ਗੈਜੇਟ ਡੈਸਕ- ਆਈਫੋਨ ਦੀ 17 ਸੀਰੀਜ਼ ਨੂੰ ਆਏ ਬਹੁਤ ਸਮਾਂ ਹੋ ਚੁੱਕਾ ਹੈ। ਇਸ ਲਈ ਕੰਪਨੀ ਨੇ ਹੁਣ ਇਸ ਸੀਰੀਜ਼ ਦੇ ਪ੍ਰੋਡਕਟ 'ਤੇ ਕਟੌਤੀ ਕਰਨ ਦਾ ਫੈਸਲਾ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਸੀਰੀਜ਼ ਪਿਛਲੇ ਸਾਲ ਸਤੰਬਰ 'ਚ ਭਾਰਤ ਸਮੇਤ ਗਲੋਬਲ ਬਾਜ਼ਾਰ 'ਚ ਪੇਸ਼ ਕੀਤੀ ਗਈ ਸੀ। ਰਿਪੋਰਟਾਂ ਅਨੁਸਾਰ, ਐਪਲ ਨੇ ਲਗਾਤਾਰ ਘਟਦੀ ਮੰਗ ਕਾਰਨ ਆਈਫੋਨ 17 ਦਾ ਉਤਪਾਦਨ ਘਟਾਉਣ ਦਾ ਫੈਸਲਾ ਕੀਤਾ ਹੈ ਅਤੇ ਹੁਣ ਕੰਪਨੀ ਨੇ ਇਸ ਸੀਰੀਜ਼ ਦੇ ਉਤਪਾਦਨ 'ਚ ਫਿਲਹਾਲ 15 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਐਪਲ ਜਲਦੀ ਹੀ ਇਸ ਸਾਲ ਸਤੰਬਰ ਮਹੀਨੇ 'ਚ ਆਈਫੋਨ 18 ਲਾਂਚ ਕਰਨ ਵਾਲਾ ਹੈ। ਇਸ ਲਈ ਇਸ ਦੀ ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਪਹਿਲੀ ਸੀਰੀਜ਼ ਦੇ ਪ੍ਰੋਡਕਸ਼ਨ ਨੂੰ ਘੱਟ ਕਰ ਦਿੱਤਾ ਹੈ। ਹਰ ਸਾਲ, ਜਦੋਂ ਵੀ ਕੰਪਨੀ ਕੋਈ ਨਵੀਂ ਸੀਰੀਜ਼ ਲਾਂਚ ਕਰਨ ਵਾਲੀ ਹੁੰਦੀ ਹੈ, ਤਾਂ ਇਹ ਹੌਲੀ-ਹੌਲੀ ਪੁਰਾਣੀ ਸੀਰੀਜ਼ ਦਾ ਉਤਪਾਦਨ ਘਟਾਉਂਦੀ ਹੈ।
ਇਸ ਲਈ ਚੀਨੀ ਮਾਈਕ੍ਰੋਬਲਾਗਿੰਗ ਪਲੇਟਫਾਰਮ ਵੀਬੋ 'ਤੇ ਇਕ ਟਿਪਸਟਰ ਦਾ ਦਾਅਵਾ ਹੈ ਕਿ Xiaomi ਨੇ ਆਪਣੇ ਫਲੈਗਸ਼ਿਪ ਫੋਨਾਂ ਦੇ ਪੁਰਾਣੇ ਮਾਡਲਾਂ ਦੇ ਉਤਪਾਦਨ 'ਚ 20 ਤੋਂ 30 ਫੀਸਦੀ ਦੀ ਕਟੌਤੀ ਕੀਤੀ ਹੈ। ਹੋਰ ਚੀਨੀ ਬ੍ਰਾਂਡ ਜਿਵੇਂ ਕਿ ਓਪੋ, ਵੀਵੋ ਅਤੇ ਆਨਰ ਵੀ ਸ਼ਿਪਮੈਂਟ 'ਚ 15 ਤੋਂ 30 ਫੀਸਦੀ ਦੀ ਗਿਰਾਵਟ ਦੀ ਉਮੀਦ ਕਰ ਰਹੇ ਹਨ, ਜਿਸ ਨਾਲ ਉਤਪਾਦਨ 'ਚ ਕਟੌਤੀ ਹੋਵੇਗੀ।
ਇਕ ਰਿਪੋਰਟ ਦੇ ਅਨੁਸਾਰ, ਆਈਫੋਨ 17 ਸਾਲ ਦੀ ਪਹਿਲੀ ਤਿਮਾਹੀ 'ਚ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਸੀ। ਇਸ ਫੋਨ ਦਾ ਗਲੋਬਲ ਮਾਰਕੀਟ ਸ਼ੇਅਰ 6 ਫੀਸਦੀ ਸੀ। ਇਸ ਦੇ ਨਾਲ ਹੀ, ਆਈਫੋਨ 17 ਪ੍ਰੋ ਅਤੇ ਆਈਫੋਨ 17 ਪ੍ਰੋ ਮੈਕਸ ਵੀ ਸਾਲ ਦੀ ਪਹਿਲੀ ਤਿਮਾਹੀ 'ਚ ਕ੍ਰਮਵਾਰ ਦੂਜੇ ਅਤੇ ਤੀਜੇ ਸਭ ਤੋਂ ਵੱਧ ਵਿਕਣ ਵਾਲੇ ਫੋਨ ਸਨ।
ਇਸ ਦੌਰਾਨ, ਇਕ ਹੋਰ ਖੋਜ ਫਰਮ, TrendForce ਦੇ ਅਨੁਸਾਰ, ਐਪਲ ਦਾ ਉਤਪਾਦਨ ਵਾਧਾ ਸਾਲ-ਦਰ-ਸਾਲ 19.7 ਫੀਸਦੀ ਰਿਹਾ ਹੈ। ਆਈਫੋਨ 17e ਦੇ ਲਾਂਚ ਤੋਂ ਬਾਅਦ ਇਹ ਹੋਰ ਵੀ ਵਧ ਗਿਆ ਹੈ। ਐਪਲ ਨੇ ਹਾਲ ਹੀ 'ਚ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ, ਜਿਸ 'ਚ ਆਈਪੈਡ ਅਤੇ ਮੈਕ ਵਰਗੇ ਡਿਵਾਈਸ ਸ਼ਾਮਲ ਹਨ। ਕੰਪਨੀ ਨੇ ਅਜੇ ਤੱਕ ਆਈਫੋਨ ਦੀ ਕੀਮਤ ਨਹੀਂ ਵਧਾਈ ਹੈ। ਹਾਲਾਂਕਿ, ਰਿਪੋਰਟ ਦੇ ਅਨੁਸਾਰ, ਐਪਲ ਦੀ ਆਉਣ ਵਾਲੀ ਆਈਫੋਨ 18 ਸੀਰੀਜ਼ ਪਿਛਲੀ ਆਈਫੋਨ 17 ਸੀਰੀਜ਼ ਨਾਲੋਂ ਵੱਧ ਕੀਮਤ 'ਤੇ ਲਾਂਚ ਕੀਤੀ ਜਾਵੇਗੀ।
IT ਮੰਤਰਾਲੇ ਨੇ Telegram ਤੇ Signal ਨੂੰ ਭੇਜਿਆ ਨੋਟਿਸ! ਯੂਜ਼ਰਨੇਮ ਵਿਵਾਦ ਮਾਮਲੇ 'ਚ ਲਿਆ ਐਕਸ਼ਨ
NEXT STORY