ਜਲੰਧਰ-7 ਸਿਤੰਬਰ ਨੂੰ ਐਪਲ ਆਪਣੇ ਨਵੇਂ ਈਵੈਂਟ ਨੂੰ ਸ਼ੁਰੂ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਐਪਲ ਸੇਨ ਫਰਾਂਸਿਸਕੋ ਦੇ ਬਿਲ ਗ੍ਰਾਹਮ ਸਿਵਿਕ ਐਡੀਟੋਰੀਅਮ 'ਚ 7 ਸਿਤੰਬਰ ਨੂੰ ਆਯੋਜਿਤ ਹੋਣ ਵਾਲੇ ਇਕ ਖਾਸ ਈਵੈਂਟ ਲਈ ਮੀਡਿਆ ਨੂੰ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਗਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਈਵੈਂਟ 'ਚ ਐਪਲ ਆਪਣੇ ਅਗਲੇ ਆਈਫੋਨ ਅਤੇ ਐਪਲ ਵਾਚ ਤੋਂ ਨੂੰ ਪੇਸ਼ ਕਰ ਸਕਦੀ ਹੈ।ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਦੇ ਸੀ.ਈ.ਓ. ਟਿਮ ਕੁਕ ਵੱਲੋਂ ਆਪਣੇ ਆਈਫੋਨ7 ਅਤੇ 7ਪਲੱਸ ਦੇ ਨਾਂ ਬਾਰੇ ਵੀ ਖੁਲਾਸਾ ਕੀਤਾ ਜਾਵੇਗਾ। ਕਈ ਰਿਪੋਰਟਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ ਆਈਫੋਨ 6ਐੱਸ ਅਤੇ 6ਐੱਸ ਪਲੱਸ 'ਚ ਵੀ ਕੁੱਝ ਸੁਧਾਰ ਕਰਨ ਜਾ ਰਹੀ ਹੈ।
ਕੰਪਨੀ ਇਸ ਦੇ ਕੈਮਰੇ ਲਈ ਇਕ ਡੁਅਲ ਲੈਂਜ਼ ਸਿਸਟਮ ਨੂੰ ਪੇਸ਼ ਕਰ ਸਕਦੀ ਹੈ ਅਤੇ ਨਾਲ ਹੀ ਹੈੱਡਫੋਨ ਜ਼ੈੱਕ ਦੇ ਨਾ ਹੋਣ 'ਤੇ ਵੀ ਚਰਚਾ ਹੋ ਸਕਦੀ ਹੈ। ਇਸ ਈਵੈਂਟ 'ਚ ਐਪਲ ਆਪਣੇ ਆਈ.ਓ.ਐੱਸ. 10 ਨੂੰ ਵੀ ਦੁਬਾਰਾ ਪ੍ਰੋਮੋਟ ਕਰ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪ੍ਰੇਟਿੰਗ ਸਿਸਟਮ ਦੀ ਇਸ ਨਵੀਂ ਅਪਡੇਟ ਨੂੰ ਕਈ ਆਈਫੋਨਜ਼ ਅਤੇ ਆਈਪੈਡਜ਼ 'ਚ ਮੁਫਤ ਅਪਗ੍ਰੇਡ ਕਰਨ ਲਈ ਵੀ ਰੋਲ ਆਊਟ ਕੀਤਾ ਜਾ ਸਕਦਾ ਹੈ। ਕੰਪਨੀ ਅਨੁਸਾਰ ਐਪਲ ਵਾਚ ਨੂੰ ਅਪ੍ਰੈਲ 2015 ਤੋਂ ਲੈ ਕੇ ਹੁਣ ਤੱਕ ਅਪਡੇਟ ਨਹੀਂ ਕੀਤਾ ਗਿਆ, ਜਿਸ ਨੂੰ ਇਸ ਮੌਜ਼ੂਦਾ ਵਾਚਸ ਲਈ ਨਵੇਂ ਆਪ੍ਰੇਟਿੰਗ ਸਿਸਟਮ ਆਈ.ਓ.ਐੱਸ. 10 ਨੂੰ ਪੇਸ਼ ਕੀਤਾ ਜਾ ਸਕਦਾ ਹੈ। ਨਵੇਂ ਫਿਟਨੈੱਸ ਦੇ ਫੀਚਰਸ 'ਚ ਜੀ.ਪੀ.ਐੱਸ. ਟ੍ਰੈਕਿੰਗ ਨੂੰ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਨਵੀਂ ਐਪਲ ਵਾਚ ਅਤੇ ਫਿਟਨੈੱਸ ਬ੍ਰੈਂਡ ਨੂੰ ਵੀ ਅਗਲੇ ਹਫਤੇ ਹੋਣ ਵਾਲੇ ਆਈ.ਐੱਫ.ਏ. ਟ੍ਰੇਡ ਸ਼ੋਅ 'ਚ ਦਿਖਾਏ ਜਾਣ ਦੀ ਉਮੀਦ ਹੈ, ਜਿਨ੍ਹਾਂ 'ਚੋਂ ਇਕ ਸੈਮਸੰਗ ਗਿਅਰ ਐੱਸ3 ਹੈ। ਇਨ੍ਹਾਂ ਪ੍ਰੋਡਕਟਸ ਦੇ ਨਾਲ ਹੀ ਐਪਲ ਸਮਾਰਟ ਹੋਮ ਲਈ ਸਮਾਰਟ ਐਪ ਨੂੰ ਆਈ.ਓ.ਐੱਸ. 10 'ਚ ਪੇਸ਼ ਕਰ ਸਕਦੀ ਹੈ।
ਜ਼ੂਮ ਲੈਂਜ਼ ਦੇ ਨਾਲ DJI ਨੇ ਕੀਤਾ ਨਵੇਂ ਓਸਮੋ ਕੈਮਰੇ ਦਾ ਐਲਾਨ
NEXT STORY