Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, AUG 15, 2026

    9:12:04 PM

  • youth akali dal akali president

    ਯੂਥ ਅਕਾਲੀ ਦਲ ਦੇ ਪ੍ਰਧਾਨ ਨਾਲ ਵੱਡਾ ਹਾਦਸਾ, ਭਿਆਨਕ...

  • punjab bandh announcement

    ਵੱਡੀ ਖਬਰ : 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ

  • harsimrat badal gets emotional at the rally

    ਹਰਸਿਮਰਤ ਨੇ ਦੱਸੀ ਸੁਖਬੀਰ ਬਾਦਲ 'ਤੇ ਹਮਲੇ ਦੀ...

  • major weather warning in punjab on august 17 and 18

    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਨਾ ਵਾਅਦੇ ਚੱਲੇ, ਨਾ ਨੇਤਾਵਾਂ ਦਾ ਜਾਦੂ, ਰਾਜਗ ਦੀ ਹਨੇਰੀ ’ਚ ਤੀਲਿਆਂ ਵਾਂਗ ਖਿੱਲਰਿਆ ਮਹਾਗੱਠਜੋੜ

NATIONAL News Punjabi(ਦੇਸ਼)

ਨਾ ਵਾਅਦੇ ਚੱਲੇ, ਨਾ ਨੇਤਾਵਾਂ ਦਾ ਜਾਦੂ, ਰਾਜਗ ਦੀ ਹਨੇਰੀ ’ਚ ਤੀਲਿਆਂ ਵਾਂਗ ਖਿੱਲਰਿਆ ਮਹਾਗੱਠਜੋੜ

  • Edited By Rakesh,
  • Updated: 15 Nov, 2025 06:20 PM
National
the grand alliance scattered like locusts in the nda storm
  • Share
    • Facebook
    • Tumblr
    • Linkedin
    • Twitter
  • Comment

ਜਲੰਧਰ, (ਅਨਿਲ ਪਾਹਵਾ)- ਬਿਹਾਰ ਚੋਣਾਂ 2025 ਦੇ ਨਤੀਜਿਆਂ ਨੇ ਪੂਰੇ ਸੂਬੇ ਦੀ ਸਿਆਸੀ ਤਸਵੀਰ ਨੂੰ ਪੂਰੀ ਤਰ੍ਹਾਂ ਸਪਸ਼ਟ ਕਰ ਦਿੱਤਾ ਹੈ। ਰਾਜਗ ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਲਗਭਗ ਪੂਰਾ ਮੈਦਾਨ ਸਮੇਟ ਲਿਆ, ਜਦਕਿ ਮਹਾਗੱਠਜੋੜ ਅਤੇ ਜਨ ਸੁਰਾਜ ਦੋਵੇਂ ਆਪਣੀਆਂ ਉਮੀਦਾਂ ਦੇ ਪ੍ਰਛਾਵੇਂ ਤੱਕ ਵੀ ਨਹੀਂ ਪਹੁੰਚ ਸਕੇ। ਤੇਜਸਵੀ ਯਾਦਵ ਨੂੰ ਚਿਹਰਾ ਬਣਾ ਕੇ ਉੱਤਰੇ ਮਹਾਗੱਠਜੋੜ ਤੋਂ ਲੋਕ ਜਿਸ ਤੇਜ਼ੀ ਅਤੇ ਬਦਲਾਅ ਦੀ ਉਮੀਦ ਕਰ ਰਹੇ ਸਨ, ਉਹ ਸਾਕਾਰ ਨਹੀਂ ਹੋ ਸਕਿਆ। ਸਭ ਤੋਂ ਵੱਡਾ ਸਵਾਲ ਇਹੀ ਹੈ-ਤੇਜਸਵੀ ਅਤੇ ਰਾਹੁਲ ਗਾਂਧੀ ਦਾ ਜਾਦੂ ਇਸ ਵਾਰ ਕਿਉਂ ਨਹੀਂ ਚੱਲਿਆ?

ਸੂਬੇ ਵਿਚ ਬੇਰੁਜ਼ਗਾਰੀ ਅਤੇ ਪ੍ਰਵਾਸ ਵਰਗੀਆਂ ਗੰਭੀਰ ਚੁਣੌਤੀਆਂ ਦੇ ਬਾਵਜੂਦ ‘‘ਹਰ ਘਰ ਨੌਕਰੀ’’ ਦਾ ਵਾਅਦਾ ਵੀ ਲੋਕਾਂ ਨੂੰ ਪੂਰੀ ਤਰ੍ਹਾਂ ਆਕਰਸ਼ਿਤ ਨਹੀਂ ਕਰ ਸਕਿਆ। ਓਧਰ, ਦੂਜੇ ਪਾਸੇ 15 ਸਾਲ ਤੋਂ ਵੱਧ ਸਮੇਂ ਦੇ ਰਾਜ ਦੇ ਬਾਵਜੂਦ ਜਨਤਾ ਵਿਚ ਨਿਤੀਸ਼ ਕੁਮਾਰ ਪ੍ਰਤੀ ਕੋਈ ਥਕਾਵਟ ਜਾਂ ਨਾਰਾਜ਼ਗੀ ਦਿਖਾਈ ਨਹੀਂ ਦਿੱਤੀ। ਇਹ ਵਿਰੋਧਾਭਾਸ ਮਹਾਗੱਠਜੋੜ ਦੀ ਹਾਰ ਦਾ ਮੂਲ ਕਾਰਨ ਸਾਬਤ ਹੋਇਆ।

ਮੁੱਦਿਆਂ ਦੀ ਲੜਾਈ ’ਚ ਪਛੜਿਆ ਮਹਾਗੱਠਜੋੜ

ਮਹਾਗੱਠਜੋੜ ਬੇਰੁਜ਼ਗਾਰੀ, ਸਿੱਖਿਆ, ਖੇਤੀਬਾੜੀ ਅਤੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਚੁੱਕਣ ਲਈ ਤਾਂ ਮੈਦਾਨ ਵਿਚ ਉਤਰਿਆ ਪਰ ਉਨ੍ਹਾਂ ਨੂੰ ਇਕ ਠੋਸ ਨੈਰੇਟਿਵ ਵਿਚ ਨਹੀਂ ਬਦਲ ਸਕਿਆ। ਓਧਰ, ਰਾਜਗ ਨੇ ਵਿਕਾਸ, ਸੁਰੱਖਿਆ ਅਤੇ ਸਥਿਰ ਸ਼ਾਸਨ ਦੇ ਆਪਣੇ ਸੰਦੇਸ਼ ਨੂੰ ਜ਼ੋਰਦਾਰ ਢੰਗ ਨਾਲ ਹਰ ਗਲੀ-ਮੁਹੱਲੇ ਵਿਚ ਪਹੁੰਚਾਇਆ। ਤੇਜਸਵੀ ਯਾਦਵ ਦੀਆਂ ਰੈਲੀਆਂ ਵਿਚ ਵੀ ਉਹੀ ਪੁਰਾਣੇ ਵਾਅਦੇ ਸੁਣਾਈ ਦਿੱਤੇ, ਜਿਨ੍ਹਾਂ ’ਤੇ ਨੌਜਵਾਨ ਵੋਟਰ ਭਰੋਸਾ ਨਹੀਂ ਪ੍ਰਗਟਾ ਸਕੇ। ਤੇਜਸਵੀ ਯਾਦਵ ਨੇ ਰੁਜ਼ਗਾਰ ਨੂੰ ਚੋਣਾਂ ਦੇ ਕੇਂਦਰ ਵਿਚ ਰੱਖਿਆ ਜੋ ਕਿ ਬਿਹਾਰ ਦੀ ਸਭ ਤੋਂ ਵੱਡੀ ਸਮੱਸਿਆ ਹੈ। ਪਰ ਸਰਕਾਰੀ ਨੌਕਰੀ ਹਰ ਘਰ ਤੱਕ ਪਹੁੰਚਾਉਣ ਦਾ ਵਾਅਦਾ ਕਈ ਵੋਟਰਾਂ ਨੂੰ ਅਵਿਹਾਰਕ ਲੱਗਾ। ਲੋਕਾਂ ਨੂੰ ਇਸਦਾ ਠੋਸ ਖਾਕਾ ਨਹੀਂ ਦਿੱਸਿਆ ਅਤੇ ਵਾਅਦਾ ਜਿੰਨਾ ਵੱਡਾ ਸੀ , ਓਨੇ ਹੀ ਖਦਸ਼ੇ ਵੀ ਸਨ। ਨਤੀਜਾ ਇਹ ਹੋਇਆ ਕਿ ਨੌਜਵਾਨ ਵੋਟਰਾਂ ਦਰਮਿਆਨ ਇਹ ਮੁੱਦਾ ਬਲ ਲੈਣ ਦਾ ਬਜਾਏ ਉਲਟਾ ਅਸਰ ਛੱਡ ਗਿਆ।

ਜੰਗਲ ਰਾਜ ਦੇ ਪ੍ਰਛਾਵੇਂ ਤੋਂ ਉੱਭਰ ਨਾ ਸਕੇ

ਰਾਜਗ ਨੇ ਪੂਰੀਆਂ ਚੋਣਾਂ ਦੌਰਾਨ ‘ਜੰਗਲ ਰਾਜ’ ਦੀ ਯਾਦ ਤਾਜ਼ਾ ਰੱਖੀ। ਹਾਲਾਂਕਿ ਜਿਹੜੇ ਦਿਨਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਨੂੰ ਯਾਦ ਕਰਨ ਵਾਲੇ ਘੱਟ ਹਨ ਪਰ ਰਾਜਗ ਦੇ ਅਕਸ ’ਤੇ ਇਹ ਠੱਪਾ ਅੱਜ ਵੀ ਭਾਰੀ ਪੈਂਦਾ ਹੈ। ਇਹ ਮੁੱਦਾ ਸਾਲਾਂ ਤੋਂ ਰਾਜਦ ਦੇ ਵੋਟ ਬੈਂਕ ਨੂੰ ਕੱਟਦਾ ਆਇਆ ਹੈ ਅਤੇ ਇਸ ਵਾਰ ਵੀ ਅਸਰ ਸਪੱਸ਼ਟ ਦਿੱਸਿਆ।

ਸੀਟਾਂ ਦੀ ਵੰਡ ਨੇ ਵਿਗਾੜੀ ਖੇਡ

ਪਹਿਲੇ ਪੜਾਅ ਲਈ ਨਾਮਜ਼ਦਗੀਆਂ ਸ਼ੁਰੂ ਹੁੰਦੇ ਹੀ ਮਹਾਗੱਠਜੋੜ ਦੀਆਂ ਅੰਦਰੂਨੀ ਤਰੇੜਾਂ ਸਾਹਮਣੇ ਆਉਣੀਆਂ ਆਉਣ ਲੱਗੀਆਂ। ਕੁਟੁੰਬਾ, ਲਾਲਗੰਜ, ਵੈਸ਼ਾਲੀ ਅਤੇ ਬੱਛਵਾੜਾ ਵਰਗੀਆਂ ਸੀਟਾਂ ’ਤੇ ਤਾਲਮੇਲ ਹੀ ਨਹੀਂ ਬਣ ਸਕਿਆ। ਦੋਸਤਾਨਾ ਮੁਕਾਬਲੇ ਅਤੇ ਆਪਸੀ ਭਰਮ ਨੇ ਜਨਤਾ ਦੇ ਦਰਮਿਆਨ ਇਹ ਸੰਦੇਸ਼ ਦਿੱਤਾ ਕਿ ਗਠਜੋੜ ਖੁਦ ਹੀ ਇਕਜੁੱਟ ਨਹੀਂ ਹੈ। ਭਰੋਸੇਯੋਗਤਾ ’ਤੇ ਇਸ ਦਾ ਸਿੱਧਾ ਅਸਰ ਪਿਆ। ਚੋਣਾਂ ਦੌਰਾਨ ਅਚਾਨਕ ਹੀ ਵੀ. ਆਈ. ਪੀ. ਮੁਖੀ ਮੁਕੇਸ਼ ਸਾਹਨੀ ਦੀਆਂ ਰੈਲੀਆਂ ਦਾ ਰੱਦ ਹੋਣਾ ਅਤੇ ਸੋਸ਼ਲ ਮੀਡੀਆ ’ਤੇ ਤੇਜਸਵੀ-ਸਾਹਨੀ ਵਿਚਕਾਰ ਮਤਭੇਦਾਂ ਦੀਆਂ ਖਬਰਾਂ ਮਹਾਗਠਜੋੜ ਦੇ ਅੰਦਰ ਅਸਥਿਰਤਾ ਦਾ ਸੰਕੇਤ ਬਣ ਗਈਆਂ।

ਕਈ ਸੀਟਾਂ ’ਤੇ ਉਮੀਦਵਾਰ ਬਦਲਣ ਨਾਲ ਸਥਾਨਕ ਪੱਧਰ ’ਤੇ ਨਾਰਾਜ਼ਗੀ ਖੁੱਲ੍ਹੇਆਮ ਦਿਸੀ। ਰਾਜਦ ਦੇ ਰਵਾਇਤੀ ਗੜ੍ਹਾਂ ਵਿਚ ਵੀ ਬੂਥ ਸੰਚਾਲਨ ਕਮਜ਼ੋਰ ਪਿਆ। ਕਾਂਗਰਸ ਦੇ ਕਈ ਉਮੀਦਵਾਰਾਂ ਨੂੰ ਜਨਤਾ ਪਛਾਣ ਨਹੀਂ ਸਕੀ-ਭਰੋਸੇਯੋਗਤਾ ਤਾਂ ਦੂਰ ਦੀ ਗੱਲ ਰਹੀ। ਨੌਜਵਾਨਾਂ, ਔਰਤਾਂ ਅਤੇ ਨਵੇਂ ਵੋਟ ਸਮੂਹਾਂ ਤੱਕ ਪਹੁੰਚ ਬਨਾਉਣ ਵਿਚ ਵੀ ਮਹਾਗੱਠਜੋੜ ਪਛੜ ਗਿਆ। ਜਿਵੇਂ ਸਿਆਣੇ ਕਹਿੰਦੇ ਹਨ ਕਿ ਜ਼ਮੀਨ ਦੀ ਪਕੜ ਢਿੱਲੀ- ਅਤੇ ਹਾਰ ਪੱਕੀ। ਇਹ ਚੋਣਾਂ ਮਹਾਗੱਠਜੋੜ ਨੂੰ ਸਪੱਸ਼ਟ ਸੰਕੇਤ ਦੇ ਗਈਆਂ ਕਿ ਕੇਵਲ ਪੁਰਾਣੇ ਨਾਅਰੇ, ਪੁਰਾਣੀਆਂ ਜਾਤੀ ਗਣਨਾਵਾਂ ਅਤੇ ਕਾਗਜ਼ੀ ਗਠਜੋੜ ਹੁਣ ਜਿੱਤ ਦੀ ਗਰੰਟੀ ਨਹੀਂ ਹਨ। ਅੱਜ ਦੇ ਵੋਟਰ ਨੂੰ ਸਪੱਸ਼ਟ ਲੀਡਰਸ਼ਿਪ, ਮਜ਼ਬੂਤ ​​ਸੰਗਠਨ ਅਤੇ ਭਰੋਸੇਮੰਦ ਸਿਆਸੀ-ਕਹਾਣੀ ਚਾਹੀਦੀ-ਜੋ ਵਿਰੋਧੀ ਧਿਰ ਤਿਆਰ ਨਹੀਂ ਕਰ ਸਕੀ।

ਰਾਜਦ ਦਾ ਜਾਤੀ ਸੰਤੁਲਨ ਵਿਘੜਿਆ

ਰਾਜਦ ਵੱਲੋਂ 52 ਯਾਦਵ ਉਮੀਦਵਾਰਾਂ ਨੂੰ ਉਤਾਰਨ ਨਾਲ ਪਾਰਟੀ ’ਤੇ ਜਾਤੀਵਾਦੀ ਅਕਸ ਦਾ ਦੋਸ਼ ਹੋਰ ਮਜ਼ਬੂਤ ਹੋਇਆ। ਹੇਠਲੇ ਵਰਗਾਂ ਅਤੇ ਬਹੁਤ ਹੀ ਪਛੜੇ ਭਾਈਚਾਰਿਆਂ ਦੇ ਵੋਟਰਾਂ ਨੂੰ ਜਾਪਿਆ ਕਿ ਉਨ੍ਹਾਂ ਲਈ ਜਗ੍ਹਾ ਸੁੰਗੜ ਰਹੀ ਹੈ, ਜਿਸ ਕਾਰਨ ਸਿਆਸੀ ਸੰਤੁਲਨ ਵਿਗੜਿਆ ਅਤੇ ਮਹਾਗੱਠਜੋੜ ਵਿਆਪਕ ਸਮਰਥਨ ਪ੍ਰਾਪਤ ਕਰਨ ਵਿਚ ਅਸਫਲ ਰਿਹਾ। ਬਿਹਾਰ ਦੀ ਸਮਾਜਿਕ ਸਿਆਸਤ ਸਿਰਫ ਅੰਕੜਿਆਂ ਦੀ ਖੇਡ ਨਹੀਂ ਹੁੰਦੀ-ਇਹ ਭਰੋਸੇ, ਸੰਪਰਕ ਅਤੇ ਸਮੇਂ ਸਿਰ ਡਿਲੀਵਰੀ ’ਤੇ ਟਿਕਦੀ ਹੈ। ਇਸ ਵਾਰ ਮਹਾਗੱਠਜੋੜ ਜਾਤੀ ਗਣਨਾਵਾਂ ਵਿਚ ਇੰਨਾ ਵਿਸ਼ਵਾਸੀ ਹੋ ਗਿਆ ਕਿ ਇਹ ਬਦਲਦੇ ਸਮਾਜਿਕ ਮਾਹੌਲ ਨੂੰ ਸਮਝਣ ਵਿਚ ਅਸਫਲ ਰਿਹਾ। ਹੇਠਲੇ ਵਰਗਾਂ, ਪਛੜੀਆਂ ਜਾਤੀਆਂ, ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਅਤੇ ਔਰਤਾਂ ਵਿਚ ਇਕ ਨਵੀਂ ਸਿਆਸੀ ਸਮਝ ਵਿਕਸਤ ਹੋ ਰਹੀ ਸੀ, ਜਿਸਦਾ ਫਾਇਦਾ ਰਾਜਗ ਨੇ ਬਰੀਕੀ ਨਾਲ ਉਠਾਇਆ। ਓਧਰ, ਮਹਾਗਠਜੋੜ ਪੁਰਾਣੇ ਵੋਟ ਬੈਂਕ ਦੇ ਸਹਾਰੇ ਚੋਣਾਂ ਵਾਲੀ ਬੇੜੀ ਪਾਰ ਲਾਉਣੀ ਚਾਹੁੰਦਾ ਰਿਹਾ, ਜਦਕਿ ਜਨਤਾ ਨਵੇਂ ਬਦਲਾਂ ਅਤੇ ਸਥਿਰ ਲੀਡਰਸ਼ਿਪ ਦੀ ਭਾਲ ਵਿਚ ਸੀ।

ਤੇਜਸਵੀ ਦੀ ਕਮਜ਼ੋਰ ਰਣਨੀਤੀ

ਪੂਰੇ ਸੂਬੇ ਵਿਚ ਦੌਰੇ ਕਰਨ ਅਤੇ ਦਰਜਨਾਂ ਰੈਲੀਆਂ ਦੇ ਬਾਵਜੂਦ ਤੇਜਸਵੀ ਯਾਦਵ ਚੋਣ ਸੰਚਾਲਨ ਦੀ ਅਸਲ ਪ੍ਰੀਖਿਆ ਵਿਚ ਤਿਲਕਦੇ ਦਿਸੇ। ਇਕ ਪਾਸੇ ਜਿੱਥੇ ਭਾਜਪਾ ਦੇ ਚਾਣਕਿਆ ਕਹੇ ਜਾਂਦੇ ਅਮਿਤ ਸ਼ਾਹ ਬਿਹਾਰ ਦੇ ਲਈ ਰਣਨੀਤੀ ਵਿਚ ਸ਼ਾਮਲ ਸਨ, ਓਧਰ ਦੂਜੇ ਪਾਸੇ ਤੇਜਸਵੀ ਉਸ ਪੱਧਰ ਦੀ ਰਣਨੀਤੀ ਨਹੀਂ ਬਣਾ ਸਕੇ। ਤੇਜਸਵੀ ਦੀ ਆਵਾਜ਼ ਬਿਹਾਰ ਵਿਚ ਗੂੰਜਦੀ ਰਹੀ ਪਰ ਸਹਿਯੋਗੀ ਪਾਰਟੀਆਂ ਨਾਲ ਤਾਲਮੇਲ ਦੀ ਨੀਂਹ ਕਮਜ਼ੋਰ ਰਹੀ। ਸੀਟਾਂ ਅਤੇ ਮੁੱਦਿਆਂ ’ਤੇ ਸਾਂਝੀ ਰਣਨੀਤੀ ਦੀ ਘਾਟ ਨੇ ਪੂਰੀ ਮੁਹਿੰਮ ਨੂੰ ਖੰਡਿਤ ਕਰ ਦਿੱਤਾ।

ਕਾਂਗਰਸ ਬਣੀ ਕਮਜ਼ੋਰ ਕੜੀ

ਗੱਠਜੋੜ ਦੀ ਵੱਡੀ ਭਾਈਵਾਲ ਹੁੰਦੇ ਹੋਏ ਵੀ ਕਾਂਗਰਸ ਇਸ ਚੋਣ ਵਿਚ ਸਭ ਤੋਂ ਭਾਰੀ ਬੋਝ ਸਾਬਤ ਹੋਈ। ਟਿਕਟਾਂ ਦੀ ਵੰਡ ’ਤੇ ਨਾਰਾਜ਼ਗੀ, ਕਈ ਸੀਟਾਂ ’ ਤੇ ਗਲਤ ਉਮੀਦਵਾਰ, ਸੰਘਠਨ ਦਾ ਸੁਸਤ ਢਾਂਚਾ-ਇਨ੍ਹਾਂ ਸਾਰਿਆਂ ਨੇ ਮਾਹੌਲ ਵਿਗਾੜਿਆ। ਰਾਜਦ ਅਤੇ ਕਾਂਗਰਸ ਦੇ ਦਰਮਿਆਨ ਸੀਟਾਂ ਦੀ ਵੰਡ ਉਤੇ ਖਿੱਚੋਤਾਣ ਸ਼ੁਰੂਆਤੀ ਦੌਰ ਤੋਂ ਹੀ ਸਪੱਸ਼ਟ ਸੀ, ਜਿਸ ਦਾ ਅਸਰ ਪੂਰੀ ਚੋਣ ਮੁਹਿੰਮ ’ਤੇ ਪਿਆ। ਕਾਂਗਰਸੀ ਪ੍ਰਚਾਰ ਵਿਚ ਵੀ ਇਕਰੂਪਤਾ ਨਹੀਂ ਦਿਸੀ ਅਤੇ ਵਰਕਰਾਂ ਵਿਚ ਜੋਸ਼ ਦੀ ਘਾਟ ਸਾਫ ਮਹਿਸੂਸ ਹੋਈ।

  • grand alliance
  • scattered
  • locusts
  • NDA storm

ਦੋ ਦੀ ਲੜਾਈ ’ਚ ‘ਤੀਸਰੇ’ ਵਜੋਂ ਨਹੀਂ ਟਿਕ ਸਕੇ ਪ੍ਰਸ਼ਾਂਤ ਕਿਸ਼ੋਰ ਅਤੇ ਅਸਦੂਦੀਨ ਓਵੈਸੀ

NEXT STORY

Stories You May Like

  • narendra modi  nda mp  house  monsoon session
    ਨਵੇਂ ਰਾਜਗ ਸੰਸਦ ਮੈਂਬਰਾਂ ਨੂੰ PM ਮੋਦੀ ਦੀ ਨਸੀਹਤ, ਸਦਨ ਦੀ ਚਿੰਤਾ ਬਾਹਰ ਨਾ ਲੈ ਕੇ ਜਾਓ
  • colorless chicken lollipop viral
    ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ, ਇੰਟਰਨੈੱਟ 'ਤੇ ਛਿੱੜੀ ਬਹਿਸ
  • iran warns us isarel
    'ਨਾ ਰੁਕਾਂਗੇ, ਨਾ ਝੁਕਾਂਗੇ', ਅਮਰੀਕਾ-ਇਜ਼ਰਾਈਲ ਨੂੰ ਪੇਜ਼ੇਸ਼ਕੀਅਨ ਦੀ ਦੋ ਟੂਕ
  • a i  created to help people
    ‘ਲੋਕਾਂ ਦੀ ਸਹਾਇਤਾ ਲਈ ਬਣੀ ਏ. ਆਈ.’ ਕਿਤੇ ਮਾਨਵ ਜਾਤੀ ਦੀ ਦੁਸ਼ਮਣ ਨਾ ਬਣ ਜਾਵੇ!
  • the robbers showed no mercy
    ਲੁਟੇਰਿਆਂ ਨੂੰ ਨਾ ਆਇਆ ਤਰਸ, 900 ਰੁਪਏ ਖਾਤਰ 3 ਲੁਟੇਰਿਆਂ ਨੇ ਤੋੜ'ਤੀ ਮੁੰਡੇ ਦੀ ਚੱਪਣੀ
  • ameesha patel is still single at the age of 51
    51 ਦੀ ਉਮਰ 'ਚ ਵੀ ਸਿੰਗਲ ਹੈ ਅਮੀਸ਼ਾ ਪਟੇਲ; ਦੱਸੀ ਵਿਆਹ ਨਾ ਕਰਵਾਉਣ ਦੀ ਅਸਲ ਵਜ੍ਹਾ
  • kumar sanu takes a playful dig at udit narayan  s kiss row
    'ਨਾ ਮੈਂ ਚੁੰਮਾ ਦਿੱਤਾ, ਨਾ ਲਿਆ'; ਕੁਮਾਰ ਸਾਨੂ ਨੇ ਉਦਿਤ ਨਾਰਾਇਣ ਦੇ 'ਕਿੱਸ ਵਿਵਾਦ' 'ਤੇ ਕੱਸਿਆ ਤੰਜ
  • the legendary actor  s house will be auctioned
    ਨੀਲਾਮ ਹੋਵੇਗਾ ਦਿੱਗਜ ਅਦਾਕਾਰ ਦਾ ਘਰ ! ਕਰੋੜਾਂ ਦਾ ਕਰਜ਼ਾ ਨਾ ਮੋੜਨ 'ਤੇ ਬੈਂਕ ਨੇ ਚਿਪਕਾਇਆ ਨੋਟਿਸ
  • major weather warning in punjab on august 17 and 18
    ਪੰਜਾਬ 'ਚ 17 ਤੇ 18 ਅਗਸਤ ਨੂੰ ਮੌਸਮ ਦੀ ਵੱਡੀ ਚਿਤਾਵਨੀ, ਵਿਭਾਗ ਨੇ ਜਾਰੀ ਕੀਤੀ...
  • illegal liquor  accused arrested  police personnel
    ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ
  • solid waste management project worth over rs 600 crore passed corporation
    ਨਿਗਮ 'ਚ ਸੋਮਵਾਰ ਨੂੰ ਪਾਸ ਹੋਵੇਗਾ 600 ਕਰੋੜ ਤੋਂ ਵੱਧ ਦਾ ਸਾਲਿਡ ਵੇਸਟ...
  • terrible road accident in jalandhar delivery boy dies tragically
    ਜਲੰਧਰ 'ਚ ਭਿਆਨਕ ਸੜਕ ਹਾਦਸਾ, ਡਿਲਿਵਰੀ ਬੁਆਏ ਦੀ ਦਰਦਨਾਕ ਮੌਤ, ਸੜਕ 'ਤੇ ਬਿਖਰੇ...
  • holiday declared for schools in punjab on monday
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ
  • jalandhar gymkhana elections  progressives stalwarts try to form a group
    ਜਲੰਧਰ ਜਿਮਖਾਨਾ ਚੋਣਾਂ: ਇਕ ਵਾਰ ਫਿਰ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰਨਗੇ...
  • horrific accident jalandhar activa rammed under a truck  leaving two injured
    ਫਿਲੌਰ 'ਚ ਭਿਆਨਕ ਹਾਦਸਾ! ਟਰੱਕ ਹੇਠਾਂ ਜਾ ਵੜੀ ਐਕਟਿਵਾ, ਮੰਜ਼ਰ ਵੇਖ ਸਹਿਮੇ ਲੋਕ
  • hooliganism in phagwara
    ਫਗਵਾੜਾ ਗੇਟ 'ਚ ਗੁੰਡਾਗਰਦੀ: ਨੌਜਵਾਨ ਨੇ ਦੁਕਾਨਦਾਰ ਨੂੰ ਚਾਕੂ ਮਾਰਨ ਦੀ ਕੀਤੀ...
Trending
Ek Nazar
heavy rain imd punjab weather

15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...

shweta tiwari marriage rumors

ਕੀ ਸੱਚਮੁੱਚ ਤੀਜਾ ਵਿਆਹ ਕਰਾਏਗੀ ਸ਼ਵੇਤਾ ਤਿਵਾਰੀ ? ਇਸ ਅਦਾਕਾਰ ਨੇ ਖੁਦ Fans ਨੂੰ...

mtv famed actor

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ 'ਚ ਹੋਈ ਮੌਤ ! ਬਾਥਰੂਮ 'ਚੋਂ ਮਿਲੀ ਲਾਸ਼, MTV...

gujarati man caught at airport

ਸ਼ਿਕਾਗੋ 'ਚ ਪਤਨੀ ਦਾ ਕਤਲ ਕਰਕੇ ਫਰਾਰ ਗੁਜਰਾਤੀ ਵਿਅਕਤੀ ਹਵਾਈ ਅੱਡੇ 'ਤੇ ਕਾਬੂ

heavy rain

ਜਾਪਾਨ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, ਘੱਟੋ-ਘੱਟ ਪੰਜ ਲੋਕਾਂ ਦੀ ਮੌਤ, ਯਾਤਰੀ...

sunita ahuja s sensational statement against govinda

'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ...

incident in building

ਜਰਮਨੀ : 21 ਮੰਜ਼ਿਲਾ ਇਮਾਰਤ 'ਚ ਲੱਗੀ ਅੱਗ, ਪੰਜ ਲੋਕ ਜ਼ਖਮੀ

independence day

ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਨੇ ਪਾਕਿਸਤਾਨ ਨੂੰ ਆਜ਼ਾਦੀ ਦਿਵਸ 'ਤੇ ਦਿੱਤੀ ਵਧਾਈ

pakistan  become  arms dealer

ਪਾਕਿਸਤਾਨ ਅਫਰੀਕਾ 'ਚ ਬਣਿਆ ਰਿਆਧ ਦਾ ਪਸੰਦੀਦਾ ਹਥਿਆਰ ਡੀਲਰ

veteran actress manisha koirala recalls her cancer days

'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ...

north korea condemned military exercises

ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਫੌਜੀ ਅਭਿਆਸਾਂ ਦੀ ਕੀਤੀ ਨਿੰਦਾ

yash s toxic a fairy tale for grown ups

ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ,...

lost historical   sugauli agreement

ਨੇਪਾਲ ਤੋਂ ਗੁੰਮ ਹੋਇਆ 1816 ਦਾ ਇਤਿਹਾਸਕ 'ਸੁਗੌਲੀ ਸਮਝੌਤਾ

indian origin man pleads guilty

ਅਮਰੀਕਾ: ਭਾਰਤੀ ਮੂਲ ਦੇ ਵਿਅਕਤੀ ਨੇ ਨਾਬਾਲਗਾਂ ਨਾਲ ਸਬੰਧਤ ਇਤਰਾਜ਼ਯੋਗ ਸਮੱਗਰੀ...

had to do   c grade   films to run the household

ਘਰ ਚਲਾਉਣ ਲਈ ਕਰਨੀਆਂ ਪਈਆਂ 'ਸੀ-ਗ੍ਰੇਡ' ਫ਼ਿਲਮਾਂ ਤੇ ਨਿਊਡ ਫੋਟੋਸ਼ੂਟ; ਮਸ਼ਹੂਰ...

jagtar singh hawara parole

ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ

meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • ban on analogue cheese cream and ghee
      ਐਨਾਲਾਗ ਪਨੀਰ, ਕਰੀਮ ਤੇ ਘਿਓ 'ਤੇ ਲੱਗ ਗਿਆ ਬੈਨ !  ਮਿਲਾਵਟਖੋਰਾਂ ਖਿਲਾਫ ਯੋਗੀ...
    • heavy rain imd punjab weather
      15, 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ...
    • deep gorge  suv  5 passengers  fell
      ਕਿਸ਼ਤਵਾੜ 'ਚ ਭਿਆਨਕ ਹਾਦਸਾ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ SUV, 5...
    • trisha krishnan attends flag hoisting ceremony by tamil nadu cm
      ਤ੍ਰਿਸ਼ਾ ਕ੍ਰਿਸ਼ਨਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ ਨਾਲ ਸੁਤੰਤਰਤਾ ਦਿਵਸ...
    • have a startup idea pm modi announces 1 lakh crore innovation fund
      ਕੀ ਤੁਹਾਡੇ ਕੋਲ ਹੈ ਕੋਈ Startup Idea? PM ਮੋਦੀ ਨੇ ਭਾਰਤ ਦੇ ਨੌਜਵਾਨਾਂ ਲਈ...
    • big incident on national highway
      ITBP ਦੇ DIG ਪਰਮਿੰਦਰ ਸਿੰਘ ਦੀ ਦਰਦਨਾਕ ਮੌਤ ! 15 ਅਗਸਤ ਵਾਲੇ ਦਿਨ ਭਿਆਨਕ ਹਾਦਸੇ...
    • chief minister sukhu hoists the tricolor in badsar hamirpur
      ਆਜ਼ਾਦੀ ਦਿਵਸ 2026: ਮੁੱਖ ਮੰਤਰੀ ਸੁੱਖੂ ਨੇ ਹਮੀਰਪੁਰ ਦੇ ਬਡਸਰ 'ਚ ਲਹਿਰਾਇਆ...
    • independence day  stage  unconscious  goa dgp
      ਆਜ਼ਾਦੀ ਦਿਹਾੜੇ ਮੌਕੇ ਸਟੇਜ ਕੋਲ ਬੇਹੋਸ਼ ਹੋ ਕੇ ਡਿੱਗੇ ਗੋਆ ਦੇ DGP, ਮਚੀ...
    • newborn baby gold ring cm vijay
      ਨਵਜੰਮੇ ਬੱਚਿਆਂ ਨੂੰ ਇਸ ਦਿਨ ਮਿਲੇਗੀ ਸੋਨੇ ਦੀ ਮੁੰਦਰੀ, CM ਵਿਜੇ ਨੇ ਕਰ 'ਤਾ...
    • cji on student protests
      'ਵਿਦਿਆਰਥੀ ਚਾਹੇ ਗਲਤ ਹੋਣ, ਫਿਰ ਵੀ ਉਨ੍ਹਾਂ ਨੂੰ ਵਿਰੋਧ ਦਾ ਪੂਰਾ ਹੱਕ' ; CJI
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +