ਜਲੰਧਰ— ਜਦੋਂ ਆਈਫੋਨ 7 ਦੇ ਲਾਂਚ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਤਾਂ ਇਸ ਦੇ ਬਹੁਤ ਸਾਰੇ ਫੀਚਰਜ਼ ਬਾਰੇ ਜਾਣਕਾਰੀ ਸਾਹਮਣੇ ਜਿਸ ਦੇ ਨਾਲ ਆਈਫੋਨ 7 ਦੀ ਡਮੀ ਦਾ ਸਕੈੱਚ ਵੀ ਸਾਹਮਣੇ ਆਇਆ ਸੀ। ਹੁਣ ਆਨਲਿਕਸ ਨੇ ਤਸਵੀਰ ਸ਼ੇਅਰ ਕੀਤੀ ਹੈ ਅਤੇ ਅਜਿਹਾ ਲੱਗਦਾ ਹੈ ਕਿ ਇਹ ਐਪਲ ਦੇ ਆਉਣ ਵਾਲੇ ਸਮਰਾਟਫੋਨ ਦਾ ਫਾਈਨਲ ਬਲੂਪ੍ਰਿੰਟ ਹੈ।
'ਦਿ ਵਰਜ' ਦੀ ਰਿਪੋਰਟ ਮੁਤਾਬਕ 5.5-ਇੰਚ ਵਾਲੇ ਵੱਡੇ ਆਈਫੋਨ 'ਚ ਡਿਊਲ ਕੈਮਰਾ ਸੈੱਟਅਪ ਹੋਵੇਗਾ ਅਤੇ ਇਸ ਵਿਚ 3ਜੀ.ਬੀ. ਰੈਮ ਹੋ ਸਕਦੀ ਹੈ। ਇਸ ਤੋਂ ਇਲਾਵਾ ਐਪਲ ਦਾ ਨਵਾਂ ਅਈਫੋਨ ਪੁਰਾਣੇ ਸਮਾਰਟਫੋਨ ਆਈਫੋਨ 6ਐੱਸ ਵਰਗਾ ਹੀ ਹੋਵੇਗਾ। ਹਾਲਾਂਕਿ 3.5 ਐੱਮ.ਐੱਮ. ਹੈੱਡਫੋਨ ਜੈੱਕ ਬਾਰੇ ਰਿਪੋਰਟ 'ਚ ਹਾਂ ਅਤੇ ਨਾ, ਦੋਵਾਂ ਪਾਸੇ ਇਸ਼ਾਰਾ ਕੀਤਾ ਗਿਆ ਹੈ। ਉਤੇ ਹੀ ਟੈਕਨੋਬਫੈਲੋ ਦੀ ਰਿਪੋਰਟ 'ਚ 3.5 ਐੱਮ.ਐੱਮ. ਜੈੱਕ ਦੇ ਨਾ ਹੋਣ ਦੀ ਗੱਲ ਕਹੀ ਗਈ ਹੈ।
ਇਸ ਤੋਂ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਆਈਫੋਨ 7 ਪਲੱਸ 'ਚ ਆਈਪੈਡ ਪ੍ਰੋ ਵਰਗੇ ਸਮਾਰਟ ਕੁਨੈੱਕਟਰ ਨਹੀਂ ਹੋਣਗੇ। ਨਾਲ ਹੀ ਦੂਜੇ ਫੀਚਰਜ਼ 'ਚ ਸੁਧਾਰ ਦੇਖਣ ਨੂੰ ਮਿਲੇਗਾ ਜਿਵੇਂ, ਨਵਾਂ ਪ੍ਰੋਸੈਸਰ, ਜੀ.ਪੀ.ਯੂ., ਪਹਿਲਾਂ ਨਾਲੋਂ ਬਿਹਤਰ ਡਿਸਪਲੇ ਆਦਿ। ਆਈਫੋਨ 6ਐੱਸ ਅਤੇ 6ਐੱਸ ਪਲੱਸ ਦੀ ਤਰ੍ਹਾਂ ਦੋਵੇਂ ਆਈਫੋਨਸ (ਆਈਫੋਨ 7 ਅਤੇ 7ਪਲੱਸ) 'ਚ ਜ਼ਿਆਦਾ ਫਰਕ ਨਹੀਂ ਹੋਵੇਗਾ, ਹਾਲਾਂਕਿ ਸਹੀ ਜਾਣਕਾਰੀ ਲਈ ਅਜੇ ਵੀ ਸਾਨੂੰ ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ।
'ਮੋਬਾਇਲ ਬ੍ਰਾਊਜ਼ਰਾਂ 'ਚ ਕ੍ਰੋਮ ਦੁਨੀਆ ਦਾ ਨੰਬਰ ਵਨ, ਭਾਰਤ 'ਚ ਪਹਿਲੇ ਸਥਾਨ 'ਤੇ UC'
NEXT STORY