ਨਵੀਂ ਦਿੱਲੀ-ਬੀਤੇ ਕੁਝ ਦਿਨਾਂ ਤੋਂ ਭਾਰਤ 'ਚ ਆਈਫੋਨ ਨਿਰਮਾਤਾ ਕੰਪਨੀ ਐਪਲ ਇੰਕ ਤੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਵਿਚਾਲੇ ਡੀ. ਐੱਨ. ਡੀ. ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਜਿਸ ਕਾਰਨ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਸੀ ਕਿ ਭਾਰਤ 'ਚ ਆਈਫੋਨ ਦੀ ਵਰਤੋਂ 'ਤੇ ਰੋਕ ਲੱਗ ਸਕਦੀ ਹੈ ਪਰ ਐਪਲ ਵੱਲੋਂ ਟਰਾਈ ਨਾਲ ਚੱਲ ਰਹੇ ਇਸ ਵਿਵਾਦ ਦੇ ਛੇਤੀ ਹੱਲ ਹੋਣ ਦੇ ਸੰਕੇਤ ਆ ਰਹੇ ਹਨ।
ਸਰਕਾਰੀ ਸੂਤਰਾਂ ਮੁਤਾਬਕ ਸਮੱਸਿਆ ਦਾ ਇਕ ਬਦਲ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨਾਲ ਐਪਲ ਅਤੇ ਟੈਲੀਕਾਮ ਰੈਗੂਲੇਟਰੀ ਦਰਮਿਆਨ ਦੂਰੀ ਜਲਦੀ ਹੀ ਖਤਮ ਹੋ ਜਾਵੇਗੀ। ਇਹ ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਇਕ ਅਜਿਹਾ ਐਪ ਵਿਕਸਿਤ ਕੀਤਾ ਜਾ ਰਿਹਾ ਹੈ ਕਿ ਜਿਸ ਨਾਲ ਭਾਰਤੀ ਰੈਗੂਲੇਟਰਾਂ ਵੱਲੋਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਆਪਣੇ ਗਾਹਕਾਂ ਨੂੰ 'ਤੰਗ ਨਾ ਕਰੋ' (ਡੂ ਨਾਟ ਡਿਸਟਰਬ) ਡੀ. ਐੱਨ. ਡੀ. ਦੀ ਸਹੂਲਤ ਉਪਲੱਬਧ ਹੋ ਜਾਵੇਗੀ।
ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਹਾਲ ਹੀ ਵਿਚ ਮੋਬਾਇਲ ਵਰਤੋਂ ਕਰਨ ਵਾਲਿਆਂ ਦੀ ਸਹਾਇਤਾ ਵਾਸਤੇ ਪੈਸਕੀ ਕਾਲਸ (ਤੰਗ ਕਰਨ ਵਾਲੀਆਂ ਕਾਲਸ) ਤੋਂ ਛੁਟਕਾਰਾ ਪਾਉਣ ਦਾ ਯਤਨ ਕੀਤਾ ਹੈ। ਪਤਾ ਲੱਗਾ ਹੈ ਕਿ ਐਪਲ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ ਕਿ ਸਿਰਫ ਟੈਲੀਕਾਮ ਸੇਵਾਦਾਤਿਆਂ ਦਾ ਸੰਚਾਲਨ ਟਰਾਈ ਵੱਲੋਂ ਕੀਤਾ ਜਾਂਦਾ ਹੈ ਤੇ ਇਸ ਲਈ ਕੋਈ ਕਾਰਨ ਨਹੀਂ ਕਿ ਰੈਗੂਲੇਟਰੀ ਡੀ. ਐੱਨ. ਡੀ. ਵਾਲਿਆਂ ਸੈਕਟਰਾਂ ਲਈ ਕਿਸੇ ਨਿਯਮ ਦਾ ਨਿਰਦੇਸ਼ ਦੇਵੇ। ਮੋਬਾਇਲ ਵਰਤਣ ਵਾਲਿਆਂ ਦੇ ਅਧਿਕਾਰ ਟਰਾਈ ਨਿਯਮਾਂ ਦੁਆਰਾ ਸੰਚਾਲਿਤ ਹੁੰਦੇ ਹਨ, ਜਿਸ ਦਾ ਭਾਵ ਹੈ ਕਿ ਡੀ. ਐੱਨ. ਡੀ. ਸਹੂਲਤਾਂ ਉਨ੍ਹਾਂ ਦੇ ਅਧਿਕਾਰਾਂ ਵਿਚ ਇਕ ਵਿਸਤਾਰ ਹੈ।
FB ਨੇ ਯੂਜ਼ਰ ਇਨਫਾਰਮੇਸ਼ਨ ਸਕਿਓਰਟੀ ਦੇ ਨਾਂ ਤੋਂ ਹਟਾਈਆਂ ਹਜ਼ਾਰਾਂ ਐਪਸ
NEXT STORY