ਜਲੰਧਰ- ਮੋਟੋਰੋਲਾ ਨੇ ਭਾਰਤ 'ਚ ਮੋਟੋ ਜ਼ੈੱਡ ਸਮਾਰਟਫੋਨਜ਼ ਯੂਜ਼ਰਸ ਲਈ ਐਂਡਰਾਇਡ 7.0 ਅਪਡੇਟ ਦਾ ਐਲਾਨ ਕੀਤਾ ਹੈ। ਅਪਡੇਟ ਹੋਣ ਤੋਂ ਬਾਅਦ ਮੋਟੋ ਜ਼ੈੱਡ ਸਮਾਰਟਫੋਨ ਡੇਡ੍ਰੀਮ (ਗੂਗਲ ਦਾ ਮੋਬਾਇਲ ਵੀ. ਆਰ. ਪਲੇਟਫਾਰਮ) ਨਾਲ ਕੰਪੈਟੇਬਲ ਹੋਵੇਗਾ। ਕੰਪਨੀ ਨੇ ਕੁਝ ਦਿਨ ਪਹਿਲਾਂ ਹੀ ਮੋਟੋ ਜ਼ੈੱਡ ਅਤੇ ਮੋਟੋ ਜ਼ੈੱਡ ਫੋਰਸ ਯੂਜ਼ਰਸ ਲਈ ਐਂਡਰਾਇਡ 7.0 ਅਪਡੇਟ ਦਾ ਐਲਾਨ ਕੀਤਾ ਸੀ
ਐਂਡਰਾਇਡ 7.0 ਨੂਗਾ ਵਰਜਨ ਦੀ ਨੋਟੀਫਿਕੇਸ਼ਨ ਮੋਟੋ ਜ਼ੈੱਡ ਦੇ NPL25.85-15 ਮਾਡਲ ਲਈ ਜਾਰੀ ਕੀਤੀ ਜਾ ਰਹੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਨਵੇਂ ਵਰਜਨ ਨੂੰ ਜਲਦੀ ਤੋਂ ਜਲਦੀ ਡਾਊਨਲੋਡ ਕਰ ਸਕੇ। ਜੇਕਰ ਤੁਹਾਡੇ ਕੋਲ ਮੋਟੋ ਜ਼ੈੱਡ ਸਮਾਰਟਫੋਨ ਹੈ ਅਤੇ ਤੁਹਾਡੇ ਨਵੇਂ ਵਰਜਨ ਦੀ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈ ਤਾਂ ਤੁਸੀਂ ਸੈਟਿੰਗਸ > ਅਬਾਊਟ ਫੋਨ > ਸਿਸਟਮ ਅਪਡੇਟ 'ਚ ਜਾ ਕੇ ਨਵੇਂ ਵਰਜਨ ਨੂੰ ਚੈੱਕ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਮੋਟੋ ਜ਼ੈੱਡ ਨੂੰ ਭਾਰਤ 'ਚ ਅਕਤੂਬਰ ਮਹੀਨੇ 'ਚ 39,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ। ਇਹ ਕੰਪਨੀ ਦਾ ਪਹਿਲਾ ਮਾਡਯੂਲਰ ਸਮਾਰਟਫੋਨ ਹੈ, ਜੋ ਮੋਟੋ ਮੋਡਸ ਨਾਲ ਆਉਂਦਾ ਹੈ।
ਕਾਰ ਦੀ ਸੁਰੱਖਿਆ ਨੂੰ ਵਧਾਏਗੀ ਵੋਲਵੋ ਦੀ ਨਵੀਂ ਡਿਜੀਟਲ ਚਾਬੀ
NEXT STORY