ਗੈਜੇਟ ਡੈਸਕ - ਦੇਸ਼ 'ਚ ਆਨਲਾਈਨ ਲੈਣ-ਦੇਣ ਤੇਜ਼ੀ ਨਾਲ ਵਧਿਆ ਹੈ ਅਤੇ ਇਸ 'ਚ UPI (ਯੂਨੀਫਾਈਡ ਪੇਮੈਂਟਸ ਇੰਟਰਫੇਸ) ਦੀ ਹਿੱਸੇਦਾਰੀ ਸਭ ਤੋਂ ਵੱਧ ਹੈ। ਹਾਲਾਂਕਿ ਇਹ ਸੁਵਿਧਾਜਨਕ ਹੈ, ਪਰ ਇਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਖਾਤੇ 'ਚੋਂ ਪੈਸੇ ਉਡਾ ਸਕਦੀ ਹੈ। ਅਕਸਰ ਲੋਕ ਪੁਰਾਣੀ UPI ID ਨੂੰ ਡਿਲੀਟ ਕੀਤੇ ਬਿਨਾਂ ਹੀ ਨਵੀਂ ID ਬਣਾ ਲੈਂਦੇ ਹਨ, ਜੋ ਕਿ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਐਪ ਡਿਲੀਟ ਕਰਨ ਨਾਲ ਖਤਮ ਨਹੀਂ ਹੁੰਦੀ UPI ID
ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਹੁੰਦਾ ਹੈ ਕਿ ਫੋਨ 'ਚੋਂ ਪੇਮੈਂਟ ਐਪ ਨੂੰ ਡਿਲੀਟ ਕਰਨ ਜਾਂ ਫੋਨ ਬਦਲਣ ਨਾਲ UPI ID ਵੀ ਖਤਮ ਹੋ ਜਾਂਦੀ ਹੈ ਪਰ ਅਸਲ 'ਚ, ਐਪ ਅਨਇੰਸਟਾਲ ਕਰਨ ਦੇ ਬਾਵਜੂਦ ਤੁਹਾਡੀ UPI ID, ਲਿੰਕਡ ਬੈਂਕ ਖਾਤਾ, UPI Lite ਅਤੇ ਆਟੋ-ਪੇਅ ਮੈਂਡੇਟ ਸਰਗਰਮ ਰਹਿੰਦੇ ਹਨ। ਇਨ੍ਹਾਂ ਨੂੰ ਐਪ ਦੇ ਅੰਦਰ ਜਾ ਕੇ ਖੁਦ ਡਿਲੀਟ ਜਾਂ ਡੀ-ਐਕਟੀਵੇਟ ਕਰਨਾ ਪੈਂਦਾ ਹੈ।
ਨੰਬਰ ਬਦਲਣਾ ਬਣ ਸਕਦਾ ਹੈ ਵੱਡਾ ਖ਼ਤਰਾ
ਜੇਕਰ ਤੁਹਾਡੀ UPI ID ਕਿਸੇ ਅਜਿਹੇ ਮੋਬਾਈਲ ਨੰਬਰ ਨਾਲ ਜੁੜੀ ਹੋਈ ਹੈ ਜੋ ਹੁਣ ਸਰਗਰਮ ਨਹੀਂ ਹੈ, ਤਾਂ ਇਹ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ। ਟੈਲੀਕਾਮ ਕੰਪਨੀਆਂ ਅਕਸਰ ਕੁਝ ਸਮੇਂ ਬਾਅਦ ਬੰਦ ਪਏ ਨੰਬਰ ਦੂਜੇ ਗਾਹਕਾਂ ਨੂੰ ਜਾਰੀ ਕਰ ਦਿੰਦੀਆਂ ਹਨ। ਜੇਕਰ ਇਹ ਨੰਬਰ ਕਿਸੇ ਧੋਖੇਬਾਜ਼ (ਸਕੈਮਰ) ਦੇ ਹੱਥ ਲੱਗ ਜਾਵੇ, ਤਾਂ ਉਹ ਸਿਮ-ਸਵੈਪ (sim-swap) ਰਾਹੀਂ ਤੁਹਾਡੇ ਬੈਂਕ ਖਾਤੇ ਤੱਕ ਪਹੁੰਚ ਕਰ ਸਕਦਾ ਹੈ।
ਬਚਾਅ ਲਈ ਅਪਣਾਓ ਇਹ ਤਰੀਕੇ :-
ID ਡਿਲੀਟ ਕਰੋ
- ਜੇਕਰ ਤੁਸੀਂ ਐਪ ਡਿਲੀਟ ਕਰ ਰਹੇ ਹੋ ਜਾਂ ਫੋਨ ਬਦਲ ਰਹੇ ਹੋ, ਤਾਂ ਸਭ ਤੋਂ ਪਹਿਲਾਂ ਆਪਣੀ UPI ID ਨੂੰ ਡਿਲੀਟ ਕਰੋ।
ਬੈਂਕ ਖਾਤਾ ਡੀ-ਲਿੰਕ ਕਰੋ
- ਆਪਣੀ UPI ID ਨੂੰ ਡਿਲੀਟ ਕਰਨ ਤੋਂ ਪਹਿਲਾਂ ਬੈਂਕ ਖਾਤੇ ਨੂੰ ਡੀ-ਲਿੰਕ ਕਰੋ ਅਤੇ ਸਾਰੇ ਪੇਅ-ਮੈਂਡੇਟ ਬੰਦ ਕਰ ਦਿਓ।
ਨਵਾਂ ਨੰਬਰ ਅਪਡੇਟ ਕਰੋ
- ਜੇਕਰ ਤੁਸੀਂ ਮੋਬਾਈਲ ਨੰਬਰ ਬਦਲਿਆ ਹੈ, ਤਾਂ ਤੁਰੰਤ ਬੈਂਕ 'ਚ ਜਾ ਕੇ ਆਪਣਾ ਨਵਾਂ ਨੰਬਰ ਅਪਡੇਟ ਕਰਵਾਓ।
NPCI ਦੀ ਵੈੱਬਸਾਈਟ
- ਜੇਕਰ ਤੁਹਾਨੂੰ ਆਪਣੀਆਂ ਸਾਰੀਆਂ UPI IDs ਯਾਦ ਨਹੀਂ ਹਨ, ਤਾਂ ਤੁਸੀਂ NPCI ਦੀ ਵੈੱਬਸਾਈਟ ਜਾਂ ਆਪਣੀ ਬੈਂਕਿੰਗ ਐਪ 'ਤੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਨੰਬਰ ਨਾਲ ਕਿੰਨੀਆਂ IDs ਲਿੰਕ ਹਨ।
ਭਿਆਨਕ ਗਰਮੀ 'ਚ ਕੀ ਤੁਹਾਡਾ AC ਵੀ ਹੋ ਰਿਹਾ ਹੈ ਵਾਰ-ਵਾਰ ਬੰਦ? ਜਾਣੋ ਇਹ 5 ਵੱਡੇ ਕਾਰਨ
NEXT STORY