ਗੈਜੇਟ ਡੈਸਕ– ਤਾਈਵਾਨ ਦੀ ਰਾਜਧਾਨੀ ਤਾਈਪੇ ’ਚ ਚੱਲ ਰਹੇ ਕੰਪਿਊਟੈਕਸ 2019 ਈਵੈਂਟ ’ਚ ਅਸੁਸ ਨੇ ਜ਼ੈੱਨਫੋਨ 6 ਦਾ ਸਪੈਸ਼ਲ ਐਡੀਸ਼ਨ 30 ਲਾਂਚ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ 2019 ਦਾ ਫਲੈਗਸ਼ਿਪ ਮਾਡਲ ਹੈ। ਕੰਪਨੀ ਇਸ ਸਮਾਰਟਫੋਨ ਦੀਆਂ ਦੁਨੀਆ ਭਰ ’ਚ ਸਿਰਫ 3000 ਇਕਾਈਆਂ ਸੇਲ ਕਰੇਗੀ। ਇਸ ਸਪੈਸ਼ਲ ਐਡੀਸ਼ਨ ਫੋਨ ਨਾਲ 30 ਮਹੀਨੇ ਯਾਨੀ ਡੇਢ ਸਾਲ ਦੀ ਵਾਰੰਟੀ ਵੀ ਦਿੱਤੀ ਜਾਵੇਗੀ। ਹਾਲਾਂਕਿ ਕੰਪਨੀ ਨੇ ਅਜੇ ਇਸ ਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਜਾਣਕਾਰੀ ਨਹੀਂ ਦਿੱਤੀ।
ਫੀਚਰਜ਼
ਫੋਨ ’ਚ 6.4-ਇੰਚ ਦੀ IPS ਫੁੱਲ-ਐੱਚ.ਡੀ. ਪਲੱਸ ਡਿਸਪਲੇਅ ਸਕਰੀਨ ਹੈ, ਜਿਸ ਦਾ ਰੈਜ਼ੋਰਿਊਸ਼ਨ (1080x2340 ਪਿਕਸਲ) ਹੈ। ਸੇਫਟੀ ਲਈ ਕਾਰਨਿੰਗ ਗੋਰਿਲਾ ਗਲਾਸ 6 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਡਿਸਪਲੇਅ 19.5:9 ਰੇਸ਼ੀਓ ਨੂੰ ਸਪੋਰਟ ਕਰਦੀ ਹੈ।
ਇਸ ਫੋਨ ’ਚ 12 ਜੀ.ਬੀ. ਰੈਮ ਦੇ ਨਾਲ 512 ਜੀ.ਬੀ. ਸਟੋਰੇਜ ਮਿਲੇਗੀ। ਫੋਨ ਦੇ ਰੈਗੁਲਰ ਮਾਡਲ ’ਚ 8 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ ਦਿੱਤੀ ਗਈ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ ਫੋਨ ਦੀ ਸਟੋਰੇਜ ਨੂੰ 2 ਟੀ.ਬੀ. ਤਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੋਟੇਟਿੰਗ ਕੈਮਰਾ ਦਿੱਤਾ ਗਿਆ ਹੈ, ਜਿਸ ਵਿਚ 48-ਮੈਗਾਪਿਕਸਲ ਦਾ ਪ੍ਰਾਈਮਰੀ ਅਤੇ 13-ਮੈਗਾਪਿਕਸਲ ਅਲਟਰਾ ਵਾਈਡ ਐਂਗਲ ਦਾ ਸੈਕੇਂਡਰੀ ਲੈਂਜ਼ ਦਿੱਤਾ ਹੈ। ਸੈਲਫੀ ਲਈ ਕੈਮਰਾ ਅੱਗੇ ਵਲ ਫਲਿੱਪ ਹੋ ਜਾਂਦਾ ਹੈ।
ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 855 ਪ੍ਰੋਸੈਸਰ ਦਿੱਤਾ ਹੈ, ਜੋ ਕੁਆਲਕਾਮ ਦੇ ਹੀ ਪਾਵਰਫੁੱਲ ਚਿਪਸੈੱਟ ਦੇ ਨਾਲ ਆਉਂਦਾ ਹੈ। ਫੋਨ ’ਚ 5000mAh ਦੀ ਬੈਟਰੀ ਹੈ ਜੋ ਕੁਇੱਕ ਚਾਰਜ 4.0 ਨੂੰ ਸਪੋਰਟ ਕਰਦੀ ਹੈ। ਇਸ ਵਿਚ ਡਿਊਲ ਸਮਾਰਟ ਐਂਪਲੀਫਾਇਰ ਅਤੇ 3.5mm ਦਾ ਆਡੀਓ ਜੈੱਕ ਮੌਜੂਦ ਹੈ।
Google Duo ’ਚ ਹੁਣ 8 ਲੋਕ ਇਕੱਠੇ ਕਰ ਸਕਣੇ ਵੀਡੀਓ ਕਾਲ
NEXT STORY