ਨਵੀਂ ਦਿੱਲੀ - ਦੁਨੀਆ ਭਰ 'ਚ ਤੇਜ਼ੀ ਨਾਲ ਬਦਲ ਰਹੀ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੇ ਦੌਰ 'ਚ ਟੀ.ਵੀ. ਨਿਊਜ਼ ਇੰਡਸਟਰੀ ਨੂੰ ਲੈ ਕੇ ਇਕ ਨਵੀਂ ਬਹਿਸ ਸ਼ੁਰੂ ਹੋ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਡਿਜੀਟਲ ਪਲੇਟਫਾਰਮਾਂ ਅਤੇ ਸਟ੍ਰੀਮਿੰਗ ਸੇਵਾਵਾਂ ਦੇ ਵਧਦੇ ਪ੍ਰਭਾਵ ਦੇ ਬਾਵਜੂਦ ਰਵਾਇਤੀ ਨਿਊਜ਼ ਬ੍ਰਾਂਡਜ਼ ਦੀ ਲੋੜ ਖ਼ਤਮ ਨਹੀਂ ਹੋਈ ਹੈ।
ਸੀ. ਐੱਨ. ਐੱਨ.-ਸੀ. ਬੀ. ਸੀ. ਡੀਲ ਬਣੀ ਚਰਚਾ ਦਾ ਕੇਂਦਰ
ਅਮਰੀਕਾ ਵਿਚ ਸੀ.ਐੱਨ.ਐੱਨ.- ਸੀ.ਬੀ.ਸੀ. ਨਿਊਜ਼ ਨੂੰ ਇਕ ਸਾਂਝੀ ਕੰਪਨੀ ਦੇ ਅਧੀਨ ਲਿਆਉਣ ਦੀ ਚਰਚਾ ਨੇ ਮੀਡੀਆ ਜਗਤ 'ਚ ਹਲਚਲ ਵਧਾ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਦੋਵਾਂ ਚੈਨਲਾਂ ਦੀ ਵਿਊਅਰਸ਼ਿਪ ਹੁਣ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੋ ਚੁੱਕੀ ਹੈ, ਜਿਸ ਨਾਲ ਰਵਾਇਤੀ ਟੀ.ਵੀ. ਨਿਊਜ਼ ਦੇ ਭਵਿੱਖ ’ਤੇ ਸਵਾਲ ਖੜ੍ਹੇ ਹੋ ਰਹੇ ਹਨ।
ਐੱਨ. ਬੀ. ਸੀ. ਨਿਊਜ਼ ਨੂੰ ਲੈ ਕੇ ਨਵੀਂ ਰਣਨੀਤੀ
ਕੌਮਕਾਸਟ ਵੱਲੋਂ ਐੱਨ. ਬੀ. ਸੀ. ਯੂਨੀਵਰਸਲ ਦੇ ਕੁਝ ਹਿੱਸਿਆਂ ਨੂੰ ਵੱਖ ਕਰਨ ਦੀ ਯੋਜਨਾ ਨੂੰ ਮੀਡੀਆ ਮਾਹਰ ਇਕ ਵੱਡੀ ਰਣਨੀਤਕ ਚਾਲ ਮੰਨ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨਿਊਜ਼ ਬ੍ਰਾਂਡ ਦੀ ਭਰੋਸੇਯੋਗਤਾ ਨੂੰ ਬਚਾਉਣ ਅਤੇ ਉਸ ਨੂੰ ਨਵੇਂ ਪਲੇਟਫਾਰਮਾਂ ’ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਭਰੋਸਾ ਬਣਿਆ ਸਭ ਤੋਂ ਵੱਡੀ ਤਾਕਤ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਵਧ ਰਹੀਆਂ ਫ਼ਰਜ਼ੀ ਖ਼ਬਰਾਂ ਅਤੇ ਭੁਲੇਖਿਆਂ ਦੇ ਵਿਚਕਾਰ ਦਰਸ਼ਕ ਹੁਣ ਫਿਰ ਤੋਂ ਭਰੋਸੇਯੋਗ ਨਿਊਜ਼ ਬ੍ਰਾਂਡਜ਼ ਵੱਲ ਪਰਤ ਰਹੇ ਹਨ। ਇਹੀ ਕਾਰਨ ਹੈ ਕਿ ਵੱਡੇ ਮੀਡੀਆ ਹਾਊਸ ਆਪਣੀ ਭਰੋਸੇਯੋਗਤਾ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦੇ ਰਹੇ ਹਨ।
ਭਵਿੱਖ ਵਿਚ ਬਦਲ ਸਕਦੀ ਹੈ ਤਸਵੀਰ
ਮੀਡੀਆ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਿਊਜ਼ ਇੰਡਸਟਰੀ ਦਾ ਸਰੂਪ ਪੂਰੀ ਤਰ੍ਹਾਂ ਬਦਲ ਸਕਦਾ ਹੈ। ਟੀ.ਵੀ. ਚੈਨਲ ਅਤੇ ਡਿਜੀਟਲ ਪਲੇਟਫਾਰਮ ਮਿਲ ਕੇ ਨਵੇਂ ਮਾਡਲ ’ਤੇ ਕੰਮ ਕਰਨਗੇ, ਜਿੱਥੇ ਭਰੋਸੇਯੋਗ ਸਮੱਗਰੀ ਹੀ ਸਭ ਤੋਂ ਵੱਡੀ ਪੂੰਜੀ ਹੋਵੇਗੀ।
ਸਟ੍ਰੀਮਿੰਗ ਪਲੇਟਫਾਰਮਾਂ ਤੋਂ ਵਧੀ ਉਮੀਦ
ਮਾਹਰਾਂ ਦਾ ਕਹਿਣਾ ਹੈ ਕਿ ਨੈੱਟਫਲਿਕਸ ਵਰਗੇ ਵੱਡੇ ਸਟ੍ਰੀਮਿੰਗ ਪਲੇਟਫਾਰਮ ਭਵਿੱਖ ਵਿਚ ਨਿਊਜ਼ ਸੈਕਟਰ ਵਿਚ ਨਿਵੇਸ਼ ਵਧਾ ਸਕਦੇ ਹਨ। ਲਾਈਵ ਸਪੋਰਟਸ ਤੋਂ ਬਾਅਦ ਲਾਈਵ ਨਿਊਜ਼ ਨੂੰ ਵੀ ਡਿਜੀਟਲ ਪਲੇਟਫਾਰਮਾਂ ਦਾ ਇਕ ਵੱਡਾ ਆਧਾਰ ਮਿਲ ਸਕਦਾ ਹੈ। ਇਸ ਨਾਲ ਰਵਾਇਤੀ ਨਿਊਜ਼ ਸੰਸਥਾਵਾਂ ਨੂੰ ਨਵੀਂ ਊਰਜਾ ਮਿਲਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਭਾਰਤ ਸਰਕਾਰ ਵੱਲੋਂ Meta ਨੂੰ ਵੱਡਾ ਝਟਕਾ! WhatsApp ਦੇ ਇਸ ਫੀਚਰ 'ਤੇ ਲਗਾਈ ਰੋਕ
NEXT STORY