ਗੈਜੇਟ ਡੈਸਕ- ਐਪਲ ਇੰਕ ਪਹਿਲੀ ਵਾਰ ਪ੍ਰੋ ਅਤੇ ਪ੍ਰੋ ਮੈਕਸ ਸਮੇਤ ਆਈਫੋਨ 16 ਦੀ ਪੂਰੀ ਸੀਰੀਜ਼ ਭਾਰਤ ’ਚ ਹੀ ਅਸੈਂਬਲ ਕਰਨ ਜਾ ਰਹੀ ਹੈ। ਨਤੀਜੇ ਵਜੋਂ ਦੇਸ਼ ’ਚ ਅਸੈਂਬਲ ਕੀਤੇ ਗਏ ਆਈਫੋਨ 16 ਮਾਡਲ ਦੀ ਕੀਮਤ ਆਈਫੋਨ 15 ਮਾਡਲ ਦੇ ਮੁਕਾਬਲੇ ਘੱਟ ਹੋਵੇਗੀ। ਹੁਣ ਤੁਸੀਂ ਸਿਰਫ 1,19,900 ਰੁਪਏ ’ਚ ਆਈਫੋਨ 16 ਪ੍ਰੋ ਖਰੀਦ ਸਕਦੇ ਹੋ, ਜੋ ਆਈਫੋਨ 15 ਪ੍ਰੋ ਦੀ ਮੌਜੂਦਾ ਕੀਮਤ ਨਾਲੋਂ 9,900 ਰੁਪਏ ਭਾਵ ਲੱਗਭਗ 7.6 ਫੀਸਦੀ ਸਸਤਾ ਹੈ।
ਦੱਸ ਦੇਈਏ ਕਿ ਇਹ ਫੋਨ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਮਹਿੰਗਾ ਪੈ ਰਿਹਾ ਹੈ। ਇਨ੍ਹਾਂ ਦੇਸ਼ਾਂ ’ਚ ਅਮਰੀਕਾ, ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਮਲੇਸ਼ੀਆ ਤੇ ਥਾਈਲੈਂਡ ਸ਼ਾਮਲ ਹੈ।
ਜੀ. ਐੱਸ. ਟੀ. ਦੀ ਵਜ੍ਹਾ ਨਾਲ ਮਹਿੰਗਾ ਹੈ ਆਈਫੋਨ 16
ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਆਈਫੋਨ ’ਤੇ 18 ਫੀਸਦੀ ਜੀ. ਐੱਸ. ਟੀ. ਲੱਗਦਾ ਹੈ ਅਤੇ ਉਸ ਦਾ ਬੋਝ ਪੂਰੀ ਤਰ੍ਹਾਂ ਗਾਹਕਾਂ ਦੇ ਮੋਢਿਆਂ ’ਤੇ ਆ ਗਿਆ ਹੈ। ਇਹੀ ਕਾਰਨ ਹੈ ਕਿ ਕੀਮਤਾਂ ਉੱਚੀਆਂ ਹਨ। ਇਸ ਤੋਂ ਇਲਾਵਾ ਚੀਨ ਤੋਂ ਆਉਣ ਵਾਲੇ ਪੁਰਜ਼ਿਆਂ ’ਤੇ ਭਾਰੀ ਇੰਪੋਰਟ ਡਿਊਟੀ ਲੱਗਦੀ ਹੈ, ਜੋ 7 ਤੋਂ 8 ਫੀਸਦੀ ਹੈ। ਇਸ ਨੂੰ ਤਾਂ ਕੰਪਨੀ ਕਾਫ਼ੀ ਹੱਦ ਤੱਕ ਖੁਦ ਹੀ ਝੱਲਦੀਆਂ ਹਨ ਪਰ ਫੋਨ ’ਤੇ ਡੀਲਰ ਮਾਰਜਿਨ ਵੀ 10 ਤੋਂ 12 ਫੀਸਦੀ ਹੈ।
ਅਮਰੀਕਾ ’ਚ ਕਿਉ ਘੱਟ ਹਨ ਕੀਮਤਾਂ
ਭਾਰਤ ’ਚ ਕੰਪਨੀ ਦੀ ਮਾਲਕ ਵਾਲੇ ਸਿਰਫ ਦੋ ਸਟੋਰ ਹਨ ਪਰ ਅਮਰੀਕਾ ਵਰਗੇ ਬਾਜ਼ਾਰਾਂ ’ਚ 95 ਫੀਸਦੀ ਵਿਕਰੀ ਦੂਰਸੰਚਾਰ ਕੰਪਨੀਆਂ ਦੇ ਜ਼ਰੀਏ ਹੁੰਦੀ ਹੈ, ਜੋ ਫੋਨ ਦੇ ਨਾਲ ਆਪਣੀਆਂ ਸੇਵਾਵਾਂ ਦਿੰਦੀਆਂ ਹਨ। ਉੱਥੇ ਕੰਪਨੀ ਦੀ ਮਾਲਕੀ ਵਾਲੇ 247 ਤੋਂ ਜ਼ਿਆਦਾ ਸਟੋਰ ਵੀ ਹਨ। ਅਮਰੀਕਾ ’ਚ ਜੀ. ਐੱਸ. ਟੀ. ਦੀ ਬਜਾਏ ਵੈਟ (ਵੈਲਿਊ ਐਡਿਡ ਟੈਕਸ) ਲੱਗਦਾ ਹੈ, ਜੋ ਹਰ ਸੂਬੇ ’ਚ ਵੱਖ-ਵੱਖ ਹੈ। ਇਹ 5 ਤੋਂ 9 ਫੀਸਦੀ ਦੇ ਦਰਮਿਆਨ ਹੈ ਭਾਵ ਭਾਰਤ ’ਚ ਜੀ. ਐੱਸ. ਟੀ. ਨਾਲੋਂ ਅੱਧਾ ਹੈ, ਇਸ ਲਈ ਅਮਰੀਕਾ ’ਚ ਆਈਫੋਨ ਦੀਆਂ ਕੀਮਤਾਂ ਘੱਟ ਹਨ।
ਔਸਤਨ 7 ਫੀਸਦੀ ਵੈਟ ਮੰਨ ਕੇ ਐੱਪਲ ਇੰਕ ਵੱਲੋਂ ਐਲਾਨੀ ਮੂਲ ਕੀਮਤ ’ਚ ਜੋੜਿਆ ਜਾਵੇ ਤਾਂ ਵੀ ਸ਼ੁਕੂਆਤੀ ਮਾਡਲ ਦੀ ਕੀਮਤ ’ਚ 4,700 ਰੁਪਏ ਅਤੇ ਟਾਪ ਐਂਡ ਮਾਡਲ ’ਚ 7,000 ਰੁਪਏ ਦਾ ਫਰਕ ਪਵੇਗਾ, ਤਾਂ ਵੀ ਅਮਰੀਕਾ ਅਤੇ ਭਾਰਤ ’ਚ ਆਈਫੋਨ ਦੀਆਂ ਕੀਮਤਾਂ ’ਚ ਫਰਕ ਕਾਫ਼ੀ ਜ਼ਿਆਦਾ ਹੋਵੇਗਾ।
ਦੁਬਈ ’ਚ ਕਿਉ ਭਾਰਤੀ ਖਰੀਦਦੇ ਹਨ ਆਈਫੋਨ
ਆਈਫੋਨ ਖਰੀਦਦਾਰਾਂ ਲਈ ਦੁਬਈ ਵੀ ਆਕਰਸ਼ਕ ਸਥਾਨ ਹੈ ਅਤੇ ਕਾਫ਼ੀ ਭਾਰਤੀ ਉੱਥੋਂ ਆਈਫੋਨ ਖਰੀਦਦੇ ਹਨ। ਦੁਬਈ ’ਚ ਆਈਫੋਨ ’ਤੇ ਸਿਰਫ 5 ਫੀਸਦੀ ਟੈਕਸ ਲੱਗਦਾ ਹੈ ਅਤੇ ਥਾਈਲੈਂਡ ’ਚ 7 ਫੀਸਦੀ। ਮਲੇਸ਼ੀਆ ’ਚ ਇਸ ਦੀ ਦਰ 6 ਫੀਸਦੀ ਹੈ ਅਤੇ ਵੀਅਤਨਾਮ ’ਚ 10 ਫੀਸਦੀ। ਕੈਨੇਡਾ ’ਚ ਵੀ 5 ਤੋਂ 15 ਫੀਸਦੀ ਟੈਕਸ ਦੇ ਨਾਲ ਤੁਸੀਂ ਆਈਫੋਨ ਖਰੀਦ ਸਕਦੇ ਹੋ।
ਯੂ. ਏ. ਈ., ਥਾਈਲੈਂਡ, ਮਲੇਸ਼ੀਆ ਅਤੇ ਵੀਅਤਨਾਮ ਵਰਗੇ ਦੇਸ਼ਾਂ ਤੋਂ ਆਈਫੋਨ ਖਰੀਦਣ ਦਾ ਫਾਇਦਾ ਇਹ ਵੀ ਹੈ ਕਿ ਵਾਪਸ ਆਉਂਦੇ ਸਮੇਂ ਕੁਝ ਸ਼ਰਤਾਂ ਪੂਰੀਆਂ ਕਰਨ ’ਤੇ ਉਨ੍ਹਾਂ ਨੂੰ ਚੁਕਾਇਆ ਗਿਆ ਸਥਾਨਕ ਟੈਕਸ ਵਾਪਸ ਮਿਲ ਜਾਂਦਾ ਹੈ। ਇਸ ਲਈ ਉਨ੍ਹਾਂ ਦੇਸ਼ਾਂ ’ਚ ਐੱਪਲ ਇੰਕ ਫੋਨ ਦਾ ਜੋ ਬੁਨਿਆਦੀ ਮੁੱਲ ਦੱਸਦੀ ਹੈ, ਅਸਲ ’ਚ ਉਸੇ ਕੀਮਤ ’ਤੇ ਤੁਹਾਨੂੰ ਫੋਨ ਮਿਲ ਵੀ ਜਾਂਦਾ ਹੈ।
Mobile Banking ਰਾਹੀਂ ਖ਼ਾਤੇ 'ਚੋਂ ਉਡਾਏ ਕਰੋੜਾਂ ਰੁਪਏ, ਪੂਰਾ ਮਾਮਲਾ ਜਾਣ ਰਹਿ ਜਾਓਗੇ ਦੰਗ
NEXT STORY