ਨਵੀਂ ਦਿੱਲੀ—ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਆਪਣੇ ਪਲੇਟਫਾਰਮ ਤੋਂ ਹਜ਼ਾਰਾਂ ਐਪਸ ਨੂੰ ਯੂਜ਼ਰ ਡਾਟਾ ਐਕਸੈੱਸ ਕਰਨ ਤੋਂ ਬਲਾਕ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਕ੍ਰੈਬਿਜ਼ ਐਨਾਲਿਟਿਕਾ ਡਾਟਾ ਸਕੈਂਡਲ ਤੋਂ ਬਾਅਦ ਫੇਸਬੁੱਕ ਨੇ ਸਾਵਧਾਨੀ ਵਰਤਣੀ ਸ਼ੁਰੂ ਕਰ ਦਿੱਤਾ ਹੈ ਅਤੇ ਫੇਸਬੁੱਕ 'ਤੇ ਦੂਜੀਆਂ ਐਪਸ ਨੂੰ ਯੂਜ਼ਰ ਐਕਸੈੱਸ ਦੇਣ 'ਚ ਵੀ ਕਈ ਸ਼ਰਤਾਂ ਰੱਖੀਆਂ ਹਨ। ਫੇਸਬੁੱਕ ਪ੍ਰੋਡਕਟ ਪਾਰਟਨਸ਼ਿਪ ਵਾਇਸ ਪ੍ਰੈਸੀਡੈਂਟ ਨੇ ਕਿਹਾ ਕਿ ਫੇਸਬੁੱਕ ਨੇ ਹਜ਼ਾਰਾਂ api ਐਕਸੈੱਸ ਨੂੰ ਹਟਾਇਆ ਹੈ ਜੋ ਐਕਟੀਵ ਨਹੀਂ ਸਨ ਅਤੇ ਇਨ੍ਹਾਂ ਨੇ ਐਪ ਰੀਵਿਊ ਲਈ ਅਪੀਲ ਨਹੀਂ ਕੀਤੀ ਸੀ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਇਹ ਬਦਲਾਅ ਕਰਕੇ ਸਾਡੇ ਉਦੇਸ਼ ਨਾਲ ਯਕੀਨਨ ਕਰਨਾ ਹੈ ਕਿ ਅਸੀਂ ਫੇਸਬੁੱਕ 'ਤੇ ਯੂਜ਼ਰਸ ਦੀ ਜਾਣਕਾਰੀ ਦੀ ਰੱਖਿਆ ਕਰ ਸਕੀਏ ਅਤੇ ਡਿਵੈੱਲਪਰਸ ਨੂੰ ਬਿਹਤਰ ਸੋਸ਼ਲ ਐਕਸਪੀਰਿਅੰਸ ਦਾ ਮੌਕਾ ਦੇਣ। ਜਿਵੇਂ ਗਰੁੱਪ ਨੂੰ ਮੈਨੇਜ ਕਰਨਾ, ਟਰਿਪ ਪਲਾਨ ਕਰਨਾ ਜਾਂ ਤੁਹਡੇ ਪਸੰਦੀਦਾ ਬੈਂਡ ਦੇ ਕਾਨਸਰਟ ਦਾ ਟਿਕਟ ਬੁੱਕ ਕਰਵਾਉਣਾ।
ਕੀ ਹੁੰਦਾ ਹੈ ਫੇਸਬੁੱਕ ਐਪ ਐਕਸੈੱਸ
ਫੇਸਬੁੱਕ 'ਤੇ ਕਈ ਐਪਸ ਹੁੰਦੀਆਂ ਹਨ। ਥਰਡ ਪਾਰਟੀ ਡਿਵੈੱਲਪਰਸ ਇਨ੍ਹਾਂ ਐਪਸ ਨਾਲ ਯੂਜ਼ਰਸ ਨੂੰ ਇੰਗੇਜ ਕਰਦੇ ਹਨ ਜਿਸ ਨਾਲ ਲੋਕ ਜ਼ਿਆਦਾ ਸਮਾਂ ਤੱਕ ਫੇਸਬੁੱਕ 'ਤੇ ਵਤੀਤ ਕਰ ਸਕਣ। ਇਸ 'ਚ ਦੋਵਾਂ ਦਾ ਫਾਇਦਾ ਹੁੰਦਾ ਹੈ। ਡਿਵੈੱਲਪਰਸ ਅਤੇ ਫੇਸਬੁੱਕ ਦੋਵੇਂ ਇਸ ਤੋਂ ਪੈਸੇ ਕਮਾਉਂਦੇ ਹਨ। ਡਿਵੈੱਲਪਰਸ ਨੂੰ ਫੇਸਬੁੱਕ ਦੇ ਯੂਜ਼ਰਬੇਸ ਦਾ ਫਾਇਦਾ ਮਿਲਦਾ ਹੈ ਅਤੇ ਫੇਸਬੁੱਕ ਨੂੰ ਲੋਕਾਂ ਦਾ ਸਟੇਅ ਟਾਈਮ ਮਿਲਦਾ ਹੈ ਜੋ ਉਹ ਉਸ ਐਪ ਕਾਰਨ ਫੇਸਬੁੱਕ ਦੀ ਸਰਵਿਸ ਯੂਜ਼ ਕਰ ਰਹੇ ਹੁੰਦੇ ਹਨ।
ਐਪ ਐਕਸੈੱਸ ਲਈ ਡਿਵੈੱਲਪਰ ਨੂੰ ਫੇਸਬੁੱਕ ਦੀ ਪਰਮੀਸ਼ਨ ਲੈਣੀ ਹੁੰਦੀ ਹੈ। ਲਾਗ ਇਨ ਵਿਦ ਐਪ ਦਾ ਫੀਚਰ ਹੁਣ ਲਗਭਗ ਜ਼ਿਆਦਾ ਐਪਸ 'ਚ ਮਿਲਦਾ ਹੈ। ਇਸ ਨਾਲ ਯੂਜ਼ਰਸ ਬਿਨਾਂ ਉਸ ਐਪ 'ਤੇ ਰਜਿਸਟਰ ਕੀਤੇ ਹੋਏ ਫੇਸਬੁੱਕ ਦੀ ਜਾਣਕਾਰੀਆਂ ਨਾਲ ਉਸ ਐਪ 'ਚ ਲਾਗ ਇਨ ਕਰ ਸਕਦੇ ਹਨ। ਅਜਿਹਾ ਕਰਕੇ ਉਹ ਐਪ ਯੂਜ਼ਰ ਦੀ ਜਾਣਕਾਰੀ ਲੈ ਲੈਂਦੇ ਹਨ। ਹਾਲਾਂਕਿ ਇਸ ਦੇ ਲਈ ਉਹ ਐਪ ਤੁਹਾਡੇ ਤੋਂ ਪਰਮੀਸ਼ਨ ਵੀ ਮੰਗਦਾ ਹੈ। ਦਰਅਸਲ ਫੇਸਬੁੱਕ ਨੇ ਅਜਿਹੇ ਹਜ਼ਾਰਾਂ ਐਪਸ ਨੂੰ ਹਟਾਇਆ ਹੈ ਜਿਨ੍ਹਾਂ ਨੇ ਰੀਵਿਯੂ ਪ੍ਰੋਸੈੱਸ 'ਚ ਹਿੱਸਾ ਨਹੀਂ ਲਿਆ ਅਤੇ ਉਹ ਇਨਐਕਟੀਵ ਸਨ।
ਮੋਟੋ ਜੀ5 ਲਈ ਐਂਡਰਾਇਡ 8.1 ਓਰੀਓ ਦਾ Soak ਟੈਸਟ ਰੋਲ ਆਊਟ ਸ਼ੁਰੂ
NEXT STORY