ਜਲੰਧਰ— ਐਪਲ ਦੇ ਨਵੇਂ ਆਈਫੋਨ ਲਾਂਚ ਹੋਣ ਤੋਂ ਪਹਿਲਾਂ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਇਸ ਦੌਰਾਨ ਆਈਫੋਨ 9 ਨੂੰ ਲੈ ਕੇ ਇਕ ਲੀਕ ਸਾਹਮਣੇ ਆਇਆ ਹੈ ਜਿਸ ਵਿਚ 6.1-ਇੰਚ ਵਾਲੇ ਆਈਫੋਨ 9 ਦੇ ਸਿੰਗਲ ਰੀਅਰ ਕੈਮਰੇ ਬਾਰੇ ਖੁਲਾਸਾ ਕੀਤਾ ਗਿਆ ਹੈ। ਰਿਪੋਰਟ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਈਫੋਨ 9 ਗਲਾਕਸ ਅਤੇ ਬਲੈਕ ਵੇਰੀਐਂਟ 'ਚ ਆਏਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਇਸ ਵੇਰੀਐਂਟ ਦੀ ਕੀਮਤ ਬਾਕੀ ਦੋ ਆਈਫੋਨ ਐਕਸ ਦੇ ਵੇਰੀਐਂਟ ਨਾਲੋਂ ਘੱਟ ਹੋਵੇਗੀ। ਹਾਲਾਂਕਿ ਇਹ ਫੁੱਲ ਸਕਰੀਨ ਡਿਸਪਲੇਅ ਨੌਚ ਦੇ ਨਾਲ ਆਏਗਾ।

ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਬਜਟ ਆਈਫੋਨ ਐਕਸ ਸਿੰਗਲ ਰੀਅਰ ਕੈਮਰੇ ਦੇ ਨਾਲ ਆਉਣਗੇ। 6.1-ਇੰਚ ਵਾਲਾ ਆਈਫੋਨ 9 ਪਹਿਲਾਂ ਵਾਲੇ ਆਈਫੋਨ 8 ਨੂੰ ਰਿਪਲੇਸ ਕਰ ਦੇਵੇਗਾ। ਦੋਵੇਂ ਹੀ ਮਹਿੰਗੇ ਆਈਫੋਨ ਐਕਸ ਵਾਲੇ ਵੇਰੀਐਂਟ 'ਚ ਡਿਊਲ ਰੀਅਰ ਕੈਮਰਾ ਦਿੱਤਾ ਜਾਵੇਗਾ। ਦੋਵਾਂ 'ਚ ਓ.ਐੱਲ.ਈ.ਡੀ. ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਨਾਲ ਸਮਾਰਟਫੋਨਸ ਦੀ ਕੀਮਤ ਹੋਰ ਵਧ ਜਾਵੇਗੀ। ਆਈਫੋਨ ਐਕਸ ਦੀ ਕੀਮਤ 61,000 ਰੁਪਏ ਤੋਂ ਲੈ ਕੇ 68,000 ਰੁਪਏ ਤਕ ਹੋ ਸਕਦੀ ਹੈ।
ਇਸ ਤੋਂ ਪਹਿਲਾਂ ਦੀਆਂ ਲੀਕ ਖਬਰਾਂ 'ਚ ਦੱਸਿਆ ਜਾ ਰਿਹਾ ਹੈ ਕਿ 6.1-ਇੰਚ ਵਾਲੇ ਬਜਟ ਐੱਲ.ਸੀ.ਡੀ. ਵੇਰੀਐਂਟ 'ਚ ਡਿਊਲ ਸਿਮ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ ਪਰ ਡਿਊਲ ਸਿਮ ਮਾਡਲ ਸਿਰਫ ਚੀਨ 'ਚ ਹੀ ਉਪਲੱਬਧ ਕੀਤਾ ਜਾਵੇਗਾ।
ਹੁਣ ਚੋਣਾਂ 'ਚ ਨਹੀਂ ਹੋ ਸਕੇਗਾ ਵਟਸਐਪ ਦਾ ਗਲਤ ਇਸਤੇਮਾਲ
NEXT STORY