ਗੈਜੇਟ ਡੈਸਕ - ਲਾਵਾ ਦੇ ਸਤੰਬਰ ਮਹੀਨੇ 'ਚ ਲਾਂਚ ਕੀਤੇ ਗਏ ਫੋਨ Bold N4 Pro ਨੂੰ ਤੁਸੀਂ ਇਸ ਤਿਉਹਾਰੀ ਸੀਜ਼ਨ ਦੌਰਾਨ ਘੱਟ ਕੀਮਤ 'ਚ ਖਰੀਦ ਸਕਦੇ ਹੋ। ਕੰਪਨੀ ਲਾਵਾ ਦੇ ਇਸ ਫੋਨ 'ਤੇ ਤੁਹਾਨੂੰ 15,000 ਰੁਪਏ ਦਾ ਡਿਸਕਾਊਂਟ ਆਫਰ ਪੇਸ਼ ਕਰ ਰਹੀ ਹੈ। ਆਓ ਇਸ ਫੋਨ ਦੀ ਬਾਕੀ ਜਾਣਕਾਰੀ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।
ਲਾਵਾ ਦਾ ਇਹ ਸਮਾਰਟਫੋਨ ਇਕ ਸਿੰਗਲ ਸਟੋਰੇਜ ਵੇਰੀਐਂਟ 'ਚ ਆਉਂਦਾ ਹੈ: 6GB RAM + 128GB। ਇਹ ਫੋਨ ਐਮਾਜ਼ਾਨ 'ਤੇ ₹15,999 'ਚ ਸੂਚੀਬੱਧ ਹੈ ਅਤੇ ਇਸਨੂੰ ਦੋ ਰੰਗਾਂ ਦੇ ਵਿਕਲਪਾਂ 'ਚ ਖਰੀਦਿਆ ਜਾ ਸਕਦਾ ਹੈ: ਮੋਨਾਕੋ ਬਲੂ ਅਤੇ ਓਪੁਲੈਂਟ ਲਿਲਾਕ। ਇਹ ਲਾਵਾ ਫੋਨ ਐਮਾਜ਼ਾਨ 'ਤੇ ਚੱਲ ਰਹੀ ਦੀਵਾਲੀ ਸੇਲ ਦੌਰਾਨ ₹1,250 ਦੇ ਤੁਰੰਤ ਬੈਂਕ ਡਿਸਕਾਊਂਟ ਦੇ ਨਾਲ ਉਪਲਬਧ ਹੋਵੇਗਾ।
ਇਸ ਦੌਰਾਨ ਕੰਪਨੀ ਆਪਣੇ ਫ਼ੋਨਾਂ ਨਾਲ ਮੁਫ਼ਤ ਘਰ ਸੇਵਾ ਦੀ ਪੇਸ਼ਕਸ਼ ਕਰਦੀ ਹੈ। ਜੇਕਰ ਫ਼ੋਨ ਖਰਾਬ ਹੋ ਜਾਂਦਾ ਹੈ ਤਾਂ ਘਰ 'ਚ ਸੇਵਾ ਪ੍ਰਦਾਨ ਕੀਤੀ ਜਾਵੇਗੀ। ਹਾਲ ਹੀ 'ਚ, ਲਾਵਾ ਨੇ ਆਪਣੇ ਸਮਾਰਟਫੋਨਾਂ ਦੀ ਕੀਮਤ 'ਚ ₹3,000 ਤੱਕ ਦੇ ਵਾਧੇ ਦਾ ਐਲਾਨ ਕੀਤਾ ਹੈ। ਇਹ ਕੀਮਤ ਵਾਧਾ 15 ਨਵੰਬਰ ਤੋਂ ਲਾਗੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ, ਤੁਸੀਂ ਇਸ ਫੋਨ ਨੂੰ ਹਜ਼ਾਰਾਂ ਰੁਪਏ ਘੱਟ ਕੀਮਤ 'ਤੇ ਘਰ ਲਿਆ ਸਕਦੇ ਹੋ।
ਇਹ ਲਾਵਾ ਫੋਨ 6.75-ਇੰਚ HD+ ਡਿਸਪਲੇਅ ਦੇ ਨਾਲ ਆਉਂਦਾ ਹੈ ਅਤੇ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਕੰਪਨੀ ਨੇ ਇਸ ਫੋਨ 'ਚ Unisoc T8200 ਚਿੱਪਸੈੱਟ ਦੀ ਵਰਤੋਂ ਕੀਤੀ ਹੈ। ਇਹ ਫੋਨ 6GB RAM ਦੇ ਨਾਲ 128GB ਸਟੋਰੇਜ ਨੂੰ ਸਪੋਰਟ ਕਰਦਾ ਹੈ। ਫੋਨ ਦੀ ਰੈਮ ਨੂੰ ਵਰਚੁਅਲੀ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਫ਼ੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ ਵੀ ਵਧਾਇਆ ਜਾ ਸਕਦਾ ਹੈ। ਇਹ ਫੋਨ ਐਂਡਰਾਇਡ 16 ਓਪਰੇਟਿੰਗ ਸਿਸਟਮ 'ਤੇ ਚੱਲਦਾ ਹੈ।
ਇਹ ਫੋਨ 50MP ਡਿਊਲ ਕੈਮਰਾ ਸੈੱਟਅਪ ਦੇ ਨਾਲ ਆਉਂਦਾ ਹੈ, ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 8MP ਕੈਮਰਾ ਵੀ ਹੈ। ਇਸ ਫੋਨ 'ਚ 6000mAh ਬੈਟਰੀ ਹੈ। ਕੰਪਨੀ ਨੇ ਚਾਰਜਿੰਗ ਵੇਰਵਿਆਂ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਫ਼ੋਨ IP64 ਰੇਟਿੰਗ ਵਾਲਾ ਹੈ, ਜੋ ਇਸਨੂੰ ਪਾਣੀ-ਰੋਧਕ ਬਣਾਉਂਦਾ ਹੈ। ਇਸ 'ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ।
12GB RAM ਤੇ ਤਗੜੇ ਪ੍ਰੋਸੈਸਰ ਨਾਲ ਲੈਸ ਜਲਦ ਲਾਂਚ ਹੋਵੇਗਾ Motorola ਦਾ ਸ਼ਾਨਦਾਰ ਫੋਨ!
NEXT STORY