ਆਟੋ ਡੈਸਕ- ਭਾਰਤ ਵਿੱਚ ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ ਵਿੱਚ ਵਧਦੀ ਮੁਕਾਬਲੇਬਾਜ਼ੀ ਦੇ ਵਿਚਕਾਰ Greaves Electric Mobility ਨੇ ਆਪਣਾ ਨਵਾਂ Ampere Magnus Neo ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਨਵੇਂ ਮਾਡਲ ਵਿੱਚ ਕਈ ਅਹਿਮ ਬਦਲਾਅ ਕੀਤੇ ਹਨ ਜੋ ਰੋਜ਼ਾਨਾ ਦੀ ਵਰਤੋਂ ਨੂੰ ਹੋਰ ਵੀ ਆਸਾਨ ਅਤੇ ਆਰਾਮਦਾਇਕ ਬਣਾਉਂਦੇ ਹਨ।
ਕੀਮਤ ਅਤੇ ਰੇਂਜ
ਨਵੇਂ Ampere Magnus Neo ਦੀ ਐਕਸ-ਸ਼ੋਰੂਮ ਕੀਮਤ 86,999 ਰੁਪਏ ਰੱਖੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਕੂਟਰ ਇੱਕ ਵਾਰ ਫੁੱਲ ਚਾਰਜ ਹੋਣ 'ਤੇ 118 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ। ਹਾਲਾਂਕਿ, ਅਸਲ ਹਾਲਾਤਾਂ ਵਿੱਚ ਈਕੋ ਮੋਡ 'ਤੇ ਇਹ ਲਗਭਗ 85-90 ਕਿਲੋਮੀਟਰ ਤੱਕ ਚੱਲ ਸਕਦਾ ਹੈ। ਇਸ ਦੀ ਟਾਪ ਸਪੀਡ 65 ਕਿਲੋਮੀਟਰ ਪ੍ਰਤੀ ਘੰਟਾ ਹੈ।
ਇਸ ਸਕੂਟਰ ਵਿੱਚ 2.3 kWh ਦੀ LFP ਬੈਟਰੀ ਵਰਤੀ ਗਈ ਹੈ। ਬੈਟਰੀ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਦੇ ਨਾਲ-ਨਾਲ ਇਸ ਦੇ ਚਾਰਜਿੰਗ ਸਮੇਂ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ। ਇਹ ਬੈਟਰੀ 0 ਤੋਂ 80 ਫੀਸਦੀ ਤੱਕ ਚਾਰਜ ਹੋਣ ਵਿੱਚ ਲਗਭਗ 5 ਘੰਟੇ ਦਾ ਸਮਾਂ ਲੈਂਦੀ ਹੈ।
ਸਕੂਟਰ ਵਿੱਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਗਏ ਹਨ ਜੋ ਇਸਨੂੰ ਪੁਰਾਣੇ ਵਰਜ਼ਨ ਨਾਲੋਂ ਬਿਹਤਰ ਬਣਾਉਂਦੇ ਹਨ:
ਸਕੂਟਰ ਦੀ ਡਿਸਪਲੇਅ ਵਿੱਚ 3.5 ਇੰਚ ਦਾ LCD ਇੰਸਟਰੂਮੈਂਟ ਕਲੱਸਟਰ ਦਿੱਤਾ ਗਿਆ ਹੈ, ਜੋ ਸਪੀਡ ਅਤੇ ਬੈਟਰੀ ਦੀ ਜਾਣਕਾਰੀ ਦਿੰਦਾ ਹੈ। ਸਕੂਟਰ ਵਿੱਚ ਫੁੱਲ LED ਲਾਈਟਿੰਗ ਸੈੱਟਅੱਪ (ਹੈੱਡਲਾਈਟ, ਟੇਲਲੈਂਪ ਅਤੇ ਇੰਡੀਕੇਟਰ) ਮਿਲਦਾ ਹੈ। ਇਸ ਵਿੱਚ ਮੋਬਾਈਲ ਚਾਰਜਿੰਗ ਲਈ USB ਪੋਰਟ ਅਤੇ ਸਮਾਨ ਰੱਖਣ ਲਈ 22 ਲੀਟਰ ਦਾ ਵੱਡਾ ਸਟੋਰੇਜ ਸਪੇਸ ਦਿੱਤਾ ਗਿਆ ਹੈ। ਕੰਪਨੀ ਨੇ ਇਸ ਦੀ ਸੀਟ ਨੂੰ ਅਪਡੇਟ ਕੀਤਾ ਹੈ ਤਾਂ ਜੋ ਲੰਬੀ ਦੂਰੀ ਦੀ ਰਾਈਡਿੰਗ ਦੌਰਾਨ ਥਕਾਵਟ ਘੱਟ ਹੋਵੇ।
ਨਵੇਂ ਮਾਡਲ ਦਾ ਵਜ਼ਨ ਪਹਿਲਾਂ ਨਾਲੋਂ 5 ਕਿਲੋ ਘਟਾ ਕੇ 103 ਕਿਲੋਗ੍ਰਾਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਇਸ ਵਿੱਚ ਹੁਣ 10 ਇੰਚ ਦਾ ਰੀਅਰ ਵ੍ਹੀਲ ਦਿੱਤਾ ਗਿਆ ਹੈ, ਜਿਸ ਕਾਰਨ ਸੀਟ ਦੀ ਉਚਾਈ ਵੀ 25mm ਘੱਟ ਹੋ ਕੇ 777mm ਰਹਿ ਗਈ ਹੈ। ਇਹ ਬਦਲਾਅ ਘੱਟ ਕੱਦ ਵਾਲੇ ਲੋਕਾਂ ਲਈ ਸਕੂਟਰ ਚਲਾਉਣਾ ਬਹੁਤ ਆਸਾਨ ਬਣਾਉਂਦੇ ਹਨ।
ਸਿੰਗਲ ਚਾਰਜ 'ਤੇ ਚੱਲੇਗੀ 690KM ! ਹੁੰਡਈ ਨੇ ਲਾਂਚ ਕੀਤੀ ਨਵੀਂ ਧਾਕੜ ਇਲੈਕਟ੍ਰਿਕ SUV
NEXT STORY