ਗੈਜੇਟ ਡੈਸਕ : ਐਪਲ ਦੇ ਨਵੇਂ ਆਈਫੋਨ ਨੂੰ ਲੈ ਕੇ ਹਰ ਕੋਈ ਬਹੁਤ ਉਤਸ਼ਾਹਿਤ ਹੈ। ਭਾਵੇਂ ਇਸ ਦੀ ਮਹਿੰਗੀ ਕੀਮਤ ਕਾਰਨ ਹਰ ਕੋਈ ਇਸ ਨੂੰ ਨਹੀਂ ਖਰੀਦ ਸਕਦਾ ਪਰ ਕੰਪਨੀ ਦੀ ਨਵੀਂ ਸੀਰੀਜ਼ ਆਪਣੀ ਕੀਮਤ ਕਾਰਨ ਕਾਫੀ ਚਰਚਾ 'ਚ ਰਹਿੰਦੀ ਹੈ। ਇਸ ਸਾਲ ਐਪਲ ਆਪਣੀ ਆਈਫੋਨ 15 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ।
9to5Mac ਨੇ ਆਪਣੀ ਰਿਪੋਰਟ 'ਚ ਦੱਸਿਆ ਕਿ ਐਪਲ ਸਤੰਬਰ ਦੇ ਤੀਜੇ ਹਫਤੇ ਆਪਣੀ ਨਵੀਂ ਆਈਫੋਨ ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਇਸ ਦਿਨ ਛੁੱਟੀ ਨਾ ਲੈਣ ਦੇ ਨਿਰਦੇਸ਼ ਦਿੱਤੇ ਹਨ। ਦੱਸ ਦੇਈਏ ਕਿ Apple ਆਪਣੇ iPhone ਲਾਂਚ ਈਵੈਂਟ ਨੂੰ ਹਰ ਸਾਲ ਸਤੰਬਰ ਦੇ ਆਸ-ਪਾਸ ਸ਼ਡਿਊਲ ਕਰਦਾ ਹੈ। ਲਾਂਚ ਤੋਂ ਪਹਿਲਾਂ iPhone 15 ਦੀ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਕਈ ਲੀਕਸ ਸਾਹਮਣੇ ਆ ਚੁੱਕੇ ਹਨ।
ਇਹ ਵੀ ਪੜ੍ਹੋ : ਚੰਗੇ ਭਵਿੱਖ ਲਈ ਅਮਰੀਕਾ ਭੇਜੇ ਇਕਲੌਤੇ ਪੁੱਤ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਵਿਛੇ ਸੱਥਰ
ਇਸ ਦਿਨ ਸ਼ੁਰੂ ਹੋਵੇਗੀ ਬੁਕਿੰਗ
ਰਿਪੋਰਟ ਮੁਤਾਬਕ ਜੇਕਰ ਅਸੀਂ 12 ਜਾਂ 13 ਸਤੰਬਰ ਦੀ ਲਾਂਚ ਤਰੀਕ ਨੂੰ ਸਹੀ ਮੰਨਦੇ ਹਾਂ ਤਾਂ ਉਮੀਦ ਕਰ ਸਕਦੇ ਹਾਂ ਕਿ ਨਵੇਂ ਆਈਫੋਨ 15 ਸਤੰਬਰ ਨੂੰ ਪ੍ਰੀ-ਆਰਡਰ ਲਈ ਉਪਲਬਧ ਹੋਣਗੇ ਤੇ ਇਨ੍ਹਾਂ ਨੂੰ 22 ਸਤੰਬਰ ਨੂੰ ਵਿਕਰੀ ਲਈ ਉਪਲਬਧ ਕਰਵਾਇਆ ਜਾ ਸਕਦਾ ਹੈ।
ਦੱਸ ਦੇਈਏ ਕਿ iPhone 15 ਸੀਰੀਜ਼ ਤੋਂ ਇਲਾਵਾ ਕੰਪਨੀ ਸਤੰਬਰ ਦੇ ਈਵੈਂਟ 'ਚ ਅਪਡੇਟਿਡ Apple Watch ਸੀਰੀਜ਼ 9 ਅਤੇ Apple Watch Ultra 2 ਮਾਡਲ ਵੀ ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਐਪਲ iOS 17 ਲਈ ਆਖਰੀ ਡਿਟੇਲ ਅਤੇ ਲਾਂਚ ਡੇਟ ਨਾਲ ਸਬੰਧਤ ਆਪ੍ਰੇਟਿੰਗ ਸਿਸਟਮ ਅਪਡੇਟ ਬਾਰੇ ਵੀ ਜਾਣਕਾਰੀ ਦੇ ਸਕਦੀ ਹੈ।
ਇਹ ਵੀ ਪੜ੍ਹੋ : ਸੇਵਾ ਬਿੱਲ ਪਾਸ ਹੋਣ 'ਤੇ ਕੇਜਰੀਵਾਲ ਦਾ ਵੱਡਾ ਬਿਆਨ, "ਚੋਰ ਦਰਵਾਜ਼ੇ ਰਾਹੀਂ ਦਿੱਲੀ ਦੀ ਸੱਤਾ ਹਥਿਆਉਣ ਦੀ ਕੋਸ਼ਿਸ਼"
Apple iPhone 15 ਸੀਰੀਜ਼ 'ਚ ਕੀ ਹੋਵੇਗਾ ਖਾਸ (ਸੰਭਾਵਿਤ)
iPhone 15 ਸੀਰੀਜ਼ ਦੇ ਕੁਝ ਦਿਲਚਸਪ ਨਵੀਆਂ ਵਿਸ਼ੇਸ਼ਤਾਵਾਂ ਦੇ ਨਾਲ ਆਉਣ ਦੀ ਉਮੀਦ ਹੈ। ਇਸ ਵਿੱਚ ਥੋੜ੍ਹੇ ਕਰਵਡ ਐੱਜ ਤੇ ਡਿਸਪਲੇ ਦੇ ਚਾਰੋਂ ਪਾਸੇ ਪਤਲੇ ਬੇਜ਼ਲਸ ਦੇ ਨਾਲ ਇਕ ਫ੍ਰੈੱਸ਼ ਡਿਜ਼ਾਈਨ ਮਿਲ ਸਕਦਾ ਹੈ। ਨਾਲ ਹੀ ਸਾਰੇ 4 ਨਵੇਂ ਮਾਡਲ ਆਮ ਲਾਈਟਨਿੰਗ ਕਨੈਕਟਰ ਦੀ ਬਜਾਏ ਡਾਇਨਾਮਿਕ ਆਈਲੈਂਡ ਅਤੇ USB-C ਪੋਰਟ ਦੇ ਨਾਲ ਆ ਸਕਦੇ ਹਨ। ਪ੍ਰੋ ਮਾਡਲ ਦੇ ਪੁਰਾਣੇ ਸਟੇਨਲੈੱਸ ਸਟੀਲ ਨੂੰ ਇਕ ਨਵੇਂ ਟਾਈਟੇਨੀਅਮ ਫਰੇਮ ਨਾਲ ਬਦਲਣ ਦੀ ਉਮੀਦ ਹੈ, ਜੋ ਫੋਨ ਨੂੰ ਹੋਰ ਜ਼ਿਆਦਾ ਸਲੀਕ (ਪਤਲੀ) ਲੁਕ ਦੇਵੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Twitter 'ਤੇ ਹੁਣ ਬਿਨਾਂ ਡਰੇ ਕਰੋ ਪੋਸਟ, ਤੁਹਾਡੀ ਕੰਪਨੀ ਨੇ ਕੀਤਾ ਤੰਗ ਤਾਂ Elon Musk ਇੰਝ ਦੇਣਗੇ ਤੁਹਾਡਾ ਸਾਥ
NEXT STORY