ਗੈਜੇਟ ਡੈਸਕ - ਦੁਨੀਆ ਭਰ 'ਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਮੈਸੇਜਿੰਗ ਐਪ ਵਟਸਐਪ ਜਲਦੀ ਹੀ ਇਕ ਅਜਿਹਾ ਸ਼ਾਨਦਾਰ ਫੀਚਰ ਲਿਆਉਣ ਜਾ ਰਿਹਾ ਹੈ, ਜੋ ਯੂਜ਼ਰਸ ਨੂੰ ਰੋਜ਼ਾਨਾ ਦੇ ਫਾਲਤੂ ਅਤੇ ਸਪੈਮ ਮੈਸੇਜਾਂ ਤੋਂ ਵੱਡੀ ਰਾਹਤ ਦੇਵੇਗਾ। ਅੱਜ-ਕੱਲ੍ਹ ਕੰਪਨੀਆਂ ਦੇ ਪ੍ਰੋਮੋਸ਼ਨਲ ਮੈਸੇਜਾਂ ਕਾਰਨ ਜ਼ਰੂਰੀ ਚੈਟਾਂ ਅਕਸਰ ਪਿੱਛੇ ਰਹਿ ਜਾਂਦੀਆਂ ਹਨ, ਜਿਸ ਕਾਰਨ ਯੂਜ਼ਰਸ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਵਟਸਐਪ 'Business Chat Filters' ਫੀਚਰ 'ਤੇ ਕੰਮ ਕਰ ਰਿਹਾ ਹੈ।
ਰਿਪੋਰਟਾਂ ਮੁਤਾਬਕ, ਇਹ ਨਵਾਂ ਫੀਚਰ ਖਾਸ ਤੌਰ 'ਤੇ ਐਂਡਰਾਇਡ ਯੂਜ਼ਰਸ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਬਿਜ਼ਨੈੱਸ ਅਕਾਊਂਟਸ ਤੋਂ ਆਉਣ ਵਾਲੇ ਮੈਸੇਜ, ਜਿਵੇਂ ਕਿ ਆਫਰਸ, ਅਪਡੇਟਸ ਜਾਂ ਪ੍ਰੋਮੋਸ਼ਨਲ ਨੋਟੀਫਿਕੇਸ਼ਨ, ਆਪਣੇ ਆਪ ਇਕ ਵੱਖਰੇ ਸੈਕਸ਼ਨ 'ਚ ਚਲੇ ਜਾਣਗੇ। ਇਸ ਨਾਲ ਯੂਜ਼ਰਸ ਦੀ ਪਰਸਨਲ ਚੈਟ ਲਿਸਟ ਸਾਫ਼-ਸੁਥਰੀ ਰਹੇਗੀ ਅਤੇ ਉਹ ਆਪਣੀ ਨਿੱਜੀ ਗੱਲਬਾਤ 'ਤੇ ਜ਼ਿਆਦਾ ਧਿਆਨ ਦੇ ਸਕਣਗੇ।
ਇਸ ਫੀਚਰ ਦੀ ਖਾਸ ਗੱਲ ਇਹ ਦੱਸੀ ਜਾ ਰਹੀ ਹੈ ਕਿ ਬਿਜ਼ਨੈੱਸ ਚੈਟਾਂ ਲਗਭਗ 24 ਘੰਟਿਆਂ ਬਾਅਦ ਮੁੱਖ ਇਨਬਾਕਸ ਤੋਂ ਹਟ ਕੇ ਆਪਣੇ ਆਪ ਇੱਕ ਵੱਖਰੇ ਸੈਕਸ਼ਨ 'ਚ ਸ਼ਿਫਟ ਹੋ ਜਾਣਗੀਆਂ। ਫਿਲਹਾਲ ਇਹ ਫੀਚਰ ਅਜੇ ਡਿਵੈਲਪਮੈਂਟ ਸਟੇਜ 'ਤੇ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਅਪਡੇਟਸ 'ਚ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਜਾਵੇਗਾ।
ਕੁਝ ਹੋਰ ਆਉਣ ਵਾਲੇ ਫੀਚਰਸ :-
ਵਟਸਐਪ ਆਪਣੇ ਪਲੇਟਫਾਰਮ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਹੋਰ ਫੀਚਰਸ 'ਤੇ ਵੀ ਕੰਮ ਕਰ ਰਿਹਾ ਹੈ:
ਯੂਜ਼ਰਨੇਮ ਫੀਚਰ
- ਜਿਸ ਨਾਲ ਯੂਜ਼ਰਸ ਬਿਨਾਂ ਮੋਬਾਈਲ ਨੰਬਰ ਸਾਂਝਾ ਕੀਤੇ ਇਕ-ਦੂਜੇ ਨਾਲ ਜੁੜ ਸਕਣਗੇ।
ਨੋਇਜ਼ ਕੈਂਸਲੇਸ਼ਨ
- ਵੀਡੀਓ ਅਤੇ ਵਾਇਸ ਕਾਲ ਦੌਰਾਨ ਆਲੇ-ਦੁਆਲੇ ਦੇ ਸ਼ੋਰ ਨੂੰ ਘੱਟ ਕਰਨ ਲਈ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ।
ਇਹ ਸਾਰੇ ਅਪਡੇਟਸ ਯੂਜ਼ਰਸ ਦੇ ਅਨੁਭਵ ਨੂੰ ਹੋਰ ਸੁਰੱਖਿਅਤ ਅਤੇ ਆਸਾਨ ਬਣਾਉਣ ਦੇ ਮਕਸਦ ਨਾਲ ਲਿਆਂਦੇ ਜਾ ਰਹੇ ਹਨ।
ਸਿਰਫ਼ 399 'ਚ ਮਿਲੇਗਾ 'ਰਾਕੇਟ ਸਪੀਡ' ਵਾਲਾ ਇੰਟਰਨੈੱਟ, ਦੇਖੋ ਹੋਰ ਕੀ ਮਿਲਣਗੇ ਫਾਇਦੇ
NEXT STORY