ਜਲੰਧਰ-ਫੇਸਬੁਕ ਅਤੇ ਟਵਿਟਰ ਵਰਗੇ ਸੋਸ਼ਲ ਪਲੈਟਫਾਰਮ ਵੱਲੋਂ ਚੱਲ ਰਹੇ ਬੱਗ ਬਾਊਂਟੀ ਦੀ ਤਰ੍ਹਾਂ ਐਪਲ ਵੱਲੋਂ ਹਾਲ ਹੀ 'ਚ ਕੈਸ਼ ਰਿਵਾਰਡਜ਼ ਨੂੰ ਲੈ ਕੇ ਇਕ ਨਵਾਂ ਐਲਾਨ ਕੀਤਾ ਗਿਆ ਹੈ। ਐਪਲ ਦਾ ਕਹਿਣਾ ਹੈ ਕਿ ਕੰਪਨੀ 200,000 ਡਾਲਰ ਤੱਕ ਦੇ ਕੈਸ਼ ਰਿਵਾਰਡ ਨੂੰ ਸ਼ੁਰੂ ਕਰਨ ਜਾ ਰਹੀ ਹੈ ਜਿਸ 'ਚ ਕੰਪਨੀ ਦੇ ਸਾਫਟਵੇਅਰ 'ਚ ਸਕਿਓਰਿਟੀ ਫਲਾਅਜ਼ ਦੀ ਜਾਣਕਾਰੀ ਦੇਣ ਵਾਲਿਆਂ ਨੂੰ ਇਹ ਰਕਮ ਇਨਾਮ ਵਜੋਂ ਦਿੱਤੀ ਜਾਵੇਗੀ। ਆਈਫੋਨ ਮੇਕਰ ਅਜਿਹੀਆਂ ਹੋਰਨਾਂ ਵੱਡੀਆਂ ਟੈੱਕ ਕੰਪਨੀਆਂ ਨੂੰ ਵੀ ਜੁਆਇਨ ਕਰ ਰਹੇ ਹਨ, ਜੋ ਬੱਗ ਬਾਊਂਟੀ ਨੂੰ ਉਨ੍ਹਾਂ ਲੋਕਾਂ ਲਈ ਆਫਰ ਕਰਦੀਆਂ ਹਨ ਜੋ ਉਨ੍ਹਾਂ ਦੇ ਕੰਪਿਊਟਰ ਕੋਡ ਦੀ ਨਿਲਬਲਤਾ ਨੂੰ ਡਿਸਕਵਰ ਕਰਦੇ ਹਨ।
ਇਸ ਪ੍ਰੋਗਰਾਮ ਦਾ ਉਦੇਸ਼ ਲੋਕਾਂ ਨੂੰ ਅੱਗੇ ਆਉਣ ਲਈ ਅਤੇ ਕੰਪਨੀ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਹੈ ਜਿਸ ਨਾਲ ਕੰਪਨੀ ਆਪਣੀਆਂ ਮੁਸ਼ਕਿਲਾਂ ਨੂੰ ਫਿਕਸ ਕਰ ਸਕੇ। ਇਸ ਦੇ ਨਾਲ ਹੈਕਰਜ਼ ਵੱਲੋਂ ਕਿਸੇ ਫਲਾਅ ਦਾ ਫਾਇਦਾ ਚੁੱਕਣ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਰਨਾਂ ਨੂੰ ਵੇਚਣ ਤੋਂ ਰੋਕਿਆ ਜਾ ਸਕੇਗਾ। ਗੂਗਲ, ਫੇਸਬੁਕ ਅਤੇ ਟਵਿਟਰ ਵਰਗੀਆਂ ਕੰਪਨੀਆਂ ਇਸ 'ਤੇ ਕਾਫੀ ਸਮੇਂ ਤੋਂ ਕੰਮ ਕਰ ਰਹੀਆਂ ਹਨ। ਐਪਲ ਦਾ ਕਹਿਣਾ ਹੈ ਕਿ ਇਹ ਰਿਵਾਰਡ ਪ੍ਰੋਗਰਾਮ ਕੁੱਝ ਸੀਮਿਤ ਰਿਸਰਚਰਜ਼ ਲਈ ਹੀ ਹੋਵੇਗਾ ਜੋ ਇਸ ਲਈ ਪਹਿਲਾਂ ਤੋਂ ਕੰਮ ਕਰ ਰਹੇ ਹਨ ਪਰ ਇਸ ਪ੍ਰੋਗਰਾਮ ਨੂੰ ਵਧਾਇਆ ਜਾ ਸਕਦਾ ਹੈ। ਐਪਲ ਵੱਲੋਂ ਇਸ ਪ੍ਰੋਗਰਾਮ ਦਾ ਐਲਾਨ ਲੌਸ ਵੇਗਾਸ 'ਚ ਹੋਈ ਇਕ ਕੰਪਿਊਟਰ ਸਕਿਓਰਿਟੀ ਕਾਨਫਰੰਸ ਦੌਰਾਨ ਕੀਤਾ ਗਿਆ ਸੀ।
ਗੂਗਲ ਦੇ ਇਕ ਹੋਰ ਨੈਕਸਸ ਡਾਵਾਈਸ ਦੇ ਫੀਚਰਜ਼ ਹੋਏ ਲੀਕ
NEXT STORY