ਗੈਜੇਟ ਡੈਸਕ- ਟੈੱਕ ਦਿੱਗਜ ਐਪਲ ਨੇ 12 ਸਤੰਬਰ ਨੂੰ ਆਈਫੋਨ 15 ਸੀਰੀਜ਼ ਲਾਂਚ ਕੀਤੀ ਸੀ। ਇਸ ਸੀਰੀਜ਼ 'ਚ ਕੰਪਨੀ ਨੇ ਚਾਰ ਨਵੇਂ ਆਈਫੋਨ ਪੇਸ਼ ਕੀਤੇ ਸਨ। ਕੰਪਨੀ ਨੇ ਇਸ ਸੀਰੀਜ਼ ਲਈ 15 ਅਪ੍ਰੈਲ ਤੋਂ ਪ੍ਰੀ-ਬੁਕਿੰਗ ਸ਼ੁਰੂ ਕੀਤੀ ਸੀ ਪਰ ਹੁਣ ਤੁਸੀਂ ਇਸਨੂੰ ਆਨਲਾਈਨ ਦ ਨਾਲ-ਨਾਲ ਆਫਲਾਈਨ ਸਟੋਰਾਂ ਤੋਂ ਵੀ ਖ਼ਰੀਦ ਸਕਦੇ ਹੋ। 22 ਸਤੰਬਰ ਯਾਨੀ ਅੱਜ ਤੋਂ ਇਹ ਫੋਨ ਸਟੋਰ 'ਤੇ ਵੀ ਵਿਕਰੀ ਲਈ ਉਪਲੱਬਧ ਹੋ ਜਾਵੇਗਾ। ਐਪਲ ਨੇ ਇਸ ਵਾਰ ਆਈਫੋਨ 15 ਸੀਰੀਜ਼ ਨੂੰ ਕਈ ਵੱਡੇ ਬਦਲਾਵਾਂ ਦ ਨਾਲ ਪੇਸ਼ ਕੀਤਾ ਹੈ।
ਦੱਸ ਦੇਈਏ ਕਿ ਆਈਫੋਨ 15 ਸੀਰੀਜ਼ 'ਚ ਪਹਿਲੀ ਵਾਰ USB Type C ਚਾਰਜਿੰਗ ਪੋਰਟ ਦਿੱਤਾ ਗਿਆ ਹੈ। ਇਹ ਮੰਗ ਆਈਫੋਨ ਯੂਜ਼ਰਜ਼ ਪਿਛਲੇ ਕਈ ਸਾਲਾਂ ਤੋਂ ਕਰ ਰਹੇ ਸਨ। ਜੇਕਰ ਤੁਸੀਂ ਦਿੱਲੀ ਅਤੇ ਮੁੰਬਈ 'ਚ ਰਹਿੰਦੇ ਹੋ ਤਾਂ ਇੱਥੇ ਐਪਲ ਦ ਅਧਿਕਾਰਤ ਸਟੋਰ ਤੋਂ ਵੀ ਆਈਫੋਨ 15 ਸੀਰੀਜ਼ ਨੂੰ ਖ਼ਰੀਦ ਸਕਦੇ ਹੋ।
ਇਹ ਵੀ ਪੜ੍ਹੋ- iPhone 15 ਸੀਰੀਜ਼ ਦੀ ਸੇਲ ਸ਼ੁਰੂ, ਖ਼ਰੀਦਣ ਤੋਂ ਪਹਿਲਾਂ ਜਾਣ ਲਓ ਬੈਂਕ ਆਫਰਜ਼ ਤੇ ਡਿਸਕਾਊਂਟ ਡਿਟੇਲ
iPhone 15 ਸੀਰੀਜ਼ ਦੀ ਪਹਿਲੀ ਸੇਲ 'ਤੇ ਵੱਡਾ ਡਿਸਕਾਊਂਟ ਆਫਰ
ਜੇਕਰ ਤੁਸੀਂ ਆਈਫੋਨ 15 ਸੀਰੀਜ਼ 'ਚ ਆਈਫੋਨ 15 ਅਤੇ ਆਈਫੋਨ 15 ਪਲੱਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖ਼ਰੀਦਦੇ ਹੋ ਤਾਂ ਤੁਹਾਨੂੰ ਟ੍ਰੇਡ-ਇਨ ਆਫਰ ਦਾ ਵੀ ਲਾਭ ਮਿਲੇਗਾ। ਇਸ ਆਫਰ 'ਚ ਤੁਸੀਂ ਪੁਰਾਣੇ ਫੋਨ ਨੂੰ ਐਕਸਚੇਂਜ ਕਰਵਾ ਕੇ 2,000 ਰੁਪਏ ਤੋਂ ਲੈ ਕੇ 67,800 ਰੁਪਏ ਤਕ ਦਾ ਭਾਰੀ ਡਿਸਕਾਊਂਟ ਪਾ ਸਕਦੇ ਹੋ। ਤੁਹਾਨੂੰ ਧਿਆਨ ਰੱਖਣਾ ਹੋਵੇਗਾ ਕਿ ਟ੍ਰੇਡ-ਇਨ ਵੈਲਿਊ ਤੁਹਾਡੇ ਪੁਰਾਣੇ ਫੋਨ ਦੀ ਕੰਡੀਸ਼ਨ 'ਤੇ ਨਿਰਭਰ ਕਰੇਗੀ।
ਇਹ ਵੀ ਪੜ੍ਹੋ- iPhone 15 ਲਾਂਚ ਹੁੰਦੇ ਹੀ ਸਸਤੇ ਹੋਏ ਪੁਰਾਣੇ ਆਈਫੋਨ, ਜਾਣੋ ਕਿੰਨੀ ਘਟੀ ਕੀਮਤ
iPhone 15 ਸੀਰੀਜਡ ਦੀ ਸ਼ੁਰੂਆਤੀ ਕੀਮਤ
- iPhone 15 - 79,900 ਰੁਪਏ
- iPhone 15 Plus - 89,900 ਰੁਪਏ
- iPhone 15 Pro - 1,34,900 ਰੁਪਏ
- iPhone 15 Pro Max - 1,59,900 ਰੁਪਏ
ਇਹ ਵੀ ਪੜ੍ਹੋ- 6GB ਰੈਮ ਵੇਰੀਐਂਟ 'ਚ ਲਾਂਚ ਹੋਇਆ ਇਹ ਫੋਨ, ਮਿਲਣਗੇ ਆਈਫੋਨ ਵਰਗੇ ਫੀਚਰਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ
NEXT STORY