Hz ਤੱਕ ਦੇ ਰਿਫਰੈਸ਼ ਰੇਟ ਦਾ ਵੀ ਸਮਰਥਨ ਕਰ ਸਕਦਾ ਹੈ। ਇਸ ਦੌਰਾਨ ਕੰਪਨੀ ਨੇ ਇਹ ਪੁਸ਼ਟੀ ਕੀਤੀ ਹੈ ਕਿ ਇਹ ਫੋਨ ਮੀਡੀਆਟੈੱਕ ਡਾਇਮੈਂਸਿਟੀ 9600 ਪ੍ਰੋ ਚਿੱਪਸੈੱਟ ਰਾਹੀਂ ਚੱਲੇਗਾ। ਕੰਪਨੀ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਇਸ 'ਚ 2nm ਪ੍ਰਕਿਰਿਆ 'ਤੇ ਬਣਿਆ ਇੱਕ ਪ੍ਰੋਸੈਸਰ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ OIS ਦੇ ਨਾਲ 200MP ਪ੍ਰਾਇਮਰੀ ਕੈਮਰਾ ਹੋਣ ਦੀ ਉਮੀਦ ਹੈ। ਇਸ 'ਚ 200MP ਅਲਟਰਾਵਾਈਡ ਅਤੇ 200MP ਪੈਰੀਸਕੋਪ ਟੈਲੀਫੋਟੋ ਕੈਮਰਾ ਵੀ ਹੋ ਸਕਦਾ ਹੈ। ਫੋਨ 'ਚ ਸੈਲਫੀ ਲਈ 50MP ਦਾ ਫਰੰਟ ਕੈਮਰਾ ਹੋ ਸਕਦਾ ਹੈ। ਇਸ ਡਿਵਾਈਸ 'ਚ 7,000mAh ਬੈਟਰੀ ਹੋਣ ਦੀ ਉਮੀਦ ਹੈ ਅਤੇ ਇਹ 80W ਵਾਇਰਡ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਭਾਰਤ 'ਚ ਇਸਦੀ ਕੀਮਤ 1.3 ਲੱਖ ਰੁਪਏ ਤੋਂ 1.5 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ।
Samsung ਦੇ ਇਨ੍ਹਾਂ ਫੋਨਾਂ ਦੀਆਂ ਵਧ ਗਈਆਂ ਕੀਮਤਾਂ ! ਫੀਚਰਜ਼ ਤੇ ਕੀਮਤ ਜਾਣ ਉਡਣਗੇ ਹੋਸ਼
NEXT STORY