ਜਲੰਧਰ- ਅਮਰੀਕਾ ਦੀ ਤਕਨੀਕੀ ਦਿੱਗਜ ਕੰਪਨੀ ਐਪਲ ਨੇ ਪਿਛਲੇ ਮਹੀਨੇ (ਸਤੰਬਰ) 'ਚ ਹੀ ਆਈਫੋਨ 7 ਅਤੇ ਆਈਫੋਨ 7 ਪਲੱਸ ਨੂੰ ਲਾਂਚ ਕੀਤਾ ਹੈ। ਐਪਲ ਨੇ ਵੀਰਵਾਰ ਨੂੰ (27-10-2016) ਨੂੰ ਕਿਊਪਟ੍ਰਿਨੋ 'ਚ ਇਕ ਇਵੈਂਟ ਕੀਤਾ ਹੈ ਜਿਸ ਦੌਰਾਨ ਕੰਪਨੀ ਨੇ ਇਕ ਅਜਿਹੀ ਟੈਕਨਾਲੋਜੀ ਪੇਸ਼ ਕੀਤੀ ਹੈ ਜੋ ਸ਼ਾਇਦ ਅਜੇ ਤਕ ਕਿਸੇ ਦੇ ਦਿਮਾਗ 'ਚ ਨਹੀਂ ਹੋਵੇਗੀ। ਟਚ ਸਕ੍ਰੀਨ ਵਾਲੇ ਲੈਪਟਾਪ ਤਾਂ ਆ ਗਏ ਹਨ ਪਰ ਐਪਲ ਨੇ ਆਪਣੇ ਇਵੈਂਟ 'ਚ MacBook Pro ਨੂੰ ਨਵੇਂ ਅਵਤਾਰ 'ਚ ਪੇਸ਼ ਕੀਤਾ ਹੈ। ਮੈਕਬੁੱਕ ਪ੍ਰੋ ਨੂੰ 13-ਇੰਚ ਅਤੇ 15-ਇੰਚ ਮਾਡਲਸ 'ਚ ਪੇਸ਼ ਕੀਤਾ ਗਿਆ ਹੈ ਅਤੇ ਇਹ 2 ਤੋਂ 3 ਹਫਤਿਆਂ 'ਚ ਅਮਰੀਕੀ ਬਾਜ਼ਾਰ 'ਚ ਉਪਲੱਬਧ ਹੋਵੇਗੀ। ਕੰਪਨੀ ਨੇ ਕਈ ਸਾਲਾਂ ਬਾਅਦ ਮੈਕਬੁੱਕ ਪ੍ਰੋ 'ਚ ਵੱਡਾ ਬਦਲਾਅ ਕੀਤਾ ਹੈ। ਇਸ ਵਿਚ ਨਵੀਆਂ ਚੀਜ਼ਾਂ ਤਾਂ ਕਈ ਹਨ ਪਰ ਵੱਡੀ ਖਾਸੀਅਤ ਇਹ ਹੈ ਕਿ ਇਸ ਵਾਰ ਕੰਪਨੀ ਨੇ ਕੀ-ਬੋਰਡ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ, ਮਤਲਬ ਕਿ ਕੀ-ਬੋਰਡ ਦੇ ਉੱਪਰ ਇਕ ਰੇਟਿਨਾ ਡਿਸਪਲੇ ਲੱਗੀ ਹੈ। ਇਸ ਡਿਸਪਲੇ 'ਚ ਫੰਕਸ਼ਨ ਕੀਜ਼ ਦਿੱਤੀਆਂ ਕਈਆਂ ਹਨ। ਇਥੇ ਮਲਟੀਟਚ ਸਕ੍ਰੀਨ ਲੱਗੀ ਹੈ ਜੋ ਜੈੱਸਚਰ ਅਤੇ ਟੈਪ 'ਚ ਫਰਕ ਕਰ ਸਕੇਗੀ।
ਐਪਲ ਨੇ ਕੁਝ ਉਦਾਹਰਣਾਂ ਵੀ ਦੱਸੀਆਂ ਹਨ, ਐਡੋਬ ਫੋਟੋਸ਼ਾਪ ਰਾਹੀਂ ਇਹ ਦਿਖਾਇਆ ਗਿਆ ਹੈ ਕਿ ਤੁਸੀਂ ਫੋਟੋ 'ਤੇ ਕਲਿੱਕ ਕਰੋਗੇ ਤਾਂ ਕੀ-ਬੋਰਡ ਦੀ ਡਿਸਪਲੇ 'ਚ ਐਡੀਟਿੰਗ ਟੂਲਸ ਦਿਸਣਗੇ ਜਿਨ੍ਹਾਂ 'ਚ ਕਾਰਪਿੰਗ, ਵੀਡੀਓ ਐਡੀਟਿੰਗ ਅਤੇ ਫੋਟੋ ਸਟ੍ਰੈਟਿੰਗ ਸ਼ਾਮਿਲ ਹਨ। ਇਸ ਸਕ੍ਰੀਨ ਰਾਹੀਂ ਤੁਸੀਂ ਇਸ ਨੂੰ ਸਵਾਈਪ ਕਰਕੇ ਯੂਜ਼ ਕਰ ਸਕਦੇ ਹੋ। ਇਸ ਟਚ ਨੂੰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਵੀ ਕਰ ਸਕਦੇ ਹੋ।
ਨਵੀਂ ਟਚ ਆਈ.ਡੀ.
ਕੰਪਨੀ ਨੇ ਸਕਿਓਰਿਟੀ ਲਈ ਇਸ ਟਚ ਬਾਰ 'ਚ ਨਵੀਂ ਟਚ ਆਈ.ਡੀ. ਦਿੱਤੀ ਹੈ ਜਿਸ ਲਈ ਮੈਕਬੁੱਕ 'ਚ ਕੰਪਨੀ ਨੇ ਐਪਲ ਟੀ1 ਚਿੱਪ ਲਗਾਈ ਹੈ। ਮਤਲਬ ਕਿ ਇਸ ਨੂੰ ਓਪਨ ਕਰਨ ਲਈ ਤੁਹਾਨੂੰ ਫਿੰਗਰਪ੍ਰਿੰਟ ਨੂੰ ਟੱਚ ਵਾਰ 'ਤੇ ਸਕੈਨ ਕਰਨਾ ਪਵੇਗਾ।
ਸੀਰੀ ਲਈ ਅਲੱਗ ਤੋਂ ਬਟਨ ਦਿੱਤਾ ਗਿਆ ਹੈ
ਇਸ ਵਿਚ ਬਿਲਟ ਇਨ ਆਰਟੀਫਿਸ਼ੀਅਲ ਇੰਟੈਲੀਜੈਂਸ ਬੇਸਡ ਪਰਸਨਲ ਸਿਰੀ ਵੀ ਹੈ। ਇਸ ਵਾਰ ਕੰਪਨੀ ਨੇ ਇਸ ਲਈ ਇਕ ਖਾਸ ਬਟਨ ਵੀ ਲਗਾਇਆ ਹੈ।
ਡਿਜ਼ਾਈਨ
ਇਸ ਦਾ ਡਿਜ਼ਾਈਨ ਬਿਲਕੁੱਲ ਨਵਾਂ ਹੈ ਅਤੇ ਚਾਰੇ ਪਾਸੇ ਐਲੂਮੀਨੀਅਮ ਅਤੇ ਮੈਟਲ ਦਿੱਤਾ ਗਿਆ ਹੈ। ਇਹ ਹੁਣ ਤੱਕ ਦਾ ਸਭ ਤੋਂ ਪਤਲਾ ਅਤੇ ਹਲਕਾ ਮੈਕਬੁੱਕ ਪ੍ਰੋ ਹੈ। 13-ਇੰਚ ਵਾਲਾ ਮੈਕਬੁੱਕ 14.9 ਐੱਮ.ਐੱਮ. ਪਤਲਾ ਹੈ ਮਤਲਬ ਪਿਛਲੇ ਮੈਕਬੁੱਕ ਪ੍ਰੋ ਤੋਂ 17 ਫੀਸਦੀ ਪਤਲਾ ਅਤੇ ਭਾਰ ਦੀ ਗੱਲ ਕਰੀਏ ਤਾਂ ਇਹ ਪਿਛਲੇ ਮੈਕਬੁੱਕ ਤੋਂ 23 ਫੀਸਦੀ ਹਲਕਾ ਹੈ।
ਇਸ ਦੇ ਕੀ-ਪੈਡ ਦੇ ਹੇਠਾਂ ਦਿੱਤਾ ਜਾਣ ਵਾਲਾ ਟ੍ਰੈਕਪੈਡ ਕਾਫੀ ਵੱਡਾ ਹੈ ਅਤੇ ਪਹਿਲਾਂ ਨਾਲੋਂ 2 ਗੁਣਾ ਜ਼ਿਆਦਾ ਹੈ। ਕੀ-ਬੋਰਡ 'ਚ 2nd ਜਨਰੇਸ਼ਨ ਬਟਰਫਾਈਡ ਮਕੈਨਿਜ਼ਮ ਦੀ ਵਰਤੋਂ ਕੀਤੀ ਗਈ ਹੈ।
ਨਵੇਂ ਮੈਕਬੁੱਕ ਪ੍ਰੋ ਦੇ ਹਾਰਡਵੇਅਰ
ਇਸ ਨਵੇਂ ਲੈਪਟਾਪ ਦੇ ਅੰਦਰ ਇੰਟੈਲ ਦਾ ਕੋਰ ਆਈ5 ਅਤੇ ਆਈ7 ਪ੍ਰੋਸੈਸਰ ਲਗਾਇਆ ਗਿਆ ਹੈ। ਇੰਨਾ ਹੀ ਨਹੀਂ ਇਸ ਨੂੰ ਥਰਮਲ ਆਰਕੀਟੈਕਚਰ ਰਾਹੀਂ ਠੰਡਾ ਰੱਖਿਆ ਜਾਵੇਗਾ, ਮਤਲਬ ਗਰਮ ਹੋਣ ਦੀ ਸਮੱਸਿਆ ਤੋਂ ਛੁਟਕਾਰਾ। ਕੰਪਨੀ ਮੁਤਾਬਕ ਗ੍ਰਾਫਿਕਸ ਪਰਫਾਰਮੈਂਸ ਪਹਿਲਾਂ ਨਾਲੋਂ ਫਾਸਟ ਹੈ ਅਤੇ ਪਿਛਲੇ ਮਾਡਲ ਨਾਲੋਂ 130 ਫੀਸਦੀ ਜ਼ਿਆਦਾ ਤੇਜ਼ ਹੈ।
ਸਟੋਰੇਜ਼ ਅਤੇ ਰੈਮ
ਇਸ ਵਿਚ 2ਟੀ.ਬੀ. ਦੀ ਐੱਸ.ਐੱਸ.ਡੀ. ਦਿੱਤੀ ਗਈ ਹੈ ਜੋ ਪਹਿਲਾਂ ਨਾਲੋਂ 50 ਫੀਸਦੀ ਤੇਜ਼ ਹੈ। ਇਸ ਤੋਂ ਇਲਾਵਾ 15-ਇੰਚ ਵਾਲੇ ਮਾਡਲ 'ਚ 16ਜੀ.ਬੀ. ਰੈਮ ਦਿੱਤੀ ਗਈ ਹੈ। ਇਸ ਵਿਚ 1“9 Readon Pro ਗ੍ਰਾਫਿਕਸ ਕਾਰਡ ਲੱਗਾ ਹੈ ਜਿਸ ਨੂੰ 4ਜੀ.ਬੀ. ਤਕ ਕੀਤਾ ਜਾ ਸਕਦਾ ਹੈ। 13-ਇੰਚ ਮਾਡਲ Ýਚ ਹਾਲਾਂਕਿ 8ਜੀ.ਬੀ. ਹੀ ਰੈਮ ਹੈ।
ਬੈਟਰੀ
ਕੰਪਨੀ ਦਾ ਦਾਅਵਾ ਹੈ ਕਿ ਇਸ ਵਾਰ ਮੈਕਬੁੱਕ ਪ੍ਰੋ 10 ਘੰਟਿਆਂ ਤਕ ਦਾ ਬੈਟਰੀ ਬੈਕਅਪ ਦੇਵੇਗਾ।
ਕੀਮਤ
ਅਮਰੀਕਾ 'ਚ ਮੈਕਬੁੱਕ ਪ੍ਰੋ ਦੀ ਸ਼ੁਰੂਆਤੀ ਕੀਮਤ 1,799 ਡਾਲਰ ਅਤੇ 2,399 ਡਾਲਰ ਰੱਖੀ ਗਈ ਹੈ। ਇਸ ਤੋਂ ਇਲਾਵਾ 13-ਇੰਚ ਵਾਲੇ ਮੈਕਬੁੱਕ ਪ੍ਰੋ ਜਿਸ ਵਿਚ ਟਚ ਬਾਰ ਅਤੇ ਟਚ ਆਈ.ਡੀ. ਦਿੱਤੀ ਗਈ ਹੈ ਜਿਸ ਦੀ ਸ਼ੁਰੂਆਤੀ ਕੀਮਤ 1,55,900 ਰੁਪਏ ਅਤੇ 15-ਇੰਚ ਮਾਡਲ ਦੀ ਕੀਮਤ 2,05,900 ਰੁਪਏ ਹੋਵੇਗੀ। ਮੈਕਬੁੱਕ ਪ੍ਰੋ ਦੇ 13-ਇੰਚ ਵਾਰੇ ਮਾਡਲ ਦੀ ਕੀਮਤ 1,499 ਡਾਲਰ ਹੈ ਅਤੇ ਭਾਰਤੀ 'ਚ ਇਸ ਦੀ ਕੀਮਤ 1,29,900 ਰੁਪਏ ਹੈ।
ਇਹ ਹੈ ਐਪਲ ਦਾ ਸਸਤਾ ਲੈਪਟਾਪ
NEXT STORY