ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਪਣੇ ਆਈਫੋਨ 'ਚ ਐਪਲ ਇੰਟੈਲੀਜੈਂਸ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਇਕ ਜ਼ਰੂਰੀ ਖ਼ਬਰ ਹੈ। ਐਪਲ ਜਲਦੀ ਹੀ iOS 18.1 ਨੂੰ ਰਿਲੀਜ਼ ਕਰਨ ਵਾਲਾ ਹੈ ਜਿਸ ਤੋਂ ਬਾਅਦ ਤਮਾਮ ਆਈਫੋਨ ਮਾਡਲ ਨੂੰ ਐਪਲ ਇੰਟੈਲੀਜੈਂਸ ਦਾ ਸਪੋਰਟ ਮਿਲੇਗਾ। ਐਪਲ ਇੰਟੈਲੀਜੈਂਸ, ਐਪਲ ਦਾ ਏ.ਆਈ. ਟੂਲ ਹੈ ਜਿਸ ਦਾ ਇਸਤੇਮਾਲ ਆਈਫੋਨ 'ਚ ਕਈ ਕੰਮਾਂ ਲਈ ਹੋਵੇਗਾ।
ਸਟੋਰੇਜ ਦੀ ਲੋੜ
ਸਪੋਰਟ ਵਾਲੀ ਡਿਵਾਈਸ ਦੀ ਲਿਸਟ ਦੇ ਡਾਕਿਊਮੈਂਟ 'ਚ ਦੱਸਿਆ ਗਿਆ ਹੈ ਕਿ ਐਪਲ ਇੰਟੈਲੀਜੈਂਸ iPhone 15 Pro, iPhone 15 Pro Max, ਸਾਰੇ iPhone 16 ਮਾਡਲਾਂ ਅਤੇ M1 ਅਤੇ ਉਸ ਤੋਂ ਬਾਅਦ ਵਾਲੇ iPad ਅਤੇ Mac ਮਾਡਲਾਂ 'ਤੇ ਉਪਲੱਬਧ ਹੋਵੇਗਾ। ਆਈਫੋਨ ਡਿਵਾਈਸ ਨੂੰ ਐਪਲ ਇੰਟੈਲੀਜੈਂਸ ਫੀਚਰਜ਼ ਨੂੰ ਇੰਸਟਾਲ ਅਤੇ ਇਸਤੇਮਾਲ ਕਰਨ ਲਈ 4 ਜੀ.ਬੀ. ਸਟੋਰੇਜ ਦੀ ਲੋੜ ਹੋਵੇਗੀ। ਅਜੇ ਤਕ ਇਹ ਸਪਸ਼ਟ ਨਹੀਂ ਹੈ ਕਿ ਭਵਿੱਖ ਦੇ ਏ.ਆਈ. ਫੀਚਰ ਲਈ ਕਿੰਨੀ ਜ਼ਿਆਦਾ ਸਟੋਰੇਜ ਦੀ ਲੋੜ ਹੋਵੇਗੀ। ਅਗਲੇ 12 ਮਹੀਨਿਆਂ 'ਚ ਇਸ ਲੋੜ ਦਾ 8 ਜੀ.ਬੀ. ਤਕ ਹੋਣਾ ਹੈਰਾਨੀਜਨਕ ਨਹੀਂ ਹੋਵੇਗਾ।
iOS 18.1 'ਚ ਆਉਣ ਵਾਲੇ Apple Intelligence ਫੀਚਰਜ਼
iOS 18.1 ਦੇ ਨਾਲ ਐਪਲ ਇੰਟੈਲੀਜੈਂਸ ਦੇ ਸ਼ੁਰੂਆਤੀ ਫੀਚਰਜ਼ ਜਾਰੀ ਕੀਤੇ ਜਾਣਗੇ, ਜਿਸ ਵਿਚ Writing Tools ਸ਼ਾਮਲ ਹੋਣਗੇ ਜੋ ਟੈਕਸਟ ਨੂੰ ਫਿਰ ਤੋਂ ਲਿਖਣ, ਪਰੂਫਰੀਡਿੰਗ ਕਰਨ ਅਤੇ ਸਾਰਾਂਸ਼ ਬਣਾਉਣ 'ਚ ਮਦਦ ਕਰਨਗੇ। ਸਿਰੀ ਦਾ ਡਿਜ਼ਾਈਨ ਪੂਰੀ ਤਰ੍ਹਾਂ ਨਵਾਂ ਹੋਵੇਗਾ, ਜਿਸ ਵਿਚ ਤੁਹਾਡੇ ਸਵਾਲਾਂ ਨੂੰ ਟਾਈਪ ਕਰਨ ਦਾ ਆਪਸ਼ਨ ਵੀ ਹੋਵੇਗਾ। ਸਿਰੀ ਦੇ ਐਕਟਿਵ ਹੋਣ 'ਤੇ ਡਿਵਾਈਸ ਦੇ ਕਿਰਾਨਿਆਂ 'ਤੇ ਚਮਕਣ ਵਾਲੀਆਂ ਲਾਈਟਾਂ ਦਾ ਨਵਾਂ ਡਿਜ਼ਾਈਨ ਦੇਖਿਆ ਜਾ ਸਕਦਾ ਹੈ।
ਆਈਫੋਨ 15 ਦੇ ਮੁਕਾਬਲੇ ਘੱਟ ਹੋਵੇਗੀ ਹੁਣ ਮਾਡਲ 16 ਦੀ ਕੀਮਤ
NEXT STORY