ਫਿਰੋਜ਼ਪੁਰ (ਮਲਹੋਤਰਾ) : ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ 7 ਦੋਸ਼ੀਆਂ ਨੂੰ ਫੜ੍ਹਿਆ ਹੈ। ਥਾਣਾ ਕੈਂਟ ਦੀ ਏ. ਐੱਸ. ਆਈ. ਗੁਰਕੰਵਲਜੀਤ ਕੌਰ ਨੇ ਪਰਵਿੰਦਰ ਸਿੰਘ ਉਰਫ਼ ਨਵੀ ਅਤੇ ਸਤਨਾਮ ਸਿੰਘ ਸੱਤੂ ਵਾਸੀ ਜ਼ਿਲ੍ਹਾ ਬਰਨਾਲਾ ਨੂੰ 5 ਗ੍ਰਾਮ ਹੈਰੋਇਨ ਸਮੇਤ, ਥਾਣਾ ਘੱਲਖੁਰਦ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਸੁਖਪ੍ਰੀਤ ਸਿੰਘ ਵਾਸੀ ਮੁੱਦਕੀ ਨੂੰ 5 ਗ੍ਰਾਮ ਹੈਰੋਇਨ ਸਮੇਤ, ਥਾਣਾ ਸਿਟੀ ਜੀਰਾ ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਅਰਸ਼ ਉਰਫ਼ ਠੋਲੂ ਵਾਸੀ ਜ਼ੀਰਾ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਇਸੇ ਤਰ੍ਹਾਂ ਥਾਣਾ ਸਦਰ ਜੀਰਾ ਦੇ ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਸੰਨੀ ਪਿੰਡ ਰਟੋਲ ਬੇਟ ਨੂੰ 7 ਗ੍ਰਾਮ ਹੈਰੋਇਨ ਸਮੇਤ, ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦਿਲਬਾਗ ਸਿੰਘ ਬਾਗੂ ਵਾਸੀ ਕਾਮਲਵਾਲਾ ਰੋਡ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਗੁਰੂਹਰਸਹਾਏ ਦੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਕਰਨੈਲ ਸਿੰਘ ਪਿੰਡ ਪੰਜੇ ਕੇ ਉਤਾੜ ਨੂੰ ਨਸ਼ੇ ਦੀਆਂ 85 ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਾਰੇ ਦੋਸ਼ੀਆਂ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
ਨਕੋਦਰ ਹਾਈਵੇਅ 'ਤੇ ਭਿਆਨਕ ਹਾਦਸਾ, ਬੰਦ ਕੀਤੀ ਗਈ ਆਵਾਜਾਈ
NEXT STORY