ਜਲੰਧਰ: ਅਮਰੀਕਨ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ Apple ਆਪਣੇ iPhone, iPad ਅਤੇ iPod ਨੂੰ ਲੈ ਕੇ ਵਿਸ਼ਵ 'ਚ ਕਾਫੀ ਲੋਕਪ੍ਰਿਅ ਹੈ। ਬਾਕੀ ਟੈਕਨਾਲੋਜੀ ਕੰਪਨੀਆਂ ਤੋਂ ਅਲਗ ਇਹ ਕੰਪਨੀ ਆਪਣੇ ਡਿਵਾਇਸਿਸ 'ਚ ਇਨਬਿਲਟ ਸਟੋਰੇਜ ਦਿੰਦੀ ਹੈ ਜਿਸ ਨੂੰ ਤੁਸੀਂ ਐੱਕਸਟਰਨਲ ਮੈਮਰੀ ਕਾਰਡ ਦੀ ਮਦਦ ਨਾਲ ਘੱਟ ਜਾਂ ਜ਼ਿਆਦਾ ਨਹੀ ਕਰ ਸਕਦੇ। ਇਸ ਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੀ ਫੋਟੋਜ਼, ਮਿਊਜ਼ਿਕ ਅਤੇ ਵੀਡੀਓਜ਼ ਨੂੰ ਮੌਜੂਦਾ ਮੈਮਰੀ 'ਚ ਹੀ ਸੇਵ ਕਰਨਾ ਹੋਵੇਗਾ। ਜਿਸ ਲਈ ਜ਼ਿਆਦਾਤਰ ਲੋਕ itunes ਦਾ ਇਸਤੇਮਾਲ ਕਰਦੇ ਹੈ ਪਰ itunes ਨੂੰ ਇੰਸਟਾਲ ਕਰਨ ਲਈ ਤੁਹਾਨੂੰ 1GHz ਇੰਟੈਲ ਜਾਂ AMD ਪ੍ਰੋਸੈਸਰ ਨਾਲ ਘੱਟੋ ਤੋਂ ਘੱਟ 512MB RAM ਦੀ ਜ਼ਰੂਰਤ ਪੈਂਦੀ ਹੈ ਅਤੇ ਇਸ ਜ਼ਰੂਰਤ ਨੂੰ ਪੂਰਾ ਕਰਨ ਦੇ ਬਾਅਦ ਵੀ ਇਹ ਸਾਫਟਵੇਅਰ ਡਾਟਾ ਨੂੰ ਹੌਲੀ-ਹੌਲੀ ਟਰਾਂਸਫਰ ਕਰਦਾ ਹੈ।
ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਤੁਸੀਂ ਪੁਰਾਣੇ ਘੱਟ ਪਾਵਰ ਦੇ ਕੰਪਿਊਟਰ 'ਤੇ ਵੀ ਡਾਟਾ ਨੂੰ ਐਪਲ ਡਿਵਾਇਸ 'ਚ ਟ੍ਰਾਂਸਫਰ ਕਰਨ ਦੇ ਟੀਚੇ ਨਾਲ ਇਕ ਨਵਾਂ iTools ਨਾਂ ਦਾ ਸਾਫਟਵੇਅਰ ਡਿਵੈੱਲਪ ਕੀਤਾ ਗਿਆ ਹੈ ਜੋ ਜ਼ਿਆਦਾ ਸਪੀਡ ਅਤੇ ਐਕਿਊਰੇਸੀ ਨਾਲ ਡਾਟਾ ਨੂੰ ਟ੍ਰਾਂਸਫਰ ਕਰੇਗਾ। ਖਾਸ ਗੱਲ ਇਹ ਹੈ ਕਿ ਇਸ ਸਾਫਟਵੇਅਰ ਨੂੰ Mac OS ਦੇ Windows XP, Vista, 7, 8 ਅਤੇ 10 'ਤੇ ਵੀ ਉਪਲੱਬਧ ਕੀਤਾ ਗਿਆ ਹੈ। ਇਸ ਸਾਫਟਵੇਅਰ ਨੂੰ ਤੁਸੀਂ ਹੇਠਾਂ ਦਿੱਤੇ ਗਏ URL ਲਿੰਕ 'ਤੇ ਕਲਿੱਕ ਕਰ ਕੇ ਡਾਉਨਲੋਡ ਕਰ ਸਕਦੇ ਹੋ।
Mac OS ਦੇ ਯੂਜ਼ਰਸ ਸਾਫਟਵੇਅਰ ਨੂੰ ਡਾਉਨਲੋਡ ਕਰਨ ਲਈ ਇਸ URL ਲਿੰਕ 'ਤੇ ਜਾਓ—
http://mac.filehorse.com/download-itools/
Windows ਦੇ ਯੂਜ਼ਰਸ ਸਾਫਟਵੇਅਰ ਨੂੰ ਡਾਉਨਲੋਡ ਕਰਨ ਲਈ ਇਸ URL 'ਤੇ ਜਾਓ—
http://www.filehorse.com/download-itools/
ਇਸ ਸਾਫਟਵੇਅਰ ਦੇ ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ 'ਚ ਤੁਹਾਨੂੰ ਡਿਟੇਲ ਇੰਟਰਫ਼ੇਸ ਦੇ ਨਾਲ iPhone ਟਾਈਪ, ਸੀਰੀਅਲ ਨੰਬਰ, ਜੇਲਬ੍ਰੇਕ ਸਟੇਟਸ, ਫੋਨ ਰੀਜਨ, ਵਾਰੰਟੀ ਡਿਟੇਲਸ, ਐਕਟਿਵੇਟਡ ਸਟੇਟਸ, ਮੇਮਰੀ ਡਿਟੇਲਸ ਅਤੇ ਬੈਟਰੀ ਲਾਈਫ ਡਿਟੇਲਸ ਦਿੱਤੀ ਜਾਣਗੀਆਂ। ਇਸ ਸਾਫਟਵੇਅਰ ਦੇ ਨਾਲ ਤੁਸੀਂ ਹੋਰ ਐਪਸ ਨੂੰ ਇੰਸਟਾਲ ਅਤੇ ਅਨਇੰਸਟਾਲ ਵੀ ਕਰ ਸਕੋਗੇ। ਹੋਰ ਫੀਚਰਸ 'ਚ ਮੀਡੀਆ ਸੈਕਸ਼ਨ, ਫੋਟੋਜ਼, ਈ-ਬੁਕਸ ਸੈਕਸ਼ਨਸ, ਡੈਸਕਟਾਪ ਮੈਨੇਜਰ ਅਤੇ ਫਾਈਲ ਸਿਸਟਮ ਬਰਾਉਜ਼ਰ ਦੇ ਫੀਚਰਸ ਦਿੱਤੇ ਗਏ ਹਨ।
ਐਂਡ੍ਰਾਇਡ ਲਈ ਕਈ ਮਜ਼ੇਦਾਰ ਫੀਚਰਜ਼ ਦੇ ਨਾਲ ਆਇਆ Hub Keyboard (ਵੀਡੀਓ)
NEXT STORY