ਗੈਜੇਟ ਡੈਸਕ– ਜੇ ਤੁਸੀਂ ਗੇਮਿੰਗ ਦੇ ਸ਼ੌਕੀਨ ਹੋ ਅਤੇ ਸਭ ਤੋਂ ਪਾਵਰਫੁਲ ਸਮਾਰਟਫੋਨ ਦੀ ਭਾਲ ਕਰ ਰਹੇ ਹੋ ਤਾਂ ਭਾਰਤ ਵਿਚ ਤਾਈਵਾਨ ਦੀ ਮਲਟੀਨੈਸ਼ਨਲ ਕੰਪਿਊਟਰ ਤੇ ਫੋਨ ਨਿਰਮਾਤਾ ਕੰਪਨੀ ਆਸੁਸ ਨੇ ਹੁਣ ਤਕ ਦਾ ਸਭ ਤੋਂ ਪਾਵਰਫੁਲ ਗੇਮਿੰਗ ਸਮਾਰਟਫੋਨ ROG Phone 2 ਮੁਹੱਈਆ ਕਰਵਾ ਦਿੱਤਾ ਹੈ। ਕੰਪਨੀ ਦੀ ROG ਸੀਰੀਜ਼ ਦਾ ਇਹ ਸੈਕੰਡ ਜਨਰੇਸ਼ਨ ਮਾਡਲ ਹੈ,ਜਿਸ ਨੂੰ ਸਭ ਤੋਂ ਪਹਿਲਾਂ ਆਨਲਾਈਨ ਸ਼ਾਪਿੰਗ ਸਾਈਟਸ ਰਾਹੀਂ ਵੇਚਿਆ ਜਾਵੇਗਾ।
- ROG Phone 2 ਵਿਚ ਕੰਪਨੀ ਨੇ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ। ਇਸ ਫੋਨ ਵਿਚ ਜ਼ਿਆਦਾ ਰੈਮ,ਜ਼ਿਆਦਾ ਸਟੋਰੇਜ ਤੇ ਪਾਵਰਫੁਲ ਬੈਟਰੀ ਦਿੱਤੀ ਗਈ ਹੈ, ਜੋ ਇਸ ਨੂੰ ਹੋਰ ਸਮਾਰਟਫੋਨਜ਼ ਤੋਂ ਵੱਖਰਾ ਬਣਾਉਂਦੀ ਹੈ।

ROG Phone 2 ਦੀ ਕੀਮਤ
ਇਸ ਪਾਵਰਫੁਲ ਗੇਮਿੰਗ ਸਮਾਰਟਫੋਨ ਦੇ 8 ਜੀ. ਬੀ.ਰੈਮ ਅਤੇ128 ਜੀ.ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਭਾਰਤ ਵਿਚ ਕੀਮਤ 37,999 ਰੁਪਏ ਰੱਖੀ ਗਈ ਹੈ। ਇਸ ਦੇ 12 ਜੀ. ਬੀ. ਰੈਮ ਅਤੇ 512 ਜੀ. ਬੀ.ਇੰਟਰਨਲ ਸਟੋਰੇਜ ਵੇਰੀਐਂਟ ਨੂੰ ਗਾਹਕ 59,999 ਰੁਪਏ ਵਿਚ ਖਰੀਦ ਸਕਦੇ ਹਨ।

ROG Phone 2 ਦੀਆਂ ਵਿਸ਼ੇਸ਼ਤਾਵਾਂ
ਡਿਸਪਲੇਅ — 6.59 ਇੰਚ ਦੀ 120Hz ਐਮੋਲੇਡ
ਸਕਰੀਨ ਪ੍ਰੋਟੈਕਸ਼ਨ — ਕਾਰਨਿੰਗ ਗੁਰਿੱਲਾ ਗਲਾਸ 6
ਪ੍ਰੋਸੈਸਰ — ਕੁਆਲਕੋਮ ਸਨੈਪਡਰੈਗਨ 855 ਪਲੱਸ
ਰੀਅਰ ਕੈਮਰਾ ਸੈਟਅੱਪ — 48MP (ਪ੍ਰਾਇਮਰੀ ਸੋਨੀ IMX586 ਸੈਂਸਰ)+13MP (ਵਾਈਟ ਐਂਗਲ ਲੈਂਜ਼)
ਫਰੰਟ ਕੈਮਰਾ — ਸੈਲਫੀ ਲਈ 24MP
ਬੈਟਰੀ — 6000mAh
ਖਾਸ ਫੀਚਰ — 30 ਵਾਟ ਫਾਸਟ ਚਾਰਜਿੰਗ ਦੀ ਸੁਪੋਰਟ
ਸ਼ਾਓਮੀ ਬੱਚਿਆਂ ਲਈ ਲਿਆਈ ਸਮਾਰਟਵਾਚ, ਜਾਣੋ ਕੀਮਤ ਤੇ ਫੀਚਰਸ
NEXT STORY