ਜਲੰਧਰ— ਸੋਨੀ ਨੇ ਆਪਣੇ ਡਿਵਾਈਸਿਸ ਲਈ ਐਂਡ੍ਰਾਇਡ 6.0 ਮਾਰਸ਼ਮੈਲੋ ਅਪਡੇਟ ਜਾਰੀ ਕੀਤਾ ਹੈ। ਜਪਾਨੀ ਟੈਕਨਾਲੋਜੀ ਜਾਇੰਟ ਨੇ ਮਾਰਸ਼ਮੈਲੋ ਦਾ ਬੀਟਾ ਵਰਜ਼ਨ ਪੇਸ਼ ਕੀਤਾ ਹੈ ਜਿਸ ਵਿਚ ਨਵੇਂ ਸਾਫਟ ਜਾਰਜਿੰਗ ਫੀਚਰ ਪੇਸ਼ ਕੀਤਾ ਗਿਆ ਹੈ। ਸੋਨੀ ਨੇ ਐਕਸਪੀਰੀਆ ਜ਼ੈੱਡ 2, ਐਕਸਪੀਰੀਆ ਜ਼ੈੱਡ 3 ਅਤੇ ਐਕਸਪੀਰੀਆ ਜ਼ੈੱਡ 3 ਕੰਪੈਕਟ ਲਈ ਮਾਰਸ਼ਮੈਲੋ ਅਪਡੇਟ ਪੇਸ਼ ਕੀਤਾ ਹੈ ਜੋ ਆਉਣ ਵਾਲੇ ਦਿਨਾਂ 'ਚ ਮੁਹੱਈਆ ਹੋਵੇਗਾ।
ਕੰਪਨੀ ਵੱਲੋਂ ਪੇਸ਼ ਕੀਤੇ ਗਏ ਬੀਟਾ ਵਰਜ਼ਨ 'ਚ ਸਾਫਟ ਚਾਰਜਿੰਗ ਫੀਚਰ ਨਾਲ ਐਕਸਪੀਰੀਆ ਜ਼ੈੱਡ 2, ਜ਼ੈੱਡ 3 ਅਤੇ ਜ਼ੈੱਡ ਕੰਪੈਕਟ ਦੀ ਬੈਟਰੀ ਲਾਈਫ ਵਧੇਗੀ। ਇਸ ਅਪਡੇਟ ਦਾ ਬਿਲਡ ਨੰਬਰ 23.5.ਏ.1.238 ਹੈ ਅਤੇ ਇਸ ਵਿਚ ਐਕਸਪੀਰੀਆ ਹੋਮ ਲਾਂਚਰ 'ਚ ਕੁਝ ਬਗਸ ਨੂੰ ਵੀ ਫਿਕਸ ਕੀਤਾ ਗਿਆ ਹੈ। ਐਂਡ੍ਰਾਇਡ ਮਾਰਸ਼ਮੈਲੋ 'ਚ ਡੋਜ, ਨਾਓ ਆਨ ਟੈਬ, ਰਨਟਾਈਮ ਪਰਮਿਸ਼ੰਸ ਅਤੇ ਗੂਗਲ ਨਾਓ ਆਨ ਟੈਪ ਵਰਗੇ ਫੀਚਰਸ ਮਿਲਣਗੇ।
ਫਾਇਰਵਾਲ ਬੀਟਾ ਵਰਜ਼ਨ ਫਿਲਹਾਲ ਕੁਝ ਹੀ ਮਾਡਲਸ ਜਿਵੇਂ Xperia Z2 (D6503), Xperia Z3 (D6603) ਅਤੇ Xperia Z3 Compact (D5803) ਲਈ ਹੀ ਪੇਸ਼ ਕੀਤਾ ਗਿਆ ਹੈ।
ਦਿੱਲੀ ਸਰਕਾਰ ਨੇ unauthorised CNG ਕਿਟਸ 'ਤੇ ਲਗਾਈ ਰੋਕ
NEXT STORY