ਗੈਜੇਟ ਡੈਸਕ- ਜੇਕਰ ਤੁਸੀਂ ਨਵਾਂ ਆਈਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇੱਕ ਸ਼ਾਨਦਾਰ ਖਬਰ ਹੈ। iPhone 17 ਸੀਰੀਜ਼, ਜੋ ਕਿ ਮਹਿਜ਼ ਤਿੰਨ ਮਹੀਨੇ ਪਹਿਲਾਂ ਲਾਂਚ ਕੀਤੀ ਗਈ ਸੀ, 'ਤੇ ਇਸ ਸਮੇਂ ਬੰਪਰ ਆਫਰ ਚੱਲ ਰਿਹਾ ਹੈ। ਕਰੋਮਾ ਆਨਲਾਈਨ ਸਟੋਰ 'ਤੇ ਲੱਗੀ ਵਿਸ਼ੇਸ਼ ਸੇਲ ਦੌਰਾਨ ਗਾਹਕ ਹਜ਼ਾਰਾਂ ਰੁਪਏ ਦੀ ਬਚਤ ਕਰ ਸਕਦੇ ਹਨ।
ਅੱਧੀ ਕੀਮਤ 'ਤੇ ਮਿਲੇਗਾ iPhone 17
ਦੱਸ ਦੇਈਏ ਕਿ iPhone 17 ਦੀ ਅਸਲ ਕੀਮਤ 82,900 ਰੁਪਏ ਹੈ ਪਰ ਕਰੋਮਾ ਆਨਲਾਈਨ ਸੇਲ ਵਿੱਚ ਵੱਖ-ਵੱਖ ਬੈਂਕ ਆਫਰਾਂ, ਐਕਸਚੇਂਜ ਬੋਨਸ ਅਤੇ ਪੁਰਾਣੇ ਪ੍ਰੋਡਕਟ ਦੀ ਵੈਲਿਊ ਨੂੰ ਮਿਲਾ ਕੇ ਇਸ ਨੂੰ ਲਗਭਗ ਅੱਧੀ ਕੀਮਤ ਯਾਨੀ 48,900 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਹਾਲਾਂਕਿ, ਇਹ ਸੇਲ ਜਲਦ ਹੀ ਖਤਮ ਹੋਣ ਵਾਲੀ ਹੈ, ਇਸ ਲਈ ਗਾਹਕਾਂ ਨੂੰ ਜਲਦੀ ਫੈਸਲਾ ਲੈਣਾ ਹੋਵੇਗਾ।
ਇਹ ਵੀ ਪੜ੍ਹੋ- 108 MP ਕੈਮਰਾ ਵਾਲੇ Redmi ਫੋਨ 'ਤੇ ਮਿਲ ਰਹੀ ਭਾਰੀ ਛੋਟ
iPhone 17 ਦੀਆਂ ਖੂਬੀਆਂ?
ਡਿਸਪਲੇ: iPhone 17 ਵਿੱਚ 120Hz ਰਿਫ੍ਰੈਸ਼ ਰੇਟ ਦੇ ਨਾਲ 6.3 ਇੰਚ ਦੀ LTPO ਸੁਪਰ ਰੇਟੀਨਾ XDR OLED ਡਿਸਪਲੇ ਦਿੱਤੀ ਗਈ ਹੈ। ਸਕਰੀਨ ਦੀ ਸੁਰੱਖਿਆ ਲਈ 'ਸੈਰਾਮਿਕ ਸ਼ੀਲਡ 2' ਦੀ ਵਰਤੋਂ ਕੀਤੀ ਗਈ ਹੈ।
ਕੈਮਰਾ: ਫੋਟੋਗ੍ਰਾਫੀ ਲਈ ਇਸ ਵਿੱਚ 48MP + 48MP ਦਾ ਡਿਊਲ ਰੀਅਰ ਕੈਮਰਾ ਸੈੱਟਅੱਪ ਹੈ, ਜੋ 120 ਡਿਗਰੀ ਫੀਲਡ ਵਿਊ ਕੈਪਚਰ ਕਰ ਸਕਦਾ ਹੈ। ਸੈਲਫੀ ਲਈ ਫਰੰਟ 'ਤੇ 18MP ਦਾ ਕੈਮਰਾ ਦਿੱਤਾ ਗਿਆ ਹੈ।
ਪਾਵਰਫੁੱਲ ਚਿੱਪਸੈੱਟ: ਇਸ ਵਿੱਚ ਐਪਲ ਦੀ ਸਭ ਤੋਂ ਸ਼ਕਤੀਸ਼ਾਲੀ A19 ਚਿੱਪਸੈੱਟ ਲਗਾਈ ਗਈ ਹੈ, ਜੋ ਬਿਹਤਰ ਗ੍ਰਾਫਿਕਸ ਅਤੇ ਤੇਜ਼ ਰਫਤਾਰ ਯਕੀਨੀ ਬਣਾਉਂਦੀ ਹੈ।
ਸਟੋਰੇਜ: ਇਸ ਦਾ ਸ਼ੁਰੂਆਤੀ ਵੇਰੀਐਂਟ 256GB ਇੰਟਰਨਲ ਸਟੋਰੇਜ ਦੇ ਨਾਲ ਆਉਂਦਾ ਹੈ।
ਇਹ ਵੀ ਪੜ੍ਹੋ- ਘਰ ਬਣ ਜਾਵੇਗਾ ਸਿਨੇਮਾ ਹਾਲ! Samsung ਨੇ ਲਾਂਚ ਕੀਤਾ ਦੁਨੀਆ ਦਾ ਪਹਿਲਾ 130-ਇੰਚ Micro RGB TV
ਹੁਣ YouTube 'ਤੇ ਨਹੀਂ ਦਿਸਣਗੇ ਲੰਬੇ ਵਿਗਿਆਪਨ, ਇਸ ਦੇਸ਼ ਨੇ ਬਣਾ ਦਿੱਤਾ ਨਵਾਂ ਕਾਨੂੰਨ
NEXT STORY