ਬੋਸਟਨ, (ਭਾਸ਼ਾ)– ਅਮਰੀਕਾ ਦੀ ਤਕਨਾਲੋਜੀ ਖੇਤਰ ਦੀ ਦਿੱਗਜ਼ ਕੰਪਨੀ ਐਪਲ ਨੇ ਆਈਫੋਨ ’ਚ ਉਸ ਸੁਰੱਖਿਆ ਖਾਮੀ ਨੂੰ ਠੀਕ ਕਰ ਲਿਆ ਹੈ, ਜਿਸ ਨਾਲ ਹੈਕਰਸ ਯੂਜ਼ਰਜ਼ ਦੇ ਇਸਤੇਮਾਲ ਤੋਂ ਬਿਨਾਂ ਹੀ ਆਈਫੋਨ ਅਤੇ ਐਪਲ ਦੇ ਹੋਰ ਉਪਕਰਨਾਂ ਨੂੰ ਸਿੱਧੇ ਤੌਰ ’ਤੇ ਹੈਕ ਕਰ ਸਕਦੇ ਸਨ। ਟੋਰੰਟੋ ਯੂਨੀਵਰਿਸਟੀ ਦੀ ਸਿਟੀਜਨ ਲੈਬ ਦੇ ਖੋਜਕਾਰਾਂ ਨੇ ਦੱਸਿਆ ਕਿ ਇਹ ਸੁਰੱਖਿਆ ਖਾਮੀ ਐਪਲ ਦੇ ਸਾਰੇ ਪ੍ਰਮੁੱਖ ਉਪਕਰਨਾਂ ਆਈਫੋਨ, ਮੈਕਸ ਅਤੇ ਐਪਲ ਵਾਂਚ ’ਚ ਸੀ।
ਖੋਜਕਾਰਾਂ ਨੇ 7 ਸਤੰਬਰ ਨੂੰ ਇਕ ਸ਼ੱਕੀ ਕੋਡ ਦੇਖਿਆ ਅਤੇ ਤੁਰੰਤ ਐਪਲ ਨੂੰ ਸੂਚਨਾ ਦਿੱਤੀ। ਇਹ ਪਹਿਲੀ ਵਾਰ ਸੀ ਜਦੋਂ ‘ਜ਼ੀਰੋ-ਕਲਿਕ’ ਦੀ ਦੁਰਵਰਤੋਂ ਬਾਰੇ ਪਤਾ ਲੱਗਾ, ਜਿਸ ’ਚ ਯੂਜ਼ਰਜ਼ ਨੂੰ ਸ਼ੱਕੀ ਲਿੰਕ ਜਾਂ ਹੈਕ ਫਾਈਲਾਂ ਨੂੰ ਖੋਲ੍ਹਣ ਲਈ ਉਸ ’ਤੇ ਕਲਿਕ ਕਰਨ ਦੀ ਲੋੜ ਨਹੀਂ ਹੁੰਦੀ। ਸਿਟੀਜ਼ਨ ਲੈਬ ਨੇ ਪਹਿਲਾਂ ਜ਼ੀਰੋ ਕਲਿਕ ਦੀ ਦੁਰਵਰਤੋਂ ਅਲ-ਜਜੀਰਾ ਦੇ ਪੱਤਰਕਾਰਾਂ ਅਤੇ ਹੋਰ ਲੋਕਾਂ ਦੇ ਫੋਨ ਹੈਕ ਕਰਨ ਲਈ ਕੀਤੇ ਜਾਣ ਦੇ ਸੂਬਤ ਪਾਏ ਸਨ। ਇਕ ਬਲਾਗ ਪੋਸਟ ’ਚ ਐਪਲ ਨੇ ਕਿਹਾ ਕਿ ਉਹ ਆਈਫੋਨ ਅਤੇ ਆਈਪੈਡ ਲਈ ਸੁਰੱਖਿਆ ਅਪਡੇਟ ਜਾਰੀ ਕਰ ਰਿਹਾ ਹੈ ਕਿਉਂਕਿ ਇਕ ਸ਼ੱਕੀ ਪੀ. ਡੀ. ਐੱਫ. ਫਾਈਲ ਨਾਲ ਉਸ ਦਾ ਫੋਨ ਹੈਕ ਹੋ ਸਕਦਾ ਸੀ।
ਇਜ਼ਰਾਈਲੀ ਕੰਪਨੀ ਐੱਨ. ਐੱਸ. ਓ. ਨੇ ਕੀਤੀ ਆਈਫੋਨ ਦੀ ਜਾਸੂਸੀ
ਖੋਜਕਾਰਾਂ ਨੇ ਕਿਹਾ ਕਿ ਸਊਦੀ ਅਰਬ ਦੇ ਇਕ ਵਰਕਰ ਦੇ ਆਈਫੋਨ ਦੇ ਜਾਸੂਸੀ ਲਈ ‘ਜ਼ੀਰੋ-ਕਲਿਕ’ ਦੀ ਸੁਰੱਖਿਆ ਖਾਮੀ ਦਾ ਫਾਇਦਾ ਚੁੱਕਿਆ ਗਿਆ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਹੈਕਰ ਕੰਪਨੀ ਇਜ਼ਰਾਈਲ ਦਾ ਐੱਨ. ਐੱਸ. ਓ. ਸਮੂਹ ਇਸ ਸਾਈਬਰ ਹਮਲੇ ਦੇ ਪਿੱਛੇ ਹੈ। ਐੱਨ. ਐੱਸ. ਓ. ਸਮੂਹ ਨੇ ਇਕ ਲਾਈਨ ਦਾ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਅੱਤਵਾਦ ਅਤੇ ਅਪਰਾਧ ਨਾਲ ਲੜਨ ਲਈ ਉਪਕਰਨ ਮੁਹੱਈਆ ਕਰਵਾਉਂਦਾ ਰਹੇਗਾ।
ਮਰਸੀਡੀਜ਼ ਇੰਡੀਆ ਕਾਰਾਂ ਦਾ ਰਿਕਾਰਡ ਉਤਪਾਦਨ ਕਰਨ ਲਈ ਤਿਆਰ
NEXT STORY